Ludhiana robbery news: ਪੰਜਾਬ ਦੇ ਲੁਧਿਆਣਾ ਵਿੱਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ।ਅੱਜ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਦੱਸ ਦਈਏ ਕਿ ਹੁਣ ਚੋਰਾਂ ਨੇ ਸਲੇਮ ਟਾਬਰੀ ਦੇ ਨਿਊ ਕਰਤਾਰ ਨਗਰ ਇਲਾਕੇ ਵਿੱਚ ਇੱਕ ਘਰ ਨੂੰ ਨਿਸ਼ਾਨਾ ਬਣਾਇਆ। ਸਵੇਰੇ ਘਰ ਦਾ ਮਾਲਕ ਜੋੜਾ ਸੈਰ ਕਰਨ ਚਲਾ ਗਿਆ। ਉਨ੍ਹਾਂ ਦੇ ਜਾਣ ਤੋਂ ਬਾਅਦ ਚੋਰ ਗੇਟ ਖੁੱਲ੍ਹਾ ਦੇਖ ਕੇ ਅੰਦਰ ਦਾਖ਼ਲ ਹੋ ਗਿਆ। ਚੋਰ ਨੇ ਘਰ 'ਚ ਦਾਖਲ ਹੋ ਕੇ ਕਰੀਬ 12 ਮਿੰਟ 'ਚ 55 ਹਜ਼ਾਰ ਰੁਪਏ ਚੋਰੀ ਕਰ ਲਏ। ਘਰ ਵਿੱਚ ਲੱਗੇ ਸੀਸੀਟੀਵੀ ਵਿੱਚ ਉਸਦਾ ਚਿਹਰਾ ਸਾਫ਼ ਦਿਖਾਈ ਦੇ ਰਿਹਾ ਸੀ। ਕੁਝ ਸਮੇਂ  ਬਾਅਦ ਉਕਤ ਚੋਰ ਆਪਣੀ ਪਛਾਣ ਬਦਲ ਕੇ ਮੁੜ ਇਲਾਕੇ 'ਚ ਘੁੰਮਦਾ ਦੇਖਿਆ ਗਿਆ।


COMMERCIAL BREAK
SCROLL TO CONTINUE READING

ਮਕਾਨ ਮਾਲਕ ਸੰਦੀਪ ਗਰਗ ਨੇ ਪੁਲਸ ਨੂੰ ਦੱਸਿਆ ਕਿ ਬੀਤੇ ਦਿਨ ਉਹ ਆਪਣੀ ਪਤਨੀ ਨਾਲ ਸਵੇਰੇ 4.40 ਵਜੇ ਘਰੋਂ ਬਾਗ ਵਿੱਚ ਸੈਰ ਕਰਨ ਲਈ ਨਿਕਲਿਆ ਸੀ। ਉਸ ਦੇ ਜਾਣ ਤੋਂ ਤੁਰੰਤ ਬਾਅਦ 4.44 ਵਜੇ ਇਕ ਸ਼ੱਕੀ ਵਿਅਕਤੀ ਉਸ ਦੇ ਘਰ ਵਿਚ ਦਾਖਲ ਹੋਇਆ। ਨੌਜਵਾਨ ਕਰੀਬ 12 ਮਿੰਟ ਤੱਕ ਉਨ੍ਹਾਂ ਦੇ ਘਰ ਹੀ ਰਿਹਾ।


ਚੋਰਾਂ ਦੀਆਂ ਇਹ ਹਰਕਤਾਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ। ਸੰਦੀਪ ਅਨੁਸਾਰ ਜਦੋਂ ਉਹ ਸੈਰ ਕਰਕੇ ਘਰ ਪਰਤਿਆ ਤਾਂ ਉਹ ਘਰ ਦੇ ਕੋਲ ਪਾਰਕ ਵਿੱਚ ਬੈਠ ਗਿਆ। ਜਦੋਂ ਉਸ ਦੀ ਪਤਨੀ ਘਰ ਦੇ ਅੰਦਰ ਗਈ ਤਾਂ ਉਹ ਦੰਗ ਰਹਿ ਗਈ। ਉਸ ਦੇ ਕਮਰੇ ਦੇ ਦਰਾਜ਼ ਖੁੱਲ੍ਹੇ ਪਏ ਸਨ। ਉਸ ਨੇ ਤੁਰੰਤ ਆ ਕੇ ਉਨ੍ਹਾਂ ਨੂੰ ਸੂਚਿਤ ਕੀਤਾ।


ਸੰਦੀਪ ਅਨੁਸਾਰ ਉਸ ਦੀ 80 ਸਾਲਾ ਮਾਂ ਅਤੇ 10ਵੀਂ ਜਮਾਤ ਵਿੱਚ ਪੜ੍ਹਦੇ ਪੁੱਤਰ ਹੀ ਘਰ ਵਿੱਚ ਸਨ। ਦਾਦੀ ਅਤੇ ਪੋਤਾ ਦੋਵੇਂ ਅਲੱਗ-ਅਲੱਗ ਕਮਰਿਆਂ ਵਿੱਚ ਸੌਂ ਰਹੇ ਸਨ। ਜਦੋਂ ਉਸ ਨੇ ਆਪਣੇ ਕਮਰੇ ਦੀ ਜਾਂਚ ਕੀਤੀ ਤਾਂ ਕਰੀਬ 40 ਹਜ਼ਾਰ ਰੁਪਏ ਚੋਰੀ ਹੋ ਚੁੱਕੇ ਸਨ। ਸੰਦੀਪ ਅਨੁਸਾਰ ਉਹ ਕਿਸੇ ਜ਼ਰੂਰੀ ਕੰਮ ਲਈ ਦਫ਼ਤਰ ਤੋਂ ਪੈਸੇ ਲੈ ਕੇ ਆਇਆ ਸੀ।


ਚੋਰ ਇੰਨਾ ਚਲਾਕ ਨਿਕਲਿਆ ਕਿ ਉਸ ਨੇ ਬੱਚੇ ਦਾ ਪਿਗੀ ਬੈਂਕ ਵੀ ਚੋਰੀ ਕਰ ਲਿਆ। ਪੀੜਤ ਅਨੁਸਾਰ ਬੱਚੇ ਦੇ ਪਿਗੀ ਬੈਂਕ ਵਿੱਚ ਕਰੀਬ 17 ਹਜ਼ਾਰ ਰੁਪਏ ਰੱਖੇ ਹੋਏ ਸਨ। ਇਲਾਕੇ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਤੋਂ ਬਾਅਦ ਘਟਨਾ ਦਾ ਪਤਾ ਲੱਗਾ।