Ludhiana Online Fraud:   ਲੁਧਿਆਣਾ ਵਿੱਚ 72 ਸਾਲ ਦੇ ਰਕੇਸ਼ ਖੰਨਾ ਦੇ ਨਾਲ ਸਾਈਬਰ ਠੱਗੀ ਦਾ ਮਾਮਲਾ ਸਾਹਮਣੇ ਆਇਆ। ਉਹਨਾਂ ਦੀ ਉਮਰ ਭਰਦੀ ਕਮਾਈ ਤੇ ਸਾਈਬਰ ਠੱਗਾਂ ਨੇ 11 ਲੱਖ ਰੁਪਏ ਦੀ ਠਗੀ ਲਗਾਈ ਹੈ।ਇਸ ਸਬੰਧੀ ਉਹਨਾਂ ਨੇ ਲੁਧਿਆਣਾ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਮਾਮਲਾ ਵੀ ਦਰਜ ਕਰਾਇਆ ਹੈ । ਪੁਲਿਸ ਵੱਲੋ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਹੈ। 


COMMERCIAL BREAK
SCROLL TO CONTINUE READING

ਰਕੇਸ਼ ਖੰਨਾ ਨੇ ਗੱਲਬਾਤ ਦੇ ਦੌਰਾਨ ਦੱਸਿਆ ਕਿ ਦੋ ਦਿਨ ਪਹਿਲਾਂ ਉਹਨਾਂ ਵੱਲੋਂ ਇੱਕ ਗੈਸ ਸਿਲੰਡਰ ਦੀ ਬੁਕਿੰਗ ਕਰਵਾਈ ਜਾ ਰਹੀ ਸੀ। ਅਤੇ ਜਦੋਂ ਉਹਨਾਂ ਸਿਲੰਡਰ ਨਹੀਂ ਆਇਆ ਤਾਂ ਉਹਨਾਂ ਨੇ ਗੈਸ ਕੰਪਨੀ ਦੀ ਸਿਕਾਇਤ ਕਰਨ ਆਨਲਾਈਨ ਜਾ ਕੇ ਨੰਬਰ ਕੱਢਿਆ ਤਾਂ ਉਹਨਾਂ ਨੂੰ ਇਕ ਸ਼ਖਸ ਨੇ ਵੱਲੋਂ 10 ਰੁਪਏ ਰੁਪਏ ਆਨਲਾਈਨ ਟ੍ਰਾਂਸਫਰ ਕਰਵਾਉਣ ਲਈ ਕਿਹਾ ਗਿਆ ਅਤੇ ਕਿਹਾ ਤਾਂ ਹੀ ਤੁਹਾਨੂੰ ਸਿਲੰਡਰ ਮਿਲ ਜਾਵੇਗਾ ਜਿਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਇਸ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਤਦ ਉਸ ਠੱਗ ਨੇ ਉਹਨਾਂ ਵਟਸਐਪ ਤੇ ਮੈਸੇਜ ਪਾਂ ਕੇ ਗੱਲਬਾਤ ਕਰਨੀ ਸ਼ੁਰੂ ਕੀਤੀ ਅਤੇ ਉਹਨਾਂ ਦੇ ਖਾਤੇ ਦੀ ਸਾਰੀ ਜਾਣਕਾਰੀ ਲੈ ਕੇ 50-50 ਹਜ਼ਾਰ ਦੀਆਂ ਲਗਭਗ 22 ਟਰਾਂਜੈਕਸ਼ਨ ਕਰ ਦਿੱਤੀਆਂ ਜਿਸ ਨਾਲ ਉਹਨਾਂ ਦੇ ਖਾਤੇ ਦੇ ਵਿੱਚੋਂ 11 ਲੱਖ ਰੁਪਏ ਕੱਢ ਲਏ ਗਏ। 


ਇਹ ਵੀ ਪੜ੍ਹੋ: Punjab Breaking Live Updates: ਪੰਚਾਇਤ ਡਿਪਾਰਟਮੈਂਟ ਨੇ ਪੰਚਾਇਤੀ ਇਲੈਕਸ਼ਨਾਂ ਦੀ ਤਿਆਰੀ ਕੀਤੀ ਪੂਰੀ! ਪੰਜਾਬ ਦੀਆਂ ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
 


 


ਇਸ ਪੂਰੇ ਮਾਮਲੇ ਨੂੰ ਲੈ ਕੇ ਲੁਧਿਆਣਾ ਦੇ ਸਰਾਭਾ ਨਗਰ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਾਰਵਾਈ ਦੀ ਗੱਲ ਆਖੀ ਗਈ ਹੈ। ਸਾਈਬਰ ਕ੍ਰਾਈਮ ਸਰਾਭਾ ਨਗਰ ਦੇ ਇੰਚਾਰਜ ਜਤਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਇਸ ਪੂਰੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਉਹ ਲੋਕਾਂ ਨੂੰ ਵੀ ਅਪੀਲ ਕਰਦੇ ਹਨ ਕਿ ਇੰਟਰਨੈਟ ਤੇ ਕਿਸੇ ਵੀ ਤਰ੍ਹਾਂ ਦੇ ਕੋਈ ਨੰਬਰ ਕੱਢ ਕੇ ਉਸ ਦੇ ਨਾਲ ਸੰਪਰਕ ਉਦੋਂ ਤੱਕ ਨਾ ਕੀਤਾ ਜਾਵੇ ਜਦੋਂ ਤੱਕ ਇਹ ਪੱਕਾ ਨਾ ਹੋ ਜਾਵੇ ਕਿ ਉਹ ਨੰਬਰ ਕਿਸੇ ਵੀ ਕੰਪਨੀ ਦੀ ਅਧਿਕਾਰਿਕ ਸਾਈਟ ਤੋਂ ਹੀ ਕੱਢਿਆ ਗਿਆ ਹੈ। 


ਉਨ੍ਹਾਂ ਇਹ ਵੀ ਕਿਹਾ ਕਿ ਉਹ ਲੋਕਾਂ ਨੂੰ ਅਪੀਲ ਕਰਨਗੇ ਕਿ ਆਪਣੇ ਖਾਤਿਆਂ ਨਾਲ ਜੁੜੇ ਹੋਏ ਨੰਬਰਾਂ ਦੀ ਵਰਤੋਂ ਗੱਲਬਾਤ ਕਰਨ ਲਈ ਜਾਂ ਫਿਰ ਇੰਟਰਨੈਟ ਚਲਾਉਣ ਦੇ ਲਈ ਨਾ ਕੀਤੀ ਜਾਵੇ। ਉਹਨਾਂ ਕਿਹਾ ਕਿ ਆਪਣਾ ਇਹ ਨੰਬਰ ਵੱਖਰਾ ਰੱਖਿਆ ਜਾਵੇ ਅਤੇ ਵੱਧ ਤੋਂ ਵੱਧ ਚੌਕਸ ਰਹਿਣ।