Ludhiana News: ਲੁਧਿਆਣਾ ਵਿੱਚ ਬੱਚਿਆਂ ਦਾ ਲੜਾਈ ਝਗੜੇ ਦਾ ਵੀਡੀਓ ਸੋਸ਼ਲ ਮੀਡੀਆ `ਤੇ ਵਾਇਰਲ
Ludhiana News: ਲੁਧਿਆਣਾ ਪੀ ਏ ਯੂ ਕੂਲ ਦੇ ਬੱਚਿਆਂ ਦਾ ਲੜਾਈ ਝਗੜੇ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਲੜਾਈ ਦੌਰਾਨ ਜ਼ਖ਼ਮੀ ਹੋਏ ਬੱਚੇ ਦਾ ਪਿਤਾ ਪਹੁੰਚਿਆ। ਸਕੂਲ ਪ੍ਰਿੰਸੀਪਲ ਨੇ ਕਿਹਾ ਉਹਨਾਂ ਵੱਲੋਂ ਮਾਮਲੇ ਦੀ ਜਾਂਚਕਰਵਾਈ ਜਾ ਰਹੀ ਹੈ।
Ludhiana News: ਲੁਧਿਆਣਾ ਦੇ ਪੀ ਏ ਯੂ ਵਿੱਚ ਬਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਹਾਰ ਆਪਸ ਵਿੱਚ ਸਕੂਲ ਦੀਆਂ ਵਰਦੀਆਂ ਪਾ ਕੇ ਲੜਦੇ ਸਕੂਲੀ ਬੱਚਿਆਂ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਾਫੀ ਗਿਣਤੀ ਦੇ ਵਿੱਚ ਸਕੂਲ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਆਪਸ ਵਿੱਚ ਝਗੜ ਰਹੇ ਹਨ। ਉਹਨਾਂ ਵਿੱਚ ਕੁਝ ਦੇ ਹੱਥਾਂ ਦੇ ਵਿੱਚ ਹਥਿਆਰ ਵੀ ਦਿਖਾਈ ਦੇ ਰਹੇ ਹਨ।
ਝਗੜੇ ਦੌਰਾਨ ਇੱਕ ਨੌਜਵਾਨ ਗੰਭੀਰ ਜ਼ਖ਼ਮੀ ਵੀ ਹੋਇਆ ਹੈ। ਦੱਸਿਆ ਜਾ ਰਿਹਾ ਹੈ ਜਿਸ ਦੇ ਪਿਤਾ ਨੇ ਦੱਸਿਆ ਕਿ ਸਕੂਲ ਵਿੱਚ ਜੋ ਇਹ ਘਟਨਾ ਵਾਪਰੀ ਹੈ। ਉਹਨਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਅਤੇ ਸਕੂਲ ਦੇ ਟੀਚਰਾਂ ਨੂੰ ਵੀ ਦੱਸ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਵਿੱਚ ਕਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: Ludhiana Accident News: ਤੇਜ਼ ਰਫਤਾਰ ਕਾਰ ਨੇ 5 ਨੂੰ ਕੁਚਲਿਆ, ਬਲੇਨੋ ਤੇ ਵਰਨਾ ਵਿਚਾਲੇ ਚੱਲ ਰਹੀ ਸੀ ਰੇਸ
ਪੀੜਤ ਬੱਚੇ ਦਾ ਪਿਤਾ ਉਧਰ ਦੂਸਰੇ ਪਾਸੇ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋ ਸਾਰਾ ਮਾਮਲਾ ਵਿੱਚ ਸਕੂਲ ਦੀ ਅਨੁਸਾਸ਼ਨੀ ਕਮੈਟੀ ਦੀ ਡਿਊਟੀ ਲਗਾਈ ਹੈ। ਉਹ ਜਾਂਚ ਕਰਨਗੇ। ਪ੍ਰਿੰਸਿਪਲ ਨੇ ਕਿਹਾ ਉਹਨਾਂ ਨੂੰ ਪਤਾ ਲੱਗਾ ਹੈ ਕਿ ਸਕੂਲ ਦੇ ਵਿਦਿਆਰਥੀਆਂ ਤੋਂ ਬਿਨਾਂ ਬਹਾਰ ਤੋਂਂ ਆਏ ਵੀ ਨੌਜਵਾਨ ਲੜਾਈ ਝਗੜੇ ਵਿੱਚ ਸੀ।ਉਹਨਾਂ ਵੱਲੋਂ ਪੁਲਿਸ ਪ੍ਰਸਸ਼ਾਨ ਨੂੰ ਅਪੀਲ ਕੀਤੀ ਹੋਈ ਹੈ ਕੀ ਛੁੱਟੀ ਸਮੇਂ ਸਕੂਲ ਦੇ ਬਹਾਰ ਪੀ ਸੀ ਆਰ ਦੀ ਡਿਊਟੀ ਲਗਾ ਦੇਣ ਤਾਂ ਜੋਂ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ
ਇਹ ਵੀ ਪੜ੍ਹੋ: Chandigarh Weather Update: ਚੰਡੀਗੜ੍ਹ ਵਿੱਚ ਅੱਜ ਮੌਸਮ ਹੋ ਸਕਦਾ ਸਾਫ਼, ਮੌਸਮ ਵਿਭਾਗ ਦੀ ਜੀ ਮੀਡੀਆ ਨਾਲ ਖਾਸ ਗੱਲਬਾਤ