Ludhiana News: ਸਿਵਲ ਹਸਪਤਾਲ ਵਿਚ ਇਲਾਜ ਕਰਵਾਉਣ ਆਏ ਦੋ ਧਿਰਾਂ ਵਿਚਾਲੇ ਚੱਲੇ ਇੱਟਾਂ ਰੋੜੇ
ਲੁਧਿਆਣਾ ਦੇ ਥਾਣਾ ਡਵੀਜ਼ਨ ਨੰ:2 ਅਧੀਨ ਆਉਂਦੇ ਸਿਵਲ ਹਸਪਤਾਲ ਵਿੱਚ ਇੱਕ ਹਫ਼ਤੇ ਦੌਰਾਨ ਹਿੰਸਾ ਦੀ ਤੀਜੀ ਘਟਨਾ ਸਾਹਮਣੇ ਆਈ ਹੈ। ਰਾਤ ਕਰੀਬ 11 ਵਜੇ ਹਸਪਤਾਲ ਦੀ ਪੁਲਿਸ ਚੌਕੀ ਦੇ ਬਾਹਰ ਦੋ ਗੁੱਟਾਂ ਵਿਚਾਲੇ ਜ਼ਬਰਦਸਤ ਲੜਾਈ ਹੋ ਗਈ। ਦੋਵਾਂ ਧਿਰਾਂ ਨੇ ਇਕ ਦੂਜੇ `ਤੇ ਤੇਜ਼ਧਾਰ ਹਥਿਆਰਾਂ ਅਤੇ ਇੱਟਾਂ ਨਾਲ ਹਮਲਾ ਕੀਤਾ। ਪੁਲਿਸ ਚੌਕੀ
Ludhiana News (ਤਰਸੇਮ ਲਾਲ ਭਾਰਦਵਾਜ): ਲੁਧਿਆਣਾ ਦੇ ਥਾਣਾ ਡਵੀਜ਼ਨ ਨੰ:2 ਅਧੀਨ ਆਉਂਦੇ ਸਿਵਲ ਹਸਪਤਾਲ ਵਿੱਚ ਇੱਕ ਹਫ਼ਤੇ ਦੌਰਾਨ ਹਿੰਸਾ ਦੀ ਤੀਜੀ ਘਟਨਾ ਸਾਹਮਣੇ ਆਈ ਹੈ। ਰਾਤ ਕਰੀਬ 11 ਵਜੇ ਹਸਪਤਾਲ ਦੀ ਪੁਲਿਸ ਚੌਕੀ ਦੇ ਬਾਹਰ ਦੋ ਗੁੱਟਾਂ ਵਿਚਾਲੇ ਜ਼ਬਰਦਸਤ ਲੜਾਈ ਹੋ ਗਈ। ਦੋਵਾਂ ਧਿਰਾਂ ਨੇ ਇਕ ਦੂਜੇ 'ਤੇ ਤੇਜ਼ਧਾਰ ਹਥਿਆਰਾਂ ਅਤੇ ਇੱਟਾਂ ਨਾਲ ਹਮਲਾ ਕੀਤਾ। ਪੁਲਿਸ ਚੌਕੀ ਦੇ ਬਾਹਰ ਲੜਾਈ-ਝਗੜਾ ਹੁੰਦਾ ਰਿਹਾ ਪਰ ਰੌਲਾ ਸੁਣ ਕੇ ਵੀ ਪੁਲਿਸ ਚੌਕੀ ਦੇ ਅੰਦਰੋਂ ਕੋਈ ਅਧਿਕਾਰੀ ਬਾਹਰ ਨਹੀ ਆਇਆ। ਮਾਮਲਾ ਵਧਣ 'ਤੇ ਐਮਰਜੈਂਸੀ ਵਿੱਚ ਤਾਇਨਾਤ ਦੋ ਪੁਲਿਸ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਹਸਪਤਾਲ ਵਿੱਚ ਸ਼ਰੇਆਮ ਲੜਾਈ ਦੀ ਘਟਨਾ ਨੇ ਪੁਲਿਸ ਦੀ ਢਿੱਲਮੱਠ ਦਾ ਪਰਦਾਫਾਸ਼ ਕਰ ਦਿੱਤਾ ਹੈ। ਮੱਥੇ ’ਤੇ ਇੱਟ ਵੱਜਣ ਕਾਰਨ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਡਾਕਟਰਾਂ ਨੇ ਸੀਐਮਸੀ ਹਸਪਤਾਲ ਰੈਫ਼ਰ ਕਰ ਦਿੱਤਾ।
ਜਾਣਕਾਰੀ ਦਿੰਦਿਆਂ ਹੋਇਆ ਪੀੜਤ ਨੇ ਦੱਸਿਆ ਕਿ ਉਹ ਗੁਰਮੇਲ ਪਾਰਕ ਨੇੜੇ ਰਹਿੰਦਾ ਹੈ। ਅੱਜ ਗੁਆਂਢ 'ਚ ਰਹਿੰਦੇ ਪਿਓ-ਪੁੱਤ ਨੇ ਗਲੀ ਵਿੱਚ ਰਹਿਣ ਵਾਲੇ ਨੇ ਅਚਾਨਕ ਹਮਲਾ ਕਰ ਦਿੱਤਾ ਜਿਸ ਕਾਰਨ ਉਸ ਦੇ ਸਿਰ ਤੇ ਸੱਟ ਲੱਗੀ। ਮੁਹੰਮਦ ਸਾਨੂ ਜ਼ਖਮੀ ਹੋਏ ਲੋਕਾਂ ਦਾ ਇਲਾਜ ਕਰਵਾਉਣ ਲਈ ਸਿਵਲ ਹਸਪਤਾਲ ਲੈ ਕੇ ਆਇਆ ਸਨ। ਜਿੱਥੇ ਹਮਲਾਵਰ ਪਿਓ-ਪੁੱਤ ਸਿਵਲ ਹਸਪਤਾਲ ਪਹੁੰਚ ਗਏ। ਅਤੇ ਉਨ੍ਹਾਂ ਨੇ ਅਚਾਨਕ ਇੱਟਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਦੇ ਨਾਲ ਕੁਝ ਹਥਿਆਰਬੰਦ ਲੋਕ ਵੀ ਸਨ। ਇੱਟ ਨਾਲ ਵੱਜਣ ਕਾਰਨ ਸਾਨੂ ਦਾ ਮੱਥੇ ਉੱਤੇ ਸੱਟ ਲੱਗ ਗਈ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਸੀਐੱਮਸੀ ਰੈਫਰ ਕਰ ਦਿੱਤਾ।
ਜ਼ਖ਼ਮੀ ਸਾਨੂ ਨੇ ਦੱਸਿਆ ਕਿ ਟਿੱਬਾ ਰੋਡ ’ਤੇ ਗੁਆਂਢੀਆਂ ਦੀ ਆਪਸ ਵਿੱਚ ਲੜਾਈ ਹੋ ਗਈ ਸੀ। ਉਹ ਇਕ ਧਿਰ ਦਾ ਇਲਾਜ ਕਰਵਾਉਣ ਲਈ ਹਸਪਤਾਲ ਆਇਆ ਸੀ ਪਰ ਇਸੇ ਦੌਰਾਨ ਦੂਜੀ ਧਿਰ ਦੇ ਦੋ ਵਿਅਕਤੀਆਂ ਨੇ ਇੱਟਾਂ-ਪੱਥਰ ਚਲਾਉਣੇ ਸ਼ੁਰੂ ਕਰ ਦਿੱਤੇ। ਫਿਲਹਾਲ ਦੋਵਾਂ ਧਿਰਾਂ ਦੀ ਮੈਡੀਕਲ ਜਾਂਚ ਮੁਕੰਮਲ ਕਰ ਲਈ ਗਈ ਹੈ। ਦੋਵੇਂ ਧਿਰਾਂ ਨੇ ਥਾਣਾ ਟਿੱਬਾ ਵਿੱਚ ਆਪਣੀ-ਆਪਣੀ ਸ਼ਿਕਾਇਤ ਦਰਜ ਕਰਵਾ ਦਿੱਤਾ ਹੈ।