Ravneet Bittu News: ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਪੁਲਿਸ ਨੇ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਹੈ। ਇਸ ਸਬੰਧੀ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਲੁਧਿਆਣਾ ਸ਼ਹਿਰ ਵਿੱਚ ਕਾਂਗਰਸ ਸਮੇਂ ਤੋਂ ਚੱਲ ਰਿਹਾ ਪ੍ਰੋਜੈਕਟ ਦਾ ਜਾਇਜ਼ਾ ਲੈਣ ਜਾਣ ਦੀ ਯੋਜਨਾ ਸੀ, ਜਿਸ ਲਈ ਅੱਜ ਲੋਕ ਸਭਾ ਮੈਂਬਰ ਨੂੰ ਰੋਕਿਆ ਗਿਆ ਹੈ।


COMMERCIAL BREAK
SCROLL TO CONTINUE READING

ਬਿੱਟੂ ਵੱਲੋਂ ਸ਼ਹੀਦ ਊਧਮ ਸਿੰਘ ਦੇ ਨਾਮ ਤੇ ਲਗਭਗ 2 ਏਕੜ ਥਾਂ ਵਿੱਚ ਲਗਭਗ 5 ਕਰੋੜ ਰੁਪਏ ਦੀ ਲਾਗਤ ਨਾਲ ਚੰਡੀਗੜ੍ਹ ਰੋਡ ਤੇ ਡਵੀਜ਼ਨ ਨੰਬਰ 7 ਦੇ ਨਾਲ ਵਰਧਮਾਨ ਮਿਲ ਦੇ ਪਿੱਛੇ ਤਿਆਰ ਕੀਤੇ ਗਏ ਕਮਿਊਨਿਟੀ ਸੈਂਟਰ ਦਾ ਅੱਜ ਦੁਪਹਿਰ 12 ਵਜੇ ਉਦਘਾਟਨ ਕਰਨ ਦਾ ਐਲਾਨ ਕੀਤਾ ਸੀ।


ਇਹ ਸੁਨੇਹਾ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਲੁਧਿਆਣਾ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਸੰਜੇ ਤਲਵਾੜ ਵੱਲੋਂ ਦਿੱਤਾ ਗਿਆ ਸੀ। ਤਲਵਾੜ ਨੇ ਕਿਹਾ ਕਿ ਆਮ ਲੋਕ ਵੀ ਇਸ ਪ੍ਰਾਜੈਕਟ ਨੂੰ ਦੇਖਣ ਲਈ ਜਾ ਸਕਦੇ ਹਨ ਪਰ ਅਜਿਹੀ ਨਜ਼ਰਬੰਦੀ ਬਿਲਕੁਲ ਗਲਤ ਹੈ। ਮੰਗਲਵਾਰ ਨੂੰ ਜਦੋਂ ਉਹ ਬਿੱਟੂ ਦੇ ਘਰ ਪਹੁੰਚੇ ਤਾਂ ਉਹ 15 ਮਿੰਟ ਬਾਅਦ ਹੀ ਬਾਹਰ ਆਉਣ ਲੱਗਾ, ਇਸ ਲਈ ਉਸ ਨੂੰ ਘਰੋਂ ਬਾਹਰ ਨਹੀਂ ਜਾਣ ਦਿੱਤਾ ਗਿਆ। ਸਰਕਾਰ ਨੂੰ ਡਰ ਸੀ ਕਿ ਕਿਤੇ ਅਸੀਂ ਉਥੇ ਜਾ ਕੇ ਉਦਘਾਟਨ ਨਾ ਕਰ ਦੇਈਏ।



ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਆਪਣੇ ਘਰ ਤੋਂ ਬਾਹਰ ਆਏ ਪਰ ਜਿੱਥੇ ਪੁਲਿਸ ਵੱਲੋਂ ਸੰਗਲਾਂ ਨਾਲ ਗੇਟ ਬੰਦ ਕਰ ਦਿੱਤਾ ਗਿਆ ਸੀ। ਗੇਟ ਦੇ ਅੰਦਰਲੇ ਪਾਸੇ ਖੜ੍ਹੇ ਹੋ ਕੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਤੋਂ ਘਬਰਾਈ ਹੋਈ ਹੈ।


ਰਾਘਵ ਚੱਢਾ ਉਪਰ ਤਿੱਖੇ ਹਮਲੇ ਕੀਤੇ। ਇਸ ਮੌਕੇ ਪਹੁੰਚੇ ਏਡੀਸੀਪੀ ਰਮਨਦੀਪ ਸਿੰਘ ਭੁੱਲਰ ਨਾਲ ਗੱਲ ਕੀਤੀ ਗਈ ਉਨ੍ਹਾਂ ਨੇ ਕਿਹਾ ਕਿ ਕਾਨੂੰਨੀ ਵਿਵਸਥਾ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧ ਪੁਖ਼ਤਾ ਕੀਤੇ ਗਏ ਹਨ। ਉਨ੍ਹਾਂ ਨੇ ਰਵਨੀਤ ਸਿੰਘ ਬਿੱਟੂ ਨੂੰ ਨਜ਼ਰਬੰਦ ਕਰਨ ਦੇ ਸਵਾਲ ਉਤੇ ਗੋਲ ਮੋਲ ਜਵਾਬ ਦਿੱਤਾ।


ਇਹ ਵੀ ਪੜ੍ਹੋ : Nayab Singh Saini: ਨਾਇਬ ਸਿੰਘ ਸੈਣੀ ਹੋਣਗੇ ਹਰਿਆਣਾ ਦੇ ਨਵੇਂ CM


 ਜ਼ਿਕਰਯੋਗ ਹੈ ਕਿ ਨਗਰ ਨਿਗਮ ਦੇ ਦਫਤਰ ਨੂੰ ਤਾਲਾ ਲਾਉਣ ਦੇ ਵਿਰੋਧ ਵਿੱਚ ਪੁਲਿਸ ਵੱਲੋਂ ਉਹਨਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ। ਬਿੱਟੂ ਨੂੰ ਆਪਣੇ ਸਾਥੀ ਕਾਂਗਰਸੀਆਂ ਨਾਲ ਇੱਕ ਦਿਨ ਜੇਲ੍ਹ ਵੀ ਕੱਟਣੀ ਪਈ ਸੀ।


ਇਹ ਵੀ ਪੜ੍ਹੋ : CAA Applied: ਚੋਣਾਂ ਤੋਂ ਪਹਿਲਾਂ ਦੇਸ਼ ਭਰ 'ਚ ਲਾਗੂ ਹੋਇਆ CAA, ਪੜ੍ਹੋ ਕੀ ਹੈੈ CAA ?