ਚੰਡੀਗੜ੍ਹ- ਪਸ਼ੂਆਂ ਵਿੱਚ ਫੈਲੀ ਲੰਪੀ ਸਕਿਨ ਬਿਮਾਰੀ ਦਾ ਕਹਿਰ ਘੱਟਣ ਦਾ ਨਾਮ ਨਹੀਂ ਲੈ ਰਿਹਾ। ਲੰਪੀ ਸਕਿਨ ਬਿਮਾਰੀ ਲਾਗ ਦੀ ਬਿਮਾਰੀ ਹੈ ਜੋ ਇੱਕ ਪਸ਼ੂ ਤੋਂ ਦੂਜੇ ਪਸ਼ੂ ਨੂੰ ਹੋ ਜਾਂਦੀ ਹੈ। ਇਹ ਪੰਜਾਬ ‘ਚ ਤੇਜ਼ੀ ਨਾਲ ਫੈਲ ਰਹੀ ਹੈ। ਇਸ ਨਾਲ ਹੁਣ ਤੱਕ ਪੰਜਾਬ ਵਿੱਚ ਅਨੇਕਾ ਪਸ਼ਆਂ ਦੀ ਮੌਤ ਵੀ ਹੋ ਚੁੱਕੀ ਹੈ। ਇਸ ਬਿਮਾਰੀ ਨੂੰ ਲੈ ਕੇ ਕਈ ਪਸ਼ੂ ਮਾਲਕਾਂ ਵਿੱਚ ਚਿੰਤਾ ਬਣੀ ਹੋਈ ਹੈ। ਪੰਜਾਬ ‘ਚ ਪਸ਼ੂ ਇਸ ਬਿਮਾਰੀ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।


COMMERCIAL BREAK
SCROLL TO CONTINUE READING

ਦੁੱਧ ਦਾ ਉਤਪਾਦਨ ਘਟਿਆ


ਲੰਪੀ ਸਕਿਨ ਬਿਮਾਰੀ ਨੂੰ ਲੈ ਕੇ ਪੰਜਾਬ ‘ਚ ਬਹੁਤ ਸਾਰੇ ਪਸ਼ੂਆਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਪਸ਼ੂਆਂ ਦੀ ਮੌਤ ਦਰ ਅਤੇ ਬਿਮਾਰੀ ਦੇ ਪ੍ਰਭਾਵ ਕਾਰਨ ਸੂਬੇ ਵਿੱਚ ਦੁੱਧ ਉਤਪਾਦਨ ਵਿੱਚ ਵੀ ਕਮੀ ਆ ਰਹੀ ਹੈ। ਮੌਤ ਦਰ ਅਤੇ ਵਾਇਰਲ ਬਿਮਾਰੀ ਤੋਂ ਘਬਰਾਏ ਹੋਏ ਡੇਅਰੀ ਫਾਰਮਰ ਜੀਵਿਤ ਪਸ਼ੂਆਂ ਨੂੰ ਸੜਕਾਂ ਅਤੇ ਜਲਘਰਾਂ 'ਤੇ ਸੁੱਟ ਰਹੇ ਹਨ। ਪੰਜਾਬ ਵਿੱਚ 22 ਲੱਖ ਗਾਵਾਂ ਤੋਂ ਇਲਾਵਾ 35 ਲੱਖ ਦੇ ਕਰੀਬ ਮੱਝਾਂ ਹਨ ਅਤੇ ਸੂਬੇ ਵਿੱਚ ਰੋਜ਼ਾਨਾ ਕਰੀਬ 3 ਕਰੋੜ ਲੀਟਰ ਦੁੱਧ ਪੈਦਾ ਹੁੰਦਾ ਹੈ। ਇਸ ਵਿੱਚੋਂ ਕਰੀਬ 1.30 ਕਰੋੜ ਲੀਟਰ ਬਾਜ਼ਾਰ ਵਿੱਚ ਆਉਂਦਾ ਹੈ। ਬਿਮਾਰੀ ਦੀ ਸ਼ੁਰੂਆਤ ਤੋਂ ਬਾਅਦ, ਮੁੱਖ ਤੌਰ 'ਤੇ ਗਾਵਾਂ ਨਾਲ ਸਬੰਧਤ ਦੁੱਧ ਦੇ ਉਤਪਾਦਨ 15-20% ਕਮੀ ਆਈ ਹੈ।


ਸਰਕਾਰ ਵੱਲੋਂ ਅਡਵਾਇਜ਼ਰੀ ਜਾਰੀ


ਹਾਲਾਂਕਿ ਪੰਜਾਬ ਸਰਕਾਰ ਵੱਲੋਂ ਲੰਪੀ ਸਕਿਨ ਬਿਮਾਰੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਖੁਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਡਵਾਇਜ਼ਰੀ ਜਾਰੀ ਕੀਤੀ ਗਈ ਸੀ। ਸਰਕਾਰ ਵੱਲੋਂ ਵੱਡੇ ਪੱਧਰ ਤੇ ਪਸ਼ੂਆਂ ਦਾ ਟੀਕਾਕਰਨ ਕੀਤਾ ਜਾ ਰਿਹਾ ਪਰ ਫਿਰ ਵੀ ਇਸ ਬਿਮਾਰੀ ਉੱਪਰ ਕੰਟਰੋਲ ਨਹੀਂ ਪਾਇਆ ਜਾ ਰਿਹਾ। ਸਰਕਾਰ ਵੱਲੋਂ ਬਿਮਾਰੀ ਨਾਲ ਮਰੇ ਹੋਏ ਪਸ਼ੂਆਂ ਨੂੰ ਦਬਣ ਦਾ ਕੰਮ ਵੀ ਪ੍ਰਸ਼ਾਸਨ ਨੂੰ ਸੌਂਪਿਆ ਗਿਆ ਹੈ।


WATCH LIVE TV