Ludhiana News: ਲੁਧਿਆਣਾ ਵੇਰਕਾ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਜੀ ਐਮ ਨੇ ਕਿਹਾ ਕਿ ਸਰਕਾਰੀ ਅਦਾਰੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਵੀ ਆਪਣਾ ਪੱਖ ਰੱਖਿਆ ਹੈ। ਲੁਧਿਆਣਾ ਵੇਰਕਾ ਮਿਲਕ ਪਲਾਂਟ ਦੇ ਜੀ ਐਮ ਦਲਜੀਤ ਸਿੰਘ ਨੇ ਆਪਣੇ ਹੀ ਪਲਾਂਟ ਦੇ ਇੱਕ ਮੁਲਾਜ਼ਮ ਤੇ ਬਾਕੀਆਂ ਨੂੰ ਵਰਗਲਾਉਣ ਅਤੇ ਵੇਰਕਾ ਦਾ ਅਕਸ ਖਰਾਬ ਕਰਨ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਬੱਬੂ ਨਾਂ ਦਾ ਮੁਲਾਜ਼ਮ ਨਾ ਸਿਰਫ ਬਾਕੀਆਂ ਦੇ ਕੰਮ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਸਗੋ ਬਦਲੀ ਨਾ ਕਰਨ ਦਾ ਵੀ ਦਬਾਅ ਪਾ ਰਿਹਾ ਹੈ। 


COMMERCIAL BREAK
SCROLL TO CONTINUE READING

ਮਕੇਨਿਕਲ ਵਿਭਾਗ ਦੇ ਮੁਖੀ ਕੁਲਵੰਤ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਅਧੀਨ ਕੰਮ ਕਰਨ ਵਾਲਾ ਬੱਬੂ ਨਾਂ ਦਾ ਸਖ਼ਸ਼ ਬਿਨ੍ਹਾ ਕਿਸੇ ਕੰਮ ਦੇ ਤਨਖਾਹ ਲੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੱਬੂ ਨਾਂ ਦੇ ਮੁਲਾਜ਼ਮ ਜਿਸ ਦੀ ਜਥੇਬੰਦੀ ਰਜਿਸਟਰ ਵੀ ਨਹੀਂ ਹੈ ਅਤੇ ਉਹ ਲੁਧਿਆਣਾ ਦਾ ਵਸਨੀਕ ਵੀ ਨਹੀਂ ਹੈ ਓਹ ਕੁਝ ਹੋਰਾਂ ਨਾਲ ਮਿਲ ਕੇ ਸਾਡੇ ਅਕਸ ਨੂੰ ਖਰਾਬ ਕਰ ਰਿਹਾ ਹੈ। ਉਸ ਦੀ ਬਦਲੀ ਦੂਜੇ ਪਲਾਂਟ ਚ ਕੀਤੀ ਗਈ ਸੀ ਓਥੇ ਵੀ ਉਸ ਨੇ ਕੰਮ ਨਹੀਂ ਕੀਤਾ। 


ਇਹ ਵੀ ਪੜ੍ਹੋ: Nabha News: ਸੜਕ ਨਾ ਬਣਨ ਨੂੰ ਲੈ ਕੇ ਵਪਾਰੀਆਂ ਨੇ ਬਾਜ਼ਾਰ ਬੰਦ ਕਰ ਨਾਭਾ ਪ੍ਰਸ਼ਾਸਨ ਖਿਲਾਫ਼ ਲਗਾਇਆ ਧਰਨਾ

ਉਧਰ ਦੂਜੇ ਪਾਸੇ ਵੇਰਕਾ ਮਿਲਕ ਪਲਾਂਟ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਨੇ ਕਿਹਾ ਹੈ ਕਿ ਇਸ ਦੀ ਵਿਜੀਲੈਂਸ ਤੋਂ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਅਸੀਂ ਇਸ ਦੀ ਪੁਰ ਜ਼ੋਰ ਮੰਗ ਕਰਦੇ ਨੇ, ਉਨ੍ਹਾਂ ਨੇ ਕਿਹਾ ਕਿ ਮੈਂ ਕੰਮ ਕਰ ਰਿਹਾ ਹਾਂ ਜਾਂ ਨਹੀਂ ਇਸ ਸੀ ਜਾਂਚ ਹੋਵੇ। ਮੁਲਾਜ਼ਮ ਨੇ ਕਿਹਾ ਕਿ ਸਾਡੀ ਜ਼ਬਰਦਸਤੀ ਬਦਲੀ ਕੀਤੀ ਜਾ ਰਹੀ ਹੈ ਜਿਸ ਦਾ ਉਹ ਵਿਰੋਧ ਕਰ ਰਹੇ ਨੇ ਅਤੇ ਸਾਰੇ ਕੱਚੇ ਮੁਲਾਜ਼ਮ ਅਸੀਂ ਇਕਜੁੱਟ ਹਨ।