ਚੰਡੀਗੜ੍ਹ- ਦੱਸਦੇਈਏ ਕਿ 3 ਦਿਨ ਪਹਿਲਾ ਲੁਧਿਆਣਾ ਦੇ ਬਸਤੀ ਦੇ ਰਹਿਣ ਵਾਲੇ ਸੱਤ ਸਾਲਾ ਸਹਿਜਪ੍ਰੀਤ ਸਿੰਘ 18 ਅਗਸਤ ਦੀ ਰਾਤ ਨੂੰ ਘਰੋਂ ਲਾਪਤਾ ਹੋ ਗਿਆ ਸੀ। ਜਿਸਦੀ ਲਾਸ਼ ਸਾਹਨੇਵਾਲ ਦੀ ਨਹਿਰ ‘ਚੋਂ ਮਿਲੀ ਹੈ। ਦੱਸਦੇਈਏ ਕਿ ਬੱਚਾ 3 ਦਿਨ ਪਹਿਲਾ ਗੁੰਮ ਹੋ ਜਾਂਦਾ ਹੈ ਜਿਸ ਤੋਂ ਬਾਅਦ ਮਾਪਿਆਂ ਵੱਲੋਂ ਬੱਚੇ ਦੀ ਭਾਲ ਲਈ ਲਗਾਤਾਰ ਸੋਸ਼ਲ ਮੀਡੀਆ ਉਤੇ ਸਹਿਜ ਦੀ ਤਸਵੀਰ ਸਾਂਝੀ ਕਰਕੇ ਮਦਦ ਮੰਗੀ ਗਈ ਸੀ। ਇਸ ਦੇ ਨਾਲ ਹੀ ਮਾਪਿਆਂ ਵੱਲੋ ਪੁਲਿਸ ਥਾਣੇ ‘ਚ ਵੀ ਮਾਮਲਾ ਦਰਜ ਕਰਵਾਇਆ ਗਿਆ ਸੀ।  ਜਿਸ ਤੋਂ ਬਾਅਦ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਲਾਪਤਾ ਹੋਏ ਸਹਿਜ ਦੀ ਪਿੰਡ ਅਜਨੌਦ ਕੋਲ ਨਹਿਰ 'ਚੋਂ ਮਿਲੀ ਲਾਸ਼ ਮਿਲਦੀ ਹੈ ਜੋ ਕਿ ਮਾਪਿਆਂ ਨੂੰ ਸੌਂਪ ਦਿੱਤੀ ਜਾਂਦੀ ਹੈ। ਲਾਸ਼ ਮਿਲਣ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।


COMMERCIAL BREAK
SCROLL TO CONTINUE READING

ਕਿਸਨੇ ਮਾਰਿਆ ਮਾਸੂਮ ਸਹਿਜ?


ਜਾਣਕਾਰੀ ਅਨੁਸਰ ਬੱਚੇ ਦੇ ਤਾਏ ਵੱਲੋਂ ਹੀ ਬੱਚੇ ਨੂੰ ਨਹਿਰ ਵਿੱਚ ਧੱਕਾ ਦਿੱਤਾ ਗਿਆ ਸੀ। ਪੁਲਿਸ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਉਹ ਆਪਣੇ ਤਾਏ ਨਾਲ ਮੋਟਰਸਾਈਕਲ 'ਤੇ ਦੇਖਿਆ ਗਿਆ। ਕਿਹਾ ਗਿਆ ਕਿ ਬੱਚਾ ਆਖ਼ਰੀ ਵਾਰ ਆਪਣੇ ਤਾਏ ਨਾਲ ਫਰੂਟ ਲੈਣ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਜਾਂਚ ‘ਚ ਉਸਨੇ ਆਪਣਾ ਜ਼ੁਰਮ ਕਬੂਲ ਲਿਆ ਤੇ ਉਸਦੀ ਨਿਸ਼ਾਨਦੇਹੀ ਤੇ ਬਹੀ ਬੱਚੇ ਦੀ ਲਾਸ਼ ਨਹਿਰ ‘ਚੋ ਬਰਾਮਦ ਕੀਤੀ ਗਈ।