Ludhiana News: ਝੁੱਗੀ ਝੌਂਪੜੀ ਦੇ ਬੱਚਿਆਂ ਨੂੰ ਨਿਵੇਕਲੀ ਸਿੱਖਿਆ ਦੇ ਰਿਹਾ ਇਹ ਵਕੀਲ, 1000 ਬੱਚਿਆਂ ਨੂੰ ਕੀਤਾ ਸਿੱਖਿਅਤ
Ludhiana News: ਹਰੀਓਮ ਜਿੰਦਲ ਨੇ 2008 ਦੇ ਵਿੱਚ ਆਪਣਾ ਇਹ ਸਫਰ ਸ਼ੁਰੂ ਕੀਤਾ ਸੀ। 46 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਵਪਾਰ ਛੱਡ ਕੇ ਕਾਨੂੰਨ ਦੀ ਪੜ੍ਹਾਈ ਕੀਤੀ ਅਤੇ ਫਿਰ ਬੱਚਿਆਂ ਨੂੰ ਸਿੱਖਿਆ ਦੇਣੀ ਸ਼ੁਰੂ ਕੀਤੀ।
Ludhiana News: ਲੁਧਿਆਣਾ ਦੇ ਐਡਵੋਕੇਟ ਹਰੀਓਮ ਜਿੰਦਲ ਝੁੱਗੀ ਝੋਪੜੀ ਦੇ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਵੱਖਰੀ ਮੁਹਿੰਮ ਚਲਾ ਰਹੇ ਹਨ। ਪਿਛਲੇ 15 ਸਾਲ ਤੋਂ ਉਹ ਇਹ ਮੁਹਿਮ ਚਲਾ ਰਹੇ ਹਨ ਅਤੇ ਸੱਤ ਸਾਲ ਤੋਂ ਉਹਨਾਂ ਦੇ ਸਕੂਲ ਚੱਲ ਰਹੇ ਹਨ ਜਿੱਥੇ ਉਹ ਝੁੱਗੀ ਚੋਪੜੀ ਦੇ ਬੱਚਿਆਂ ਨੂੰ ਸਿੱਖਿਆ ਮੁਹਈਆ ਕਰਵਾ ਰਹੇ ਹਨ ਅਤੇ ਉਹ ਸਿੱਖਿਆ ਵੀ ਬੋਰਡ ਦੀ ਸਿੱਖਿਆ ਨਹੀਂ ਸਗੋਂ ਉਹਨਾਂ ਨੂੰ ਜਾਗਰੂਕ ਕਰਨ ਦੀ ਸਮਾਜ ਪ੍ਰਤੀ ਚੰਗੀ ਕਲਪਨਾ ਕਰਨ ਦੀ ਸਿੱਖਿਆ ਲੋਕਤੰਤਰ ਸਿੱਖਣ ਦੀ ਸਿੱਖਿਆ ਆਪਣੇ ਮੌਲਿਕ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਦੀ ਸਿੱਖਿਆ ਹਾਸਿਲ ਕਰਵਾ ਰਹੇ ਹਨ।
ਹਰੀਓਮ ਜਿੰਦਲ ਨੇ 2008 ਦੇ ਵਿੱਚ ਆਪਣਾ ਇਹ ਸਫਰ ਸ਼ੁਰੂ ਕੀਤਾ ਸੀ। 46 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਵਪਾਰ ਛੱਡ ਕੇ ਕਾਨੂੰਨ ਦੀ ਪੜ੍ਹਾਈ ਕੀਤੀ ਅਤੇ ਫਿਰ ਬੱਚਿਆਂ ਨੂੰ ਸਿੱਖਿਆ ਦੇਣੀ ਸ਼ੁਰੂ ਕੀਤੀ। ਇੱਕਲੇ ਲੁਧਿਆਣਾ ਦੇ ਵਿੱਚ ਉਹਨਾਂ ਦੇ ਤਿੰਨ ਸਕੂਲ ਝੁੱਗੀ ਚੋਪੜੀਆਂ ਦੇ ਵਿੱਚ ਚੱਲ ਰਹੇ ਹਨ ਜਿੱਥੇ ਉਹਨਾਂ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ ਜੋ ਅਕਸਰ ਹੀ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਨ।
ਇਹ ਵੀ ਪੜ੍ਹੋ: Amritsar News: BSF ਨੇ ਅੰਮ੍ਰਿਤਸਰ 'ਚ ਫੜਿਆ ਪਾਕਿਸਤਾਨੀ ਡਰੋਨ, ਫੌਜ ਨੇ ਸਰਚ ਆਪ੍ਰੇਸ਼ਨ ਕੀਤਾ ਸ਼ੁਰੂ
ਵਕੀਲ ਹਰੀਓਮ ਦੇ ਬੱਚਿਆਂ ਨੂੰ ਪੜਾਉਣ ਦਾ ਤਰੀਕਾ ਵੀ ਵੱਖਰਾ ਹੈ ਉਹ ਬੱਚਿਆਂ ਨੂੰ ਮੌਜੂਦਾ ਹਾਲਾਤਾਂ ਦੇ ਮੁਤਾਬਿਕ ਪੜਾਉਂਦੇ ਹਨ ਕਾਨੂੰਨ ਕਿਸ ਤਰ੍ਹਾਂ ਕੰਮ ਕਰਦਾ ਹੈ, ਕਾਨੂੰਨ ਦੀ ਪਾਲਣਾ ਕਰਨ ਵਾਲਿਆਂ ਦਾ ਕੀ ਹੱਕ ਹੈ ਅਤੇ ਉਹਨਾਂ ਜੇ ਅਧਿਕਾਰ ਖੇਤਰ ਬਾਰੇ ਇਸ ਤੋਂ ਇਲਾਵਾ, ਲੋਕਤੰਤਰ ਕੀ ਹੁੰਦਾ ਹੈ ਲੋਕਤੰਤਰ ਦੇ ਵਿੱਚ ਲੋਕਾਂ ਦੇ ਕੀ ਅਧਿਕਾਰ ਹਨ।
ਕਿਸ ਤਰ੍ਹਾਂ ਚੰਗੇ ਸਮਾਜ ਦੀ ਸਿਰਜਣਾ ਹੋ ਸਕਦੀ ਹੈ ਇਸ ਬਾਰੇ ਉਹ ਜਾਣਕਾਰੀ ਦਿੰਦੇ ਹਨ ਉਹਨਾਂ ਨੇ ਕਿਹਾ ਕਿ 75 ਸਾਲ ਦੇ ਵਿੱਚ ਸਾਡਾ ਸਿੱਖਿਆ ਦਾ ਮਾਡਲ ਕੁਝ ਵੀ ਬਦਲਣ ਚ ਨਾਕਾਮ ਰਿਹਾ ਹੈ ਕਿਉਂਕਿ ਦੇਸ਼ ਦੇ ਹਾਲਾਤ ਅੱਜ ਵੀ ਉਹੀ ਹਨ ਜੋ ਪਹਿਲਾਂ ਸਨ। ਜਦੋਂ ਤੱਕ ਅਸੀਂ ਬੱਚਿਆਂ ਨੂੰ ਚੰਗੀ ਸਿੱਖਿਆ ਨਹੀਂ ਦੇਵਾਂਗੇ ਉਦੋਂ ਤੱਕ ਅਸੀਂ ਸਮਾਜ ਨੂੰ ਨਹੀਂ ਬਦਲ ਸਕਾਂਗੇ ਇਸ ਕਰਕੇ ਇਹ ਜਰੂਰੀ ਹੈ ਕਿ ਸਿੱਖਿਆ ਦੇ ਵਿੱਚ ਤਬਦੀਲੀ ਲਿਆਂਦੀ ਜਾਵੇ ਤਾਂ ਹੀ ਦੇਸ਼ ਬਦਲੇਗਾ ਤੇ ਸਮਾਜ ਬਦਲੇਗਾ।
ਇਹ ਵੀ ਪੜ੍ਹੋ: Delhi Air quality: ਦਿੱਲੀ-ਐਨਸੀਆਰ ਨੂੰ ਅਜੇ ਵੀ ਪ੍ਰਦੂਸ਼ਣ ਤੋਂ ਰਾਹਤ ਨਹੀਂ, ਕਈ ਇਲਾਕਿਆਂ 'ਚ AQI 400 ਤੋਂ ਪਾਰ