Ludhiana Double Murder/ਤਰਸੇਮ ਭਾਰਦਵਾਜ: ਲੁਧਿਆਣਾ ਵਿੱਚ ਬੇਹੱਦ ਹੀ ਦਰਦਨਾਕ ਘਟਨਾ ਸਾਹਮਣੇ ਆਈ ਹੈ ਦਰਅਸਲ ਲੁਧਿਆਣਾ ਦੇ ਦੁੱਗਰੀ ਇਲਾਕੇ 'ਚ ਸਿੱਧਵਾਂ ਨਹਿਰ ਦੇ ਕੰਢੇ 'ਤੇ ਬਣੇ ਪੁਲ ਦੇ ਹੇਠਾਂ ਲਾਸ਼ਾਂ ਮਿਲੀਆਂ ਹਨ ਜਿਸ ਨੂੰ ਦੇਖ ਕੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਦਰਅਸਲ ਪੁਲ ਹੇਠਾਂ ਦੋ ਖੂਨ ਨਾਲ ਲੱਥਪੱਥ ਲਾਸ਼ਾਂ ਮਿਲੀਆਂ ਹਨ।  ਇਸ ਨੂੰ ਦੇਖ ਕੇ ਰਾਹਗੀਰਾਂ ਨੇ ਥਾਣਾ ਦੁੱਗਰੀ ਦੀ ਪੁਲਸ ਨੂੰ ਸੂਚਨਾ ਦਿੱਤੀ। ਇਹ ਘਟਨਾ ਸ਼ਨੀਵਾਰ ਦੇਰ ਰਾਤ ਵਾਪਰੀ। 


COMMERCIAL BREAK
SCROLL TO CONTINUE READING

ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਮੁੱਢਲੀ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਹੈ ਕਿ ਪੁਲ ਹੇਠਾਂ ਸੌਂ ਰਹੇ ਮਾਂ-ਪੁੱਤ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕੀਤਾ ਗਿਆ ਹੈ। ਧੀ ਦੇ ਮੰਗੇਤਰ ਨੇ ਮਾਂ-ਪੁੱਤ ਦਾ ਕਤਲ ਕਰ ਦਿੱਤਾ। ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮ੍ਰਿਤਕਾਂ ਦੀ ਪਛਾਣ 50 ਸਾਲਾ ਪੁਸ਼ਪਾ ਦੇਵੀ ਅਤੇ 20 ਸਾਲਾ ਪ੍ਰਦੀਪ ਵਜੋਂ ਹੋਈ ਹੈ।


ਇਹ ਵੀ ਪੜ੍ਹੋ: Mohali Murder: ਬਲਜਿੰਦਰ ਕੌਰ ਕਤਲ ਮਾਮਲੇ 'ਚ ਆਰੋਪੀ ਵੱਲੋਂ ਕਾਂਸਟੇਬਲ ਉੱਪਰ ਹਮਲਾ ਕਰਨ ਕਰਕੇ ਕੇਸ ਦਰਜ
 


ਜਾਣਕਾਰੀ ਮੁਤਾਬਕ ਪੁਸ਼ਪਾ ਆਪਣੇ ਬੇਟੇ ਅਤੇ ਬੇਟੀ ਨਾਲ ਫੁੱਟਪਾਥ ਦੇ ਹੇਠਾਂ ਰਹਿੰਦੀ ਸੀ। ਉਹ ਉੱਥੇ ਸਾਮਾਨ ਅਤੇ ਖਿਡੌਣੇ ਵੇਚਦੀ ਸੀ। ਕੁਝ ਮਹੀਨੇ ਪਹਿਲਾਂ ਉਸ ਨੇ ਆਪਣੀ ਲੜਕੀ ਦੀ ਅਮਰਜੀਤ ਨਾਲ ਮੰਗਣੀ ਕਰਵਾਈ ਸੀ। ਮੰਗਣੀ ਤੋਂ ਕੁਝ ਸਮੇਂ ਬਾਅਦ ਹੀ ਅਮਰਦੀਪ ਦਾ ਪੁਸ਼ਪਾ ਅਤੇ ਪ੍ਰਦੀਪ ਨਾਲ ਝਗੜਾ ਹੋ ਗਿਆ ਸੀ।


ਇਹ ਵੀ ਪੜ੍ਹੋPunjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ