Ludhiana News:  ਲੁਧਿਆਣਾ ਢੋਲੇਵਾਲ ਵਿੱਚ ਐਤਵਾਰ ਨੂੰ ਪੁਲ ਉਪਰ ਤੜਕੇ 3 ਵਜੇ ਇੱਕ ਤੇਜ ਰਫਤਾਰ ਕਾਰ ਨੇ ਦੋ ਨੌਜਵਾਨਾਂ ਤੇ ਇੱਕ ਏਐਸਆਈ ਨੂੰ ਕੁਚਲ ਦਿੱਤਾ। ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਏਐਸਆਈ ਅਤੇ ਇੱਕ ਹੋਰ ਨੌਜਵਾਨ ਜ਼ਖ਼ਮੀ ਗਏ ਹਨ।


COMMERCIAL BREAK
SCROLL TO CONTINUE READING

ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।  ਨੌਜਵਾਨ ਨੇ ਕਿਸੇ ਰਾਹਗੀਰ ਨਾਲ ਲੁੱਟ ਹੁੰਦੀ ਦੇਖ ਚੌਂਕੀ ਤੋਂ ਪੁਲਿਸ ਨੂੰ ਲੈ ਕੇ ਪਹੁੰਚਿਆ ਸੀ। ਪੁਲਿਸ ਲੁੱਟ ਦਾ ਸ਼ਿਕਾਰ ਹੋਏ ਰਾਹਗੀਰ ਤੋਂ ਪੁੱਛਗਿੱਛ ਕਰ ਰਹੀ ਸੀ ਤਾਂ ਤੇਜ਼ ਰਫ਼ਤਾਰ ਕਾਰ ਨੇ ਡਿਵਾਈਡਰ ਨਾਲ ਟੱਕਰ ਮਾਰਨ ਤੋਂ ਬਾਅਦ ਉਨ੍ਹਾਂ ਨੂੰ ਕੁਚਲ ਦਿੱਤਾ।


ਇਸ ਮਗਰੋਂ ਹਰਦੀਪ ਦੀ ਗੱਡੀ ਨੂੰ ਵੀ ਟੱਕਰ ਮਾਰੀ। ਤੇਜ਼ ਰਫਤਾਰ ਕਾਰ ਵਾਲੇ ਮੌਕੇ ਉਤੋਂ ਫ਼ਰਾਰ ਹੋ ਗਏ। ਘਟਨਾ ਵਿੱਚ ਮਰਨ ਵਾਲੇ ਨੌਜਵਾਨ ਦੀ ਪਛਾਣ ਹਰਦੀਪ ਸਿੰਘ ਵਿੱਕੀ (33) ਵਾਸੀ ਸ਼ੇਰਪੁਰ (ਲੁਧਿਆਣਾ) ਵਜੋਂ ਹੋਈ ਹੈ। ਉਹ ਸ਼ਹਿਰ ਵਿੱਚ ਕੋਰੀਅਰ ਦਾ ਕੰਮ ਕਰਦਾ ਸੀ। ਚੌਂਕੀ ਇੰਚਾਰਜ ਨੇ ਜਾਣਕਾਰੀ ਦਿੱਤੀ ਕਿ ਪਰਿਵਾਰ ਦੇ ਬਿਆਨਾਂ ਮਾਮਲਾ ਦਰਜ ਕਰਕੇ ਮੁਲਜ਼ਮਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਦੋਵੇਂ ਵਾਹਨ ਕਬਜ਼ੇ ਵਿੱਚ ਲਏ ਗਏ ਹਨ।


ਇਹ ਵੀ ਪੜ੍ਹੋ : Farmers Protest News: ਨਵੀਂ ਕਿਸਾਨ ਯੂਨੀਅਨ ਦਾ ਆਗਾਜ਼; 13 ਫਰਵਰੀ ਨੂੰ ਦਿੱਲੀ 'ਚ ਕਿਸਾਨ ਮੋਰਚਾ ਲਗਾਉਣ ਦਾ ਐਲਾਨ


ਹਰਦੀਪ ਦੇ ਵਿਆਹ ਲਈ ਦੇਖ ਰਹੇ ਸਨ ਕੁੜੀ
ਜਸਪ੍ਰੀਤ ਨੇ ਦੱਸਿਆ ਕਿ ਇਸ ਸਾਲ ਹਰਦੀਪ ਤੋਂ ਇਲਾਵਾ ਉਸ ਦਾ ਇੱਕ ਹੋਰ ਭਰਾ ਹੈ। ਦੋਵੇਂ ਭਰਾ ਜੁੜਵਾ ਸਨ। ਇਸੇ ਸਾਲ ਹਰਦੀਪ ਦਾ ਵਿਆਹ ਕਰਨ ਦੀ ਯੋਜਨਾ ਸੀ। ਕਈ ਥਾਈਂ ਰਿਸ਼ਤਿਆਂ ਦੀ ਗੱਲ ਸ਼ੁਰੂ ਹੋ ਗਈ।


ਜਸਪ੍ਰੀਤ ਨੇ ਦੱਸਿਆ ਕਿ ਉਸ ਦਾ ਭਰਾ ਅਕਸਰ ਲੋਕਾਂ ਦੀ ਮਦਦ ਕਰਨ ਵਿੱਚ ਵਿਸ਼ਵਾਸ ਰੱਖਦਾ ਸੀ। ਹਰਦੀਪ ਦੇ ਦੋਸਤ ਰਾਹੁਲ ਨੇ ਐਤਵਾਰ ਸਵੇਰੇ ਉਸ ਨੂੰ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ। ਜਦੋਂ ਪੁਲਿਸ ਵੱਲੋਂ ਐਂਡੀਵਰ ਕਾਰ ਦਾ ਨੰਬਰ ਚੈੱਕ ਕੀਤਾ ਗਿਆ ਤਾਂ ਪਤਾ ਲੱਗਾ ਕਿ ਕਾਰ ਕਿਸੇ ਕੰਪਨੀ ਦੀ ਹੈ।


ਇਹ ਵੀ ਪੜ੍ਹੋ : Sultanpur Lodhi NRI Woman Murder: ਸੁਲਤਾਨਪੁਰ ਲੋਧੀ 'ਚ ਐਨਆਰਆਈ ਨੂੰਹ ਦੀ ਹੱਤਿਆ ਦੇ ਦੋਸ਼ 'ਚ ਸੱਸ-ਸਹੁਰਾ ਗ੍ਰਿਫ਼ਤਾਰ