Ludhiana Lok Sabha Election 2024 Voting: ਲੁਧਿਆਣਾ ਲੋਕ ਸਭਾ ਸੀਟ `ਤੇ ਅੱਜ ਵੋਟਿੰਗ, ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਅਸ਼ੋਕ ਪਰਾਸ਼ਰ ਪੱਪੀ ਨੇ ਪਾਈ ਵੋਟ
Ludhiana Lok Sabha Election 2024 Voting: ਲੁਧਿਆਣਾ ਲੋਕ ਸਭਾ ਹਲਕੇ ਵਿੱਚ 13 ਵਿਧਾਨ ਸਭਾ ਹਲਕੇ ( ਲੁਧਿਆਣਾ ਪੂਰਬੀ, ਲੁਧਿਆਣਾ ਦੱਖਣੀ, ਆਤਮ ਨਗਰ, ਲੁਧਿਆਣਾ ਕੇਂਦਰੀ, ਲੁਧਿਆਣਾ ਪੱਛਮੀ, ਲੁਧਿਆਣਾ ਉੱਤਰੀ, ਗਿੱਲ, ਦਾਖਾ, ਜਗਰਾਉਂ, ਸਾਹਨੇਵਾਲ, ਪਾਇਲ, ਖੰਨਾ, ਸਮਰਾਲਾ ) ਹਨ।
Ludhiana Lok Sabha Election 2024 Voting: ਪੰਜਾਬ ਵਿੱਚ ਅੱਜ 13 ਲੋਕ ਸਭਾ ਸੀਟਾਂ ਉੱਤੇ ਵੋਟਿੰਗ ਹੋਣ ਜਾ ਰਹੀ ਹੈ। ਪੰਜਾਬ ਦੇ 2 ਕਰੋੜ ਤੋਂ ਵੱਧ ਵੋਟਰ ਸਿਆਸੀ ਉਮੀਦਵਾਰਾਂ ਦੀ ਕਿਸਮਤ ਨੂੰ ਈਵੀਐਮ ਵਿੱਚ ਕੈਦ ਕਰਨ ਲਈ ਤਿਆਰ ਹਨ। ਲੁਧਿਆਣਾ ਸ਼ਹਿਰ ਪੰਜਾਬ ਦਾ ਸਭ ਤੋਂ ਇਤਿਹਾਸ ਸ਼ਹਿਰ ਹੈ, ਇਸ ਨੂੰ ਮੈਨਚੈਸਟਰ ਆਫ਼ ਇੰਡੀਆ ਵੀ ਕਿਹਾ ਜਾਂਦਾ ਹੈ। ਪੰਜਾਬ ਦੀ ਲੁਧਿਆਣਾ ਲੋਕ ਸਭਾ ਸੀਟ 'ਤੇ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਵੇਗੀ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਇਸ ਸੀਟ 'ਤੇ ਕੁੱਲ 17 ਲੱਖ 58 ਹਜ਼ਾਰ 614 ਵੋਟਰ ਹਨ। ਇਨ੍ਹਾਂ ਵਿੱਚੋਂ 9,37,094 ਪੁਰਸ਼ ਅਤੇ 8,21,386 ਮਹਿਲਾ ਵੋਟਰ ਹਨ। ਲੁਧਿਆਣਾ ਸੀਟ ਤੋਂ ਰਵਨੀਤ ਸਿੰਘ ਬਿੱਟੂ ਅਤੇ ਕਾਂਗਰਸ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਇੱਕ ਦੂਜੇ ਦੇ ਖ਼ਿਲਾਫ਼ ਚੋਣ ਆਖਾੜੇ ਵਿੱਚ ਨਿੱਤਰੇ ਹਨ।
ਅਸ਼ੋਕ ਪਰਾਸਰ ਪੱਪੀ ਲੁਧਿਆਣਾ 'ਚ ਵੋਟ ਪਾਈ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਪਾਈ ਵੋਟ
ਇਸ ਦੌਰਾਨ 'ਆਪ' ਉਮੀਦਵਾਰ ਅਸ਼ੋਕ ਪਰਾਸਰ ਪੱਪੀ ਲੁਧਿਆਣਾ 'ਚ ਵੋਟ ਪਾਈ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਪਾਈ ਵੋਟ ਦਰਜ ਕੀਤੀ ਹੈ। ਇਸ (Ludhiana Lok Sabha Seat) ਸੀਟ 'ਤੇ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ (ਆਪ) ਦੇ ਅਸ਼ੋਕ ਪਰਾਸ਼ਰ ਪੱਪੀ, ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਜਪਾ ਦੇ ਰਵਨੀਤ ਸਿੰਘ ਬਿੱਟੂ ਵਿਚਾਲੇ ਹੈ।
ਡਿਪਟੀ ਕਮਿਸ਼ਨਰ ਸਾਕਸੀ ਸਾਹਨੀ ਨੇ ਸਵੇਰੇ ਸਵੇਰੇ ਜਾ ਕੇ ਆਪਣੀ ਵੋਟ ਪੋਲ
ਲੁਧਿਆਣਾ ਦੀ 1843 ਬੂਥ ਕੇਂਦਰਾਂ ਤੇ ਸਵੇਰੇ 7 ਵਜੇ ਤੋਂ ਵੋਟਾਂ ਪੈਣੀਆਂ ਸ਼ੁਰੂ ਹੋਈਆਂ ਹਨ। ਅੱਤ ਦੀ ਗਰਮੀ ਦੇ ਚਲਦੇ ਜਿਆਦਾਤਰ ਲੋਕ ਵੋਟ ਪਾਉਣ ਲਈ ਪੋਲਿੰਗ ਸਟੇਸ਼ਨ ਤੇ ਸਵੇਰੇ ਸਵੇਰੇ ਹੀ ਪਹੁੰਚਣ ਲੱਗੇ। ਲੁਧਿਆਣਾ ਦੀ ਡਿਪਟੀ ਕਮਿਸ਼ਨਰ ਸਾਕਸੀ ਸਾਹਨੀ ਨੇ ਸਵੇਰੇ ਸਵੇਰੇ ਜਾ ਕੇ ਆਪਣੀ ਵੋਟ ਪੋਲ ਕੀਤੀ ਅਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੁਧਿਆਣਾ ਦੇ ਵੋਟਰ ਵੋਟਰ ਕੇਂਦਰਾਂ ਤੇ ਜਾਣ ਅਤੇ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ।
ਉਹਨਾਂ ਨੇ ਕਿਹਾ ਕਿ ਪੋਲਿੰਗ ਸਟੇਸ਼ਨਾਂ ਤੇ ਹਰ ਤਰ੍ਹਾਂ ਦੇ ਇੰਤਜਾਮ ਕੀਤੇ ਹੋਏ ਨੇ ਉਹਨਾਂ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਅਵਸਥਾ ਪੂਰੀ ਤਰ੍ਹਾਂ ਕਾਇਮ ਹੈ ਅਤੇ ਕਿਸੇ ਨੂੰ ਵੀ ਕਾਨੂੰਨ ਵਿਵਸਥਾ ਵਿਗਾੜਨ ਨਹੀਂ ਦਿੱਤੀ ਜਾਵੇਗੀ ਅਤੇ ਸ਼ਾਂਤੀ ਮਈ ਢੰਗ ਨਾਲ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਨੇ ਪੋਲਿੰਗ ਸਟੇਸ਼ਨਾਂ ਤੇ ਵੋਟ ਪੋਲ ਕਰਨ ਆਏ ਲੋਕਾਂ ਨੇ ਕਿਹਾ ਕਿ ਇਹ ਇੱਕ ਵੱਡਾ ਤਿਉਹਾਰ ਹੈ ਜਿਸ ਵਿੱਚ ਉਹ ਯੋਗਦਾਨ ਰਹਿ ਰਹੇ ਨੇ ਅਤੇ ਆਪਣੇ ਉਮੀਦਵਾਰ ਦੀ ਚੋਣ ਕਰਕੇ ਦੇਸ਼ ਦੀ ਸਰਕਾਰ ਬਣਾਉਣਗੇ ਏਸੀਪੀ ਸੈਂਟਰਲ ਨੇ ਕਿਹਾ ਕਿ ਉਹਨਾਂ ਵੱਲੋਂ ਵੀ ਇਲਾਕੇ ਦੇ ਵਿੱਚ ਸੁਰੱਖਿਆ ਪ੍ਰਬੰਧ ਪੁਖਤਾ ਕੀਤੇ ਗਏ ਨੇ ਅਤੇ ਚੱਪੇ ਚੱਪੇ ਤੇ ਪੁਲਿਸ ਦੀ ਨਜ਼ਰ ਬਣੀ ਹੋਈ ਹੈ।
ਇਸ ਵੀ ਪੜ੍ਹੋ: Punjab Lok Sabha Election 2024 Voting Live: ਆਖਿਰੀ ਪੜਾਅ ਦੀਆਂ ਚੋਣਾਂ ਅੱਜ, EVM ਵਿੱਚ ਕੈਦ ਹੋਵੇਗੀ 328 ਉਮੀਦਵਾਰ ਦੀ ਕਿਸਮਤ
ਕੁੱਲ ਪੋਲਿੰਗ ਬੂਥ
ਇਸ ਸੀਟ 'ਤੇ ਕੁੱਲ 2921 ਪੋਲਿੰਗ ਬੂਥ ਹਨ। ਇਸ ਵਿੱਚ 380 ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਪੋਲਿੰਗ ਬੂਥ ਹਨ। ਪੂਰੇ ਲੁਧਿਆਣਾ ਵਿੱਚ 7 ਹਜ਼ਾਰ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਮੌਕ ਪੋਲਿੰਗ ਤੋਂ ਬਾਅਦ ਲੁਧਿਆਣਾ ਦੇ ਪੋਲਿੰਗ ਬੂਥਾਂ 'ਤੇ ਵੋਟਿੰਗ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਬੂਥਾਂ ਦੇ ਬਾਹਰ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
ਗੌਰਤਲਬ ਹੈ ਕਿ ਲੁਧਿਆਣਾ ਹਲਕੇ 'ਚ 1951 ਤੋਂ ਲੈ ਕੇ 2019 ਤੱਕ 17 ਵਾਰ (ਜਿਮਨੀ ਚੋਣ) ਲੋਕ ਸਭਾ ਚੋਣਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਕਾਂਗਰਸ 9 ਵਾਰ ਅਤੇ 8 ਵਾਰ ਸ਼੍ਰੋਮਣੀ ਅਕਾਲੀ ਦਲ ਇਸ ਸੀਟ ਤੋਂ ਜੇਤੂ ਰਹੀ ਹੈ। ਇਸ ਸੀਟ ਤੋਂ ਸਭ ਤੋਂ ਵੱਧ ਵਾਰ ਕਾਂਗਰਸ ਦੇ ਦਵਿੰਦਰ ਸਿੰਘ ਗਰਚਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅਮਰੀਕ ਸਿੰਘ ਆਲੀਵਾਲ ਨੇ ਲਗਾਤਾਰ ਦੋ ਵਾਰ ਇਸ ਸੀਟ 'ਤੇ ਜਿੱਤ ਹਾਸਲ ਕੀਤੀ।
ਇਸ ਵੀ ਪੜ੍ਹੋ: Ludhiana Lok Sabha Seat History: ਮੈਨਚੈਸਟਰ ਆਫ਼ ਇੰਡੀਆ ਆਖੇ ਜਾਣ ਵਾਲਾ ਲੋਕ ਸਭਾ ਹਲਕਾ ਲੁਧਿਆਣਾ , ਜਾਣੋ ਇਸ ਦਾ ਸਿਆਸੀ ਇਤਿਹਾਸ