Ludhiana Lok sabha Elections Result 2024: ਲੋਕ ਸਭਾ ਹਲਕਾ ਲੁਧਿਆਣਾ (Lok Sabha Chunav Ludhiana Result 2024) ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਲੋਕ ਸਭਾ ਚੋਣਾਂ 2024 (Lok Sabha election 2024) ਵਿੱਚ ਲੁਧਿਆਣਾ ਸਭ ਤੋਂ ਹੌਟ ਸੀਟ ਮੰਨੀ ਜਾਂਦੀ ਹੈ। ਲੁਧਿਆਣਾ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਰਾਜਾ ਵੜਿੰਗ ਜਿੱਤੇ ਗਏ ਹਨ। ਰਾਜਾ ਵੜਿੰਗ ਨੂੰ 322224 ਵੋਟਾਂ ਮਿਲੀਆਂ ਹਨ। ਭਾਜਪਾ ਉਮੀਦਵਾਰ ਰਵਨੀਤ ਬਿੱਟੂ ਨੂੰ 301282 ਵੋਟਾਂ ਮਿਲੀਆਂ ਹਨ।


COMMERCIAL BREAK
SCROLL TO CONTINUE READING

Ludhiana Lok sabha Elections Seat Result 2024


ਰਾਜਾ ਵੜਿੰਗ 322224 ਕਾਂਗਰਸ 
ਰਵਨੀਤ ਬਿੱਟੂ 301282 ਭਾਜਪਾ
ਅਸ਼ੋਕ ਪਰਾਸ਼ਰ ਪੱਪੀ 237077 AAP

ਇਹ ਉਮੀਦਵਾਰ ਚੋਣ ਮੈਦਾਨ ਵਿੱਚ ਸਨ (Ludhiana Lok sabha seat)
ਲੁਧਿਆਣਾ ਇਹ ਸੂਬੇ ਦੀਆਂ ਮਹੱਤਵਪੂਰਨ ਲੋਕ ਸਭਾ ਸੀਟਾਂ (Ludhiana Lok sabha seat) ਵਿੱਚੋਂ ਇੱਕ ਹੈ। ਕਾਂਗਰਸ ਨੇ ਇਸ ਹਲਕੇ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਭਾਜਪਾ (BJP) ਨੇ ਰਵਨੀਤ ਸਿੰਘ ਬਿੱਟੂ, ਆਮ ਆਦਮੀ ਪਾਰਟੀ (AAP) ਦੇ ਅਸ਼ੋਕ ਕੁਮਾਰ ਪਰਾਸ਼ਰ ਅਤੇ ਅਕਾਲੀ ਦਲ (SAD) ਦੇ ਰਣਜੀਤ ਸਿੰਘ ਢਿੱਲੋ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹਨ।  ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਅਕਾਲੀ ਦਲ (ਅ) ਨੇ ਅੰਮ੍ਰਿਤਪਾਲ ਸਿੰਘ ਛੰਦੜਾ ਨੂੰ ਟਿਕਟ ਦਿੱਤੀ ਸੀ। 



ਕਦੋਂ ਅਤੇ ਕਿੰਨੀ ਵੋਟਿੰਗ ਹੋਈ (Ludhiana Lok Sabha Election 2024 Voting)
ਲੁਧਿਆਣਾ ਲੋਕ ਸਭਾ ਸੀਟ 'ਤੇ 1 ਜੂਨ ਨੂੰ ਕੁੱਲ 52.88% ਫੀਸਦੀ ਪੋਲਿੰਗ ਹੋਈ ਹੈ। 


ਪਿਛਲੇ ਲੋਕ ਸਭਾ ਨਤੀਜੇ 2019 (Lok Sabha Election 2019 Results)
ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਰਵਨੀਤ ਬਿੱਟੂ ਨੂੰ ਮੁੜ ਤੋਂ ਕਾਂਗਰਸ ਨੇ ਇਸ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਸੀ। ਰਵਨੀਤ ਬਿੱਟੂ ਨੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਮਹੇਸ਼ ਇੰਦਰ ਗਰੇਵਾਲ, ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਅਤੇ ਆਮ ਆਦਮੀ ਪਾਰਟੀ ਦੇ ਪ੍ਰੋਫੈਸਰ ਤੇਜਪਾਲ ਸਿੰਘ ਗਿੱਲ ਨੂੰ ਹਰਾਇਆ ਸੀ। ਰਵਨੀਤ ਬਿੱਟੂ ਨੇ 2019 ਲੋਕ ਸਭਾ ਚੋਣਾਂ ਦੇ ਵਿੱਚ 3 ਲੱਖ 83 ਹਜ਼ਾਰ ਵੋਟਾਂ ਹਾਸਿਲ ਕੀਤੀਆਂ ਸਨ।


ਜਾਣੋ ਇਸ ਸੀਟ ਦਾ ਸਿਆਸੀ ਇਤਿਹਾਸ (Ludhiana Lok Sabha Seat History)
ਲੁਧਿਆਣਾ ਸ਼ਹਿਰ ਪੰਜਾਬ ਦਾ ਸਭ ਤੋਂ ਇਤਿਹਾਸ ਸ਼ਹਿਰ ਹੈ, ਇਸ ਨੂੰ ਮੈਨਚੈਸਟਰ ਆਫ਼ ਇੰਡੀਆ ਵੀ ਕਿਹਾ ਜਾਂਦਾ ਹੈ।  ਲੁਧਿਆਣਾ ਹਲਕੇ 'ਚ 1951 ਤੋਂ ਲੈ ਕੇ 2019 ਤੱਕ 17 ਵਾਰ (ਜਿਮਨੀ ਚੋਣ) ਲੋਕ ਸਭਾ ਚੋਣਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਕਾਂਗਰਸ 9 ਵਾਰ ਅਤੇ 8 ਵਾਰ ਸ਼੍ਰੋਮਣੀ ਅਕਾਲੀ ਦਲ ਇਸ ਸੀਟ ਤੋਂ ਜੇਤੂ ਰਹੀ ਹੈ। ਇਸ ਸੀਟ ਤੋਂ ਸਭ ਤੋਂ ਵੱਧ ਵਾਰ ਕਾਂਗਰਸ ਦੇ ਦਵਿੰਦਰ ਸਿੰਘ ਗਰਚਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅਮਰੀਕ ਸਿੰਘ ਆਲੀਵਾਲ ਨੇ ਲਗਾਤਾਰ ਦੋ ਵਾਰ ਇਸ ਸੀਟ 'ਤੇ ਜਿੱਤ ਹਾਸਲ ਕੀਤੀ। 


ਲੁਧਿਆਣਾ​ ਹਲਕੇ ਦੇ ਮੌਜੂਦਾ ਸਿਆਸੀ ਹਾਲਾਤ
ਲੁਧਿਆਣਾ ਲੋਕ ਸਭਾ ਹਲਕੇ (Ludhiana Lok Sabha Seat ) ਵਿੱਚ 13 ਵਿਧਾਨ ਸਭਾ ਹਲਕੇ ( ਲੁਧਿਆਣਾ ਪੂਰਬੀ, ਲੁਧਿਆਣਾ ਦੱਖਣੀ, ਆਤਮ ਨਗਰ, ਲੁਧਿਆਣਾ ਕੇਂਦਰੀ, ਲੁਧਿਆਣਾ ਪੱਛਮੀ, ਲੁਧਿਆਣਾ ਉੱਤਰੀ, ਗਿੱਲ, ਦਾਖਾ, ਜਗਰਾਉਂ, ਸਾਹਨੇਵਾਲ, ਪਾਇਲ, ਖੰਨਾ, ਸਮਰਾਲਾ ) ਹਨ। ਵਿਧਾਨ ਸਭਾ ਚੋਣਾਂ 2022 ਵਿੱਚ ਆਮ ਆਦਮੀ ਪਾਰਟੀ ਨੇ ਇਸ ਲੋਕਸਭਾ ਹਲਕੇ ਅੰਦਰ ਪੈਦੀਆਂ 12 ਲੋਕ ਸਭਾ ਸੀਟ 'ਤੇ ਜਿੱਤ ਹਾਸਲ ਕੀਤੀ। ਜਦਕਿ ਇੱਕ ਵਿਧਾਨ ਸਭਾ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਈ ਸੀ।


ਲੁਧਿਆਣਾ​ ਦੇ ਮੌਜੂਦਾ ਵੋਟਰ
ਲੁਧਿਆਣਾ ਸੀਟ ਲਈ ਕੁਲ ਪੋਲਿੰਗ ਸਟੇਸ਼ਨ 1676 ਹਨ ਤੇ ਵੋਟਰਾਂ ਦੀ ਕੁਲ ਗਿਣਤੀ 17 ਲੱਖ 38 ਹਜ਼ਾਰ 530 ਹੈ। ਇਨ੍ਹਾਂ ’ਚੋਂ 9 ਲੱਖ 26 ਹਜ਼ਾਰ 777 ਮਰਦ ਵੋਟਰ ਹਨ, ਜਦਕਿ 8 ਲੱਖ 11 ਹਜ਼ਾਰ 625 ਮਹਿਲਾ ਵੋਟਰ ਤੇ 128 ਟਰਾਂਸਜੈਂਡਰ ਵੋਟਰ ਹਨ।