ਐਮ. ਪੀ. ਰਵਨੀਤ ਬਿੱਟੂ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ, ਬੰਦੀ ਸਿੰਘਾਂ ਖਿਲਾਫ ਬੋਲਣ ਤੋਂ ਰੋਕਿਆ
ਲੁਧਿਆਣਾ ਤੋਂ ਐਮ. ਪੀ. ਰਵਨੀਤ ਬਿੱਟੂ ਅਕਸਰ ਖਾਲਿਸਤਾਨ ਤੇ ਬੰਦੀ ਸਿੰਘਾਂ ਦੇ ਖਿਲਾਫ ਬੋਲਦੇ ਰਹਿੰਦੇ ਹਨ। ਜਿਸ ਨੂੰ ਲੈ ਕੇ ਐਮ.ਪੀ. ਰਵਨੀਤ ਬਿੱਟੂ ਨੂੰ ਫੋਨ `ਤੇ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਹੈ। ਧਮਕੀ ਦੇਣ ਵਾਲੇ ਨੇ ਰਨਨੀਤ ਬਿੱਟੂ ਨੂੰ ਕਿਹਾ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ‘ਚ ਰੁਕਾਵਟ ਨਾ ਬਣੇ।
ਚੰਡੀਗੜ੍ਹ- ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਈ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਸੰਘਰਸ਼ ਜਾਰੀ ਹੈ। ਪਰ ਇਸ ਦੇ ਉਲਟ ਲਗਾਤਾਰ ਲੁਧਿਆਣਾ ਤੋਂ ਕਾਂਗਰਸ ਦੇ ਐਮ.ਪੀ ਰਵਨੀਤ ਬਿੱਟੂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਰੋਕਣ ਲਈ ਲਗਾਤਾਰ ਬਿਆਨ ਬਾਜ਼ੀ ਕੀਤੀ ਜਾ ਰਹੀ ਸੀ। ਇਸ ਦੇ ਨਾਲ ਹੀ ਰਵਨੀਤ ਬਿੱਟੂ ਅਕਸਰ ਅੱਤਵਾਦੀਆਂ ਦੇ ਖਿਲਾਫ ਵੀ ਬੋਲਦੇ ਰਹਿੰਦੇ ਹਨ। ਜਿਸ ਦੇ ਚਲਦਿਆ ਹੁਣ ਰਵਨੀਤ ਬਿੱਟੂ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਹੈ।
ਦੱਸਦੇਈਏ ਕਿ ਲੁਧਿਆਣਾ ਤੋਂ ਐਮ. ਪੀ. ਰਵਨੀਤ ਬਿੱਟੂ ਅਕਸਰ ਖਾਲਿਸਤਾਨ ਤੇ ਬੰਦੀ ਸਿੰਘਾਂ ਦੇ ਖਿਲਾਫ ਬੋਲਦੇ ਰਹਿੰਦੇ ਹਨ। ਜਿਸ ਨੂੰ ਲੈ ਕੇ ਐਮ.ਪੀ. ਰਵਨੀਤ ਬਿੱਟੂ ਨੂੰ ਫੋਨ 'ਤੇ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਹੈ। ਧਮਕੀ ਦੇਣ ਵਾਲੇ ਨੇ ਰਨਨੀਤ ਬਿੱਟੂ ਨੂੰ ਕਿਹਾ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ‘ਚ ਰੁਕਾਵਟ ਨਾ ਬਣੇ। ਉਸ ਨੇ ਕਿਹਾ ਕਿ ਸਿੱਖਾਂ ਦੇ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਬੰਦ ਕਰੇ ਨਹੀਂ ਤਾਂ ਇਸ ਦਾ ਨਤੀਜਾ ਮਾੜਆ ਹੋਵੇਗਾ। ਧਮਕੀ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਨਾਮ ਤੋਂ ਦਿੱਤੀ ਗਈ ਹੈ।
ਦੂਜੇ ਪਾਸੇ ਲੁਧਿਆਣਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜੀਵ ਰਾਜਾ ਨੂੰ ਵੀ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਸੰਸਦ ਮੈਂਬਰ ਰਵਨੀਤ ਬਿੱਟੂ ਵੱਲੋਂ ਇਸ ਮਾਮਲੇ ਦੀ ਸ਼ਿਕਾਇਤ ਪੰਜਾਬ ਦੀ ਡੀ. ਜੀ. ਪੀ. ਗੌਰਵ ਯਾਦਵ ਨੂੰ ਦਿੱਤੀ ਗਈ ਹੈ। ਜਿਸ ਤੋਂ ਬਾਅਦ ਸੰਸਦ ਮੈਂਬਰ ਰਵਨੀਤ ਬਿੱਟੂ ਦੀ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਹੈ। ਪਹਿਲਾ ਰਵਨੀਤ ਬਿੱਟੂ ਕੋਲ Z ਸ਼੍ਰੇਣੀ ਦੀ ਸੁਰੱਖਿਆ ਸੀ ਪਰ ਹੁਣ ਧਮਕੀ ਮਿਲਣ ਤੋਂ ਬਾਅਦ ਇਸ ਨੂੰ Z+ ਸ਼੍ਰੇਣੀ ਦੀ ਕਰ ਦਿੱਤਾ ਗਿਆ ਹੈ। ਰਵਨੀਤ ਬਿੱਟੂ ਦੇ ਘਰ ਬਾਹਰ ਵੀ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਹੈ।
ਉਧਰ ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਪਹਿਲਾ ਵੀ ਅਜਿਹੀਆਂ ਧਮਕੀਆਂ ਮਿਲਦੀਆਂ ਰਹੀਆਂ ਹਨ, ਪਰ ਉਹ ਡਰਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਉਹ ਅੱਤਵਾਦੀਆਂ ਖਿਲਾਫ ਪਹਿਲਾ ਵੀ ਬੋਲਦੇ ਸੀ ਤੇ ਹੁਣ ਵੀ ਬੋਲਦੇ ਰਹਿਣਗੇ, ਅਜਿਹੀਆਂ ਧਮਕੀਆਂ ਦੇ ਕੇ ਉਨ੍ਹਾਂ ਦੀ ਆਵਾਜ਼ ਨਹੀਂ ਦਬਾਈ ਜਾ ਸਕਦੀ।
WATCH LIVE TV