ludhiana News: ਲੁਧਿਆਣਾ ਦੇ ਪੁਲਿਸ ਸਟੇਸ਼ਨਾਂ 'ਚ ਸਥਿਤ ਮਾਲ ਗੋਦਾਮ ਜਿੱਥੇ ਜ਼ਿਆਦਾਤਰ ਚੋਰੀ ਦੇ ਮੋਟਰਸਾਈਕਲ ਜਾਂ ਫਿਰ ਪੁਲਿਸ ਵੱਲੋਂ ਹੋਰ ਮਾਮਲਿਆਂ ਦੇ ਅੰਦਰ ਬਰਾਮਦ ਕੀਤੇ ਗਏ ਦੋ-ਪਹੀਆ ਚਾਰ-ਪਹੀਆ ਵਾਹਨ ਰੱਖੇ ਜਾਂਦੇ ਹਨ, ਉਨ੍ਹਾਂ ਦੀ ਹਾਲਤ ਖ਼ਸਤਾ ਹੋ ਰਹੀ ਹੈ। ਚੋਰਾਂ ਵੱਲੋਂ ਪੁਲਿਸ ਸਟੇਸ਼ਨ ਦੇ ਮਾਲ ਗੁਦਾਮਾਂ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ ਹੈ, ਕਿਸੇ ਮੋਟਰ ਸਾਈਕਲ ਦਾ ਟਾਇਰ ਗਾਇਬ ਹੈ, ਕਿਸੇ ਦੀ ਲਾਈਟ ਅਤੇ ਕਿਸੇ ਦੀ ਟੈਂਕੀ, ਇਹ ਸਭ ਪੁਲਿਸ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ ਜਾਂ ਫਿਰ ਇਹਨਾਂ ਵਾਹਨਾਂ ਦੇ ਪੁਲਿਸ ਸਟੇਸ਼ਨ 'ਚੋਂ ਸਪੇਅਰ ਪਾਰਟ ਕਿਵੇਂ ਗਾਇਬ ਹੋ ਰਹੇ ਹਨ। 


COMMERCIAL BREAK
SCROLL TO CONTINUE READING

ਇਸ ਸੰਬੰਧੀ ਜਦੋਂ ਪੱਤਰਕਾਰਾਂ ਵੱਲੋਂ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਸਵਾਲ ਕੀਤਾ ਗਿਆ ਤਾਂ ਪਹਿਲਾਂ ਤਾਂ ਉਹ ਹੱਕੇ ਬੱਕੇ ਰਹਿ ਗਏ, ਉਨ੍ਹਾਂ ਨੂੰ ਸਮਝ ਨਹੀਂ ਆਇਆ ਕਿ ਮਾਲ ਗੋਦਾਮ ਕੀ ਹੈ ਅਤੇ ਫਿਰ ਜਦੋਂ ਸਵਾਲ ਸਮਝ ਆਇਆ ਤਾਂ ਕਿਹਾ ਕਿ 'ਮੈਂ ਲੁਧਿਆਣਾ ਦਾ ਪੁਲਿਸ ਕਮਿਸ਼ਨਰ ਹਾਂ, ਮੈਂ ਕਿਹੜਾ ਟਾਇਰ ਜੇਬ ਦੇ ਵਿੱਚ ਪਾ ਕੇ ਘੁੰਮ ਰਹੇ ਹਾਂ।' 


ਇੱਕ ਪਾਸੇ ਜਿੱਥੇ ਮਾਲ ਗੋਦਾਮ ਦੇ ਵਿੱਚੋਂ ਵਾਹਨਾਂ ਦੇ ਸਪੇਅਰ ਪਾਟ ਚੋਰੀ ਹੋ ਰਹੇ ਨੇ ਉੱਥੇ ਹੀ ਦੂਜੇ ਪਾਸੇ ਪੁਲਿਸ ਕਮਿਸ਼ਨਰ ਲੁਧਿਆਣਾ ਇਸ ਸਵਾਲ ਨੂੰ ਪੁੱਛਨ ਉੱਤੇ ਭੜਕ ਗਏ, ਇਥੋਂ ਤੱਕ ਕੇ ਕੈਮਰੇ ਉੱਤੇ ਹੱਥ ਮਾਰ ਕੇ ਕੈਮਰਾ ਹੇਠਾਂ ਕਰ ਦਿੱਤਾ ਅਤੇ ਕਿਹਾ ਕਿ ਇਹ ਕਿਹੜਾ ਤਰੀਕਾ ਹੋਇਆ। ਪੁਲਿਸ ਕਮਿਸ਼ਨਰ ਇੰਨ੍ਹਾਂ ਚੋਰੀਆਂ ਤੋਂ ਪੂਰੀ ਤਰ੍ਹਾਂ ਅਣਜਾਣ ਹਨ ਜਾਂ ਬਣ ਰਹੇ ਹਨ ਇਹ ਵੀ ਇੱਕ ਵੱਡਾ ਸਵਾਲ ਹੈ ਪਰ ਉਹਨਾਂ ਵੱਲੋਂ ਇਸ ਸਵਾਲ ਉੱਤੇ ਦਿੱਤੇ ਪ੍ਰਤੀਕਰਮ ਨੂੰ ਕੈਮਰੇ ਦੇ ਵਿੱਚ ਜ਼ਰੂਰ ਕੈਦ ਕਰ ਲਿਆ ਗਿਆ ਅਤੇ ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ ਚੋਰੀ ਦੇ ਹੋ ਰਹੇ ਇੰਨ੍ਹਾਂ ਮਾਮਲਿਆਂ ਉੱਤੇ ਕਿੰਨੀ ਕੁ ਸੰਜੀਦਗ਼ੀ ਜਤਾਈ ਗਈ ਇਹ ਸਭ ਤੁਹਾਡੇ ਸਾਹਮਣੇ ਹੈ।


ਇਹ ਵੀ ਪੜ੍ਹੋ: Cancer Case in Punjab: ਪੰਜਾਬ 'ਚ ਕੈਂਸਰ ਦਾ ਕਹਿਰ; 2200 ਨਵੇਂ ਕੇਸ ਆਏ ਸਾਹਮਣੇ, ਔਰਤਾਂ ਜ਼ਿਆਦਾ ਪੀੜਤ!

ਪੁਲਿਸ ਕਮਿਸ਼ਨਰ ਲੁਧਿਆਣਾ ਦਾ ਇਹ ਤਲ਼ਖੀ ਭਰਿਆ ਅੰਦਾਜ਼ ਜਦੋਂ ਕੈਮਰੇ ਦੇ ਵਿੱਚ ਕੈਦ ਹੋ ਗਿਆ ਤਾਂ ਪੁਲਿਸ ਕਮਿਸ਼ਨਰ ਲੁਧਿਆਣਾ ਦੇ ਅਫ਼ਸਰ ਕੈਮਰਾਮੈਨ ਨੂੰ ਇਹ ਪੂਰੀ ਵੀਡੀਓ ਡਲੀਟ ਕਰਨ ਲਈ ਦਬਾਅ ਪਾਉਂਦੇ ਵਿਖਾਈ ਦਿੱਤੇ ਪਰ ਕੈਮਰੇ ਦੇ ਵਿੱਚ ਕੈਦ ਹੋਇਆ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਾਉਣੀਆਂ ਲਾਜ਼ਮੀ ਲੱਗੀਆਂ। ਵੱਡੇ ਵੱਡੇ ਗੈਂਗਸਟਰਾਂ ਦੇ ਚੋਰਾਂ ਨੂੰ ਫੜਨ ਦਾ ਦਾਅਵਾ ਕਰਨ ਵਾਲੇ ਲੁਧਿਆਣਾ ਪੁਲਿਸ ਦੇ ਕਮਿਸ਼ਨਰ ਆਪਣੇ ਇਲਾਕੇ ਦੇ ਅਧੀਨ ਆਉਣ ਵਾਲੇ ਪੁਲਿਸ ਸਟੇਸ਼ਨਾਂ ਦੇ ਵਿੱਚ ਚੱਲ ਰਹੀਆਂ ਇਹਨਾਂ ਵਧੀਕੀਆਂ ਤੋਂ ਕਿੰਨੇ ਕੁ ਤਰੂਫ਼ ਹਨ ਇਸ ਦਾ ਅੰਦਾਜਾ ਉਹਨਾਂ ਦੇ ਇਸ ਅੰਦਾਜ਼ ਤੋਂ ਲਗਾਇਆ ਜਾ ਸਕਦਾ ਹੈ।


(ਭਰਤ ਸ਼ਰਮਾ ਦੀ ਰਿਪੋਰਟ)