Ludhiana Accident News: ਪੰਜਾਬ ਵਿੱਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਵਰਨਾ ਗੱਡੀ ਦਾ ਬੈਲਂਸ ਵਿਗੜਨ ਕਾਰਨ ਪਲਟੀਆਂ ਖਾਂਦੀ ਦਰਖਤਾਂ ਨਾਲ ਜਾ ਟਕਰਾਈ। ਇਸ ਦੌਰਾਨ ਇੱਕ ਨੌਜਵਾਨ ਜ਼ਖ਼ਮੀ ਹੋਇਆ ਹੈ। ਦਰਅਸਲਮਾਮਲਾ ਲੁਧਿਆਣਾ ਦੇ ਥਾਣਾ ਦੁਗਰੀ ਅਧੀਨ ਪੈਂਦੇ 200 ਫੁੱਟੀ ਰੋਡ ਦਾ ਹੈ ਜਿੱਥੇ ਦੂਸਰੀ ਵਾਰ ਵੱਡਾ ਹਾਦਸਾ ਹੋਇਆ ਹੈ ਇੱਥੇ ਦੱਸ ਦਈਏ ਕਿ ਵਰਨਾ ਗੱਡੀ ਦਾ ਬੈਲਂਸ ਵਿਗੜਨ ਕਾਰਨ ਪਲਟੀਆਂ ਖਾਂਦੀ ਪੇੜਾਂ ਨਾਲ ਜਾ ਟਕਰਾਈ। 


COMMERCIAL BREAK
SCROLL TO CONTINUE READING

ਇੱਥੇ ਵੀ ਦੱਸ ਦਈਏ ਕਿ ਬੀਤੇ ਕੱਲ੍ਹ ਵੀ ਫੋਰਚੂਨਰ ਗੱਡੀ ਦਾ ਬੈਲੈਂਸ ਵਿਗੜ ਗਿਆ ਸੀ ਜਿਸ ਦੇ ਕਾਰਨ ਵੱਡਾ ਹਾਦਸਾ ਵਾਪਰਿਆ ਸੀ ਅਤੇ ਤਿੰਨ ਲੋਕ ਜਖਮੀ ਹੋਏ ਸਨ। ਉਧਰ ਸਥਾਨਕ ਲੋਕਾਂ ਨੇ ਇਸ ਹਾਦਸੇ ਦੀ ਵਜਹਾ ਨੂੰ ਖਰਾਬ ਰੋਡ ਦੱਸਿਆ ਹੈ ਅਤੇ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। 


ਇਹ ਵੀ ਪੜ੍ਹੋ: Stubble Burning: ਪਰਾਲੀ ਸਾੜਨ ਦੀਆਂ ਘਟਨਾਵਾਂ 'ਚ ਆਈ ਕਮੀ, ਹੁਣ ਤੱਕ ਸਾਹਮਣੇ ਆਏ ਇੰਨੇ ਮਾਮਲੇ

ਉਧਰ ਆਣ ਜਾਣ ਵਾਲੇ ਰਾਹਗੀਰਾਂ ਨੇ ਕਿਹਾ ਕਿ ਸੜਕ ਦੀ ਹਾਲਤ ਖਸਤਾ ਹੋਣ ਦੇ ਚਲਦਿਆਂ ਮਿੱਟੀ ਜਿਆਦਾ ਉੱਡਣ ਨਾਲ ਹਾਦਸਾ ਵਾਪਰਿਆ ਹੈ। ਕਿਹਾ ਕਿ ਇਸ ਬਾਬਤ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਕੱਲ ਵੀ ਇੱਥੇ ਫੋਰਚੂਨਰ ਗੱਡੀ ਪਲਟਣ ਦੇ ਨਾਲ ਵੱਡਾ ਹਾਦਸਾ ਹੋਇਆ ਸੀ ਅਤੇ ਇਹ ਦੂਸਰਾ ਹਾਦਸਾ ਹੈ। ਕਿਹਾ ਕਿ ਜ਼ਖਮੀ ਨੌਜਵਾਨ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। 


ਇਹ ਹਾਦਸਾ ਦੁੱਗਰੀ ਦੇ 200 ਫੁੱਟ ਰੋਡ ਇਲਾਕੇ ਵਿੱਚ ਖਸਤਾ ਹਾਲਤ ਸੜਕ ਕਾਰਨ ਵਾਪਰਿਆ। ਇੱਥੇ ਤੇਜ਼ ਰਫ਼ਤਾਰ ਫਾਰਚੂਨਰ ਵਿੱਚ ਜਿਵੇਂ ਹੀ ਹੈਂਡਬ੍ਰੇਕ ਲਗਾਈ ਗਈ ਤਾਂ ਕਾਰ ਕਈ ਵਾਰ ਪਲਟ ਗਈ ਅਤੇ ਦਰੱਖਤਾਂ ਨਾਲ ਟਕਰਾ ਗਈ। ਇਸ ਵਿੱਚ ਤਿੰਨ ਨੌਜਵਾਨ ਜ਼ਖ਼ਮੀ ਹੋ ਗਏ। ਇਸ ਦੇ ਨਾਲ ਹੀ ਬਾਈਕ ਸਵਾਰ ਦੀ ਹਾਦਸਾ ਦੇਖਣ ਲਈ ਰੁਕੀ ਇਕ ਹੋਰ ਕਾਰ ਨਾਲ ਟੱਕਰ ਹੋ ਗਈ, ਜੋ ਕਿ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਥਾਣਾ ਦੁੱਗਰੀ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਜਾਂਚ ਅਧਿਕਾਰੀ ਸਬ-ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਫਾਰਚੂਨਰ ਫੁੱਲਾਂਵਾਲ ਤੋਂ ਦੁੱਗਰੀ ਵੱਲ ਜਾ ਰਿਹਾ ਸੀ। ਕਾਰ ਵਿੱਚ ਸਵਾਰ ਤਿੰਨ ਨੌਜਵਾਨ ਜ਼ਖ਼ਮੀ ਹੋ ਗਏ।