Ludhiana News: ਲੁਧਿਆਣਾ ਗਿੱਲ ਰੋਡ ਦਾਣਾ ਮੰਡੀ ਦੇ ਨਜ਼ਦੀਕ ਉਸ ਵੇਲੇ ਹਾਈਵੋਲਟਜ ਡਰਾਮਾ ਦੇਖਣ ਨੂੰ ਮਿਲਿਆ ਹੈ। ਜਦੋਂ ਕਾਰ ‘ਚ ਸਵਾਰ ਨੌਜਵਾਨਾਂ ਨੇ ਇਕ ਵਿਅਕਤੀ ਨੂੰ ਆਪਣੀ ਕਾਰ ਨਾਲ ਘਸੀਟਿਆ। ਇੱਕ ਹੋਰ ਕਾਰ ਸਵਾਰ ਨੇ ਘਟਨਾ ਦੀ ਵੀਡੀਓ ਬਣਾ ਲਈ। ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ। ਜਿਸ ਵਿਅਕਤੀ ਨੂੰ ਨੌਜਵਾਨਾਂ ਨੇ ਆਪਣੀ ਕਾਰ ਨਾਲ ਘਸੀਟਿਆ, ਉਹ ਵਕੀਲ ਹੈ।


COMMERCIAL BREAK
SCROLL TO CONTINUE READING

ਗਿੱਲ ਰੋਡ ਸਥਿਤ ਅਰੋੜਾ ਪੈਲੇਸ ਨੇੜੇ ਲਾਈਟਾਂ ‘ਤੇ ਖੜ੍ਹੇ ਵਕੀਲ ਦੀ ਕਾਰ ‘ਚ ਸਵਾਰ ਨੌਜਵਾਨਾਂ ਨੇ ਕੁੱਟਮਾਰ ਕੀਤੀ। ਜਦੋਂ ਵਕੀਲ ਨੇ ਕਾਰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨ ਕਾਰ ਭਜਾ ਕੇ ਲੈ ਗਏ। ਜਦੋਂ ਐਡਵੋਕੇਟ ਕਾਰ ਨਾਲ ਲਟਕਿਆ ਤਾਂ ਕਾਰ ਚਾਲਕ ਉਸ ਨੂੰ ਕਰੀਬ 100 ਮੀਟਰ ਤੱਕ ਘਸੀਟਦੇ ਲੈ ਗਏ। ਨੌਜਵਾਨਾਂ ਨੇ ਵਕੀਲ ਨਾਲ ਦੁਰਵਿਵਹਾਰ ਵੀ ਕੀਤਾ। ਰਾਹਗੀਰਾਂ ਨੇ ਕਾਰ ਚਾਲਕਾਂ ਨੂੰ ਰੋਕ ਕੇ ਪੁਲਿਸ ਨੂੰ ਸੂਚਿਤ ਕੀਤਾ। ਥਾਣਾ ਸ਼ਿਮਲਾਪੁਰੀ ਪੁਲਸ ਨੇ ਵੀਡੀਓ ਅਤੇ ਸ਼ਿਕਾਇਤ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।