Ludhiana police news:  ਪੰਜਾਬ ਦੇ ਵਿੱਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਲ ਨਹੀਂ ਲੈ ਰਹੀਆਂ ਹਨ।  ਹੁਣ ਸਨੈਚਰਾਂ ਨੇ ਵਿਦੇਸ਼ੀਆਂ ਨੂੰ ਵੀ ਆਪਣਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਵਿਚਕਾਰ ਹੁਣ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ ਕਿ ਲੁਧਿਆਣਾ ਪੁਲਿਸ ਨੇ ਅੰਗਰੇਜ਼ ਨੌਜਵਾਨ ਨੂੰ ਉਸਦਾ ਫੋਨ ਵਾਪਸ ਕਰ  ਦਿੱਤਾ ਅਤੇ ਇਸ ਦੇ ਨਾਲ ਹੀ ਫੋਨ ਲੁੱਟਣ ਵਾਲੇ ਚੋਰਾਂ ਨੂੰ ਦਬੋਚ ਲਿਆ ਹੈ। ਲੁਧਿਆਣਾ ਪੁਲਿਸ ਦੀ ਇਸ ਸਫਲਤਾ ਦੀ ਲੋਕਾਂ ਵੱਲੋਂ ਤਾਰੀਫ਼ ਕੀਤੀ ਜਾ ਰਹੀ ਹੈ। 


COMMERCIAL BREAK
SCROLL TO CONTINUE READING

ਇਸ ਦੇ ਨਾਲ ਹੁਣ ਲੁਧਿਆਣਾ ਪੁਲਿਸ ਨੇ ਦੱਸਿਆ ਕਿ ਚੋਰਾਂ ਕੋਲੋਂ ਚੋਰੀ ਕੀਤਾ ਸਾਮਾਨ ਗੋਰੇ ਨੂੰ ਵਾਪਸ ਕਰ ਦਿੱਤਾ ਹੈ। ਇਸ ਤੋਂ ਬਾਅਦ ਗੋਰੇ ਦੇ ਚਿਹਰੇ 'ਤੇ ਖੁਸ਼ੀ ਦੀ ਲਹਿਰ ਹੈ। ਲੁਧਿਆਣਾ ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਗੋਰੇ ਨੇ ਆਪਣੀ  ਭਾਸ਼ਾ ਵਿੱਚ ਧੰਨਵਾਦ ਕੀਤਾ ਅਤੇ ਪੁਲਿਸ ਦੀ ਤਾਰੀਫ਼ ਵੀ ਕੀਤੀ। ਦੱਸ ਦੇਈਏ ਕਿ ਗੋਰੇ ਦਾ ਫੋਨ ਖੁਦ ਪੁਲਿਸ ਕਮਿਸ਼ਨਰ ਨੇ ਵਾਪਸ ਕੀਤਾ ਅਤੇ ਉਸ ਤੋਂ ਬਾਅਦ ਗੋਰਾ ਕਾਫੀ ਖੁਸ਼ ਨਜ਼ਰ ਆ ਰਿਹਾ ਹੈ। 


ਦਰਅਸਲ 21 ਸਾਲਾ ਨੌਜਵਾਨ 20 ਤੋਂ ਵੱਧ ਦੇਸ਼ਾਂ 'ਚ ਘੁੱਮਣ ਤੋਂ ਬਾਅਦ ਬੀਤੇ ਦਿਨੀ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਪਹੁੰਚਿਆ ਸੀ। ਇਹ ਨੌਜਵਾਨ ਵਿਸ਼ਵ ਟੂਰ 'ਤੇ ਨਿਕਲਿਆ ਸੀ ਪਰ ਇਸ ਦਾ ਫੋਨ ਖੋਹ ਲਿਆ ਗਿਆ ਸੀ ਜਿਸ ਤੋਂ ਬਾਅਦ ਬਹੁਤ ਪਰੇਸ਼ਾਨ ਸੀ। ਅੱਜ ਲੁਧਿਆਣਾ ਪੁਲਿਸ ਨੇ ਉਹਨਾਂ ਚੋਰਾਂ ਨੂੰ ਫੜ ਲਿਆ ਹੈ ਅਤੇ ਗੋਰੇ ਦਾ ਸਾਰਾ ਸਾਮਾਨ ਵਾਪਸ ਕਰ ਦਿੱਤਾ ਹੈ।  


ਇਹ ਵੀ ਪੜ੍ਹੋ: ਕਿਸਾਨਾਂ ਨੂੰ ਵੱਡਾ ਤੋਹਫ਼ਾ, ਅੰਦੋਲਨ ਦੌਰਾਨ ਕਿਸਾਨਾਂ 'ਤੇ ਹੋਏ ਕੇਸ ਕੇਂਦਰ ਨੇ ਵਾਪਿਸ ਲੈਣ ਦਾ ਕੀਤਾ ਫੈਸਲਾ


ਦੱਸਣਯੋਗ ਹੈ ਕਿ ਬੀਤੇ ਦਿਨੀ ਲੁਧਿਆਣਾ ਦੇ ਥਾਣਾ ਮੌਤੀ ਨਗਰ ਅਧੀਨ ਇੱਕ ਐਨ ਆਰ ਆਈ ਨਾਰਵੇ ਦੇ ਵਸਨੀਕ ਇਸਪਿਨ ਤੋਂ ਸਨੈਚਰਾਂ ਵੱਲੋਂ ਉਸ ਦਾ ਮੋਬਾਇਲ ਖੋਹ ਲਿਆ ਗਿਆ ਸੀ ਜਿਸ ਦੀ ਸ਼ਿਕਾਇਤ ਉਸਨੇ ਦਰਜ ਕਰਵਾਈ ਸੀ। ਉਸ ਨੇ ਦੱਸਿਆ ਕਿ ਮੋਬਾਇਲ ਦੇ ਕਵਰ ਦੇ ਵਿਚ ਉਸ ਦਾ ਕ੍ਰੈਡਿਟ ਕਾਰਡ ਵੀ ਸੀ ਜੋ ਕਿ ਲੁੱਟ ਖੋਹ ਕਰਨ ਵਾਲੇ ਨਾਲ ਹੀ ਲੈ ਗਏ ਸਨ।  ਐਨਆਰਆਈ ਨੇ ਦੱਸਿਆ ਕਿ ਉਹ ਆਪਣੀ ਸਾਈਕਲ 'ਤੇ ਜਾ ਰਿਹਾ ਸੀ ਅਚਾਨਕ ਪਿੱਛੋਂ ਇਹ ਮੋਟਰਸਾਈਕਲ ਸਵਾਰ ਉਸ ਦਾ ਮੋਬਾਈਲ ਖੋਹ ਕੇ ਫਰਾਰ ਹੋ ਗਏ ਸੀ ਜਿਸ ਵਿੱਚ ਉਸ ਦਾ ਕ੍ਰੈਡਿਟ ਕਾਰਡ ਵੀ ਸੀ।  ਉਨ੍ਹਾਂ ਦੱਸਿਆ ਸੀ ਕਿ ਉਸ ਨੇ ਉਸ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਤੇਜ਼ੀ ਨਾਲ ਭੱਜ ਗਏ।