Ludhiana News: ਬਿਜਲੀ ਮਹਿਕਮੇ ਵੱਲੋਂ ਪ੍ਰਦੂਸ਼ਣ ਫੈਲਾਉਣ ਵਾਲੀ ਡਾਈਇੰਗ ਯੂਨਿਟ `ਤੇ ਵੱਡਾ ਐਕਸ਼ਨ
Ludhiana News: ਲੁਧਿਆਣਾ ਰੇਂਜ ਪੀਐਸਪੀਸੀਐਲ ਦੇ ਚੀਫ ਨੇ ਕਿਹਾ ਕਿ 250 ਦੇ ਕਰੀਬ ਅਜਿਹੀ ਫੈਕਟਰੀਆਂ ਹਨ ਜਿਨਾਂ ਦੇ ਖਿਲਾਫ ਕਾਰਵਾਈ ਲਈ ਸਾਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਲਿਖਿਆ ਗਿਆ ਹੈ।
Ludhiana News (ਤਰਸੇਮ ਲਾਲ ਭਾਰਦਵਾਜ): ਲੁਧਿਆਣਾ ਦੇ ਵਿੱਚ ਪ੍ਰਦੂਸ਼ਣ ਦੇ ਵਿੱਚ ਇਜ਼ਾਫਾ ਕਰਨ ਵਾਲੀ ਕੱਪੜੇ ਰੰਗਣ ਵਾਲੀਆਂ ਫੈਕਟਰੀਆਂ ਦੇ ਖਿਲਾਫ ਹੁਣ ਪ੍ਰਦੂਸ਼ਣ ਕੰਟਰੋਲ ਬੋਰਡ ਸਖਤ ਨਜ਼ਰ ਆ ਰਿਹਾ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਿਫਾਰਿਸ਼ ਤੋਂ ਬਾਅਦ ਬਿਜਲੀ ਮਹਿਕਮੇ ਵੱਲੋਂ ਇਹਨਾਂ ਫੈਕਟਰੀਆਂ ਦੇ ਬਿਜਲੀ ਕੁਨੈਕਸ਼ਨ ਕੱਟੇ ਜਾ ਰਹੇ ਹਨ। ਅੱਠਵੇਂ ਮਹੀਨੇ ਤੋਂ ਲੈ ਕੇ ਹੁਣ ਤੱਕ 117 ਦੇ ਕਰੀਬ ਕੁਨੈਕਸ਼ਨ ਕੱਟੇ ਜਾ ਚੁੱਕੇ ਹਨ। ਕਈਆਂ ਦੇ ਛੇ ਮਹੀਨੇ ਤੱਕ ਅਤੇ ਕਈਆਂ ਦੇ ਅਣਮਿਥੇ ਸਮੇਂ ਤੱਕ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਹਨ।
ਜਿਸ ਨੂੰ ਲੈ ਕੇ ਲੁਧਿਆਣਾ ਰੇਂਜ ਪੀਐਸਪੀਸੀਐਲ ਦੇ ਚੀਫ ਨੇ ਕਿਹਾ ਕਿ 250 ਦੇ ਕਰੀਬ ਅਜਿਹੀ ਫੈਕਟਰੀਆਂ ਹਨ ਜਿਨਾਂ ਦੇ ਖਿਲਾਫ ਕਾਰਵਾਈ ਲਈ ਸਾਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਲਿਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਉਹਨਾਂ ਸਾਰੀਆਂ ਹੀ ਫੈਕਟਰੀਆਂ ਦੇ ਕੁਨੈਕਸ਼ਨ ਕੱਟ ਰਹੇ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਉਹੀ ਫੈਕਟਰੀਆਂ ਹਨ ਜੋ ਕਿ ਬੁੱਢੇ ਨਾਲੇ ਵਿੱਚ ਪ੍ਰਦੂਸ਼ਣ ਫੈਲਾ ਰਹੀਆਂ ਹਨ ਜਾਂ ਫਿਰ ਕੱਪੜੇ ਰੰਗਣ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਕਈ ਡੇਅਰੀਆਂ ਦੇ ਵੀ ਕੁਨੈਕਸ਼ਨ ਕੱਟੇ ਗਏ ਹਨ।
ਇਹ ਵੀ ਪੜ੍ਹੋ: Satkar Kaur: ਭਾਜਪਾ ਨੇ ਸਾਬਕਾ ਵਿਧਾਇਕ ਸਤਿਕਾਰ ਕੌਰ ਨੂੰ 6 ਸਾਲ ਲਈ ਪਾਰਟੀ 'ਚੋਂ ਕੱਢਿਆ
ਜਦੋਂ ਕਿ ਉਧਰ ਦੂਜੇ ਪਾਸੇ ਡਾਇੰਗ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਹੈ ਕਿ ਬਿਜਲੀ ਮਹਿਕਮੇ ਵੱਲੋਂ ਕਾਰਵਾਈ ਤਾਂ ਕੀਤੀ ਜਾ ਰਹੀ ਹੈ ਅਤੇ ਜਿਹੜੀਆਂ ਫੈਕਟਰੀਆਂ ਵੱਲੋਂ ਪ੍ਰਦੂਸ਼ਣ ਦੇ ਵਿੱਚ ਯੋਗਦਾਨ ਪਾਇਆ ਜਾ ਰਿਹਾ ਉਨਾ ਤੇ ਸਖਤ ਐਕਸ਼ਨ ਤਾਂ ਹੋਣਾ ਹੀ ਚਾਹੀਦਾ ਹੈ ਪਰ ਬਿਜਲੀ ਮਹਿਕਮੇ ਵੱਲੋਂ ਕਨੈਕਸ਼ਨ ਕੱਟਣ ਨੂੰ ਲੈ ਕੇ ਪਿਕ ਐਂਡ ਚੂਸ ਦੀ ਰਣਨੀਤੀ ਅਪਣਾਈ ਜਾ ਰਹੀ ਹੈ। ਕੁਝ ਦੇ ਕਨੈਕਸ਼ਨ ਕੱਟੇ ਗਏ ਹਨ ਜਦੋਂ ਕਿ ਕਈਆਂ ਦੇ ਹਾਲੇ ਵੀ ਕੱਟਣੇ ਬਾਕੀ ਹਨ ਨੋਟਿਸ ਆਉਣ ਦੇ ਬਾਵਜੂਦ ਉਹਨਾਂ ਫੈਕਟਰੀਆਂ ਦੇ ਵਿੱਚ ਬਿਜਲੀ ਦੇ ਕਨੈਕਸ਼ਨ ਚੱਲ ਰਹੇ ਹਨ ਉਹਨਾਂ ਕਿਹਾ ਕਿ ਬਿਜਲੀ ਵਿਭਾਗ ਨੂੰ ਵਿਤਕਰੇ ਦੀ ਥਾਂ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਿਫਾਰਿਸ਼ਾਂ ਦੇ ਮੁਤਾਬਿਕ ਕਾਰਵਾਈ ਕਰਨੀ ਚਾਹੀਦੀ ਹੈ।