Maha Shivratri 2024: ਵਿਸ਼ਵ ਨੂੰ ਜੋੜਨ ਦਾ ਤਿਉਹਾਰ ਮਹਾਸ਼ਿਵਰਾਤਰੀ, ਸ਼ਿਵ ਮੰਦਿਰ `ਚ ਭਗਤਾਂ ਵਿੱਚ ਭਾਰੀ ਉਤਸ਼ਾਹ
Happy Maha Shivratri 2024: ਅੱਜ ਦੇ ਦਿਨ ਜੋ ਵੀ ਭਗਤ ਸੱਚੇ ਮਣ ਦੇ ਨਾਲ ਕੁਝ ਵੀ ਮੰਗੇਗਾ ਸ਼ਿਵਜੀ ਭਗਵਾਨ ਤੋਂ ਉਸ ਦੀ ਹਰ ਇੱਕ ਮਨੋਕਾਮਨਾ ਪੂਰੀ ਹੋਵੇਗੀ।
Happy Maha Shivratri 2024/ਭਰਤ ਸ਼ਰਮਾ: ਅੱਜ ਪੂਰੇ ਵਿਸ਼ਵ ਭਰ ਦੇ ਵਿੱਚ ਸ਼ਿਵਰਾਤਰੀ ਦਾ ਪਾਵਨ ਤਿਉਹਾਰ ਮਨਾਇਆ ਜਾ ਰਿਹਾ ਹੈ। ਅੰਮ੍ਰਿਤਸਰ ਦੇ ਪ੍ਰਾਚੀਨ ਮੰਦਰ ਸ਼ਿਵਾਲਾ ਭਾਗ ਭਾਈਆ ਦੇ ਵਿੱਚ ਵੀ ਭਗਤਾਂ ਦਾ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ। ਜੀ ਮੀਡੀਆ ਨੇ ਭਗਤਾਂ ਦੇ ਨਾਲ ਖਾਸ ਗੱਲਬਾਤ ਕੀਤੀ ਭਗਤਾਂ ਨੇ ਕਿਹਾ ਕਿ ਉਹਨਾਂ ਨੂੰ ਅੱਜ ਦੇ ਦਿਨ ਦਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਰਹਿੰਦਾ ਹੈ।
ਮਹਾਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ 8 ਮਾਰਚ 2024 ਨੂੰ ਦੇਸ਼ ਭਰ ਵਿੱਚ ਹੈ। ਇਸ ਦਿਨ ਸ਼ਿਵ ਮੰਦਰਾਂ ‘ਚ ਸ਼ਰਧਾਲੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੇਗੀ। ਮਹਾਸ਼ਿਵਰਾਤਰੀ ਦੇ ਦਿਨ ਪੂਜਾ ਦੌਰਾਨ ਪਹਿਨੇ ਜਾਣ ਵਾਲੇ ਕੱਪੜਿਆਂ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ।
ਉਹਨਾਂ ਨੇ ਕਿਹਾ ਕਿ ਉਹ ਪਿਛਲੇ ਚਾਰ ਪੰਜ ਘੰਟੇ ਤੋਂ ਸ਼ਿਵਲਿੰਗ ਦੇ ਉੱਤੇ ਜਲ ਦੁੱਧ ਚੜਾਉਣ ਦੇ ਲਈ ਲਾਈਨ ਤੇ ਲੱਗੇ ਹੋਏ ਹਨ।ਉਹਨਾਂ ਨੇ ਕਿਹਾ ਕਿ ਅੱਜ ਦੇ ਦਿਨ ਜੋ ਵੀ ਭਗਤ ਸੱਚੇ ਮਣ ਦੇ ਨਾਲ ਕੁਝ ਵੀ ਮੰਗੇਗਾ ਸ਼ਿਵਜੀ ਭਗਵਾਨ ਤੋਂ ਉਸ ਦੀ ਹਰ ਇੱਕ ਮਨੋਕਾਮਨਾ ਪੂਰੀ ਹੋਵੇਗੀ।
ਇਹ ਵੀ ਪੜ੍ਹੋ; Mahashivratri 2024: ਅੱਜ ਹੈ ਮਹਾਸ਼ਿਵਰਾਤਰੀ, ਇਨ੍ਹਾਂ ਗੱਲਾਂ ਦਾ ਰੱਖੋਗੇ ਧਿਆਨ ਤਾਂ ਹਰ ਇੱਛਾ ਪੂਰੀ ਹੋਵੇਗੀ
ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ ਵੀ ਅੱਜ ਸ਼ੀਵਾਲਾ ਭਾਗ ਭਾਈਆ ਮੰਦਰ ਪਹੁੰਚੇ ਤੇ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ, ਉਹਨਾਂ ਨੇ ਕਿਹਾ ਕਿ ਅੱਜ ਸ਼ਿਵਜੀ ਭਗਵਾਨ ਦੀ ਬਰਾਤ ਹੈ ਤੇ ਅਸੀਂ ਅੱਜ ਬਰਾਤੀ ਬਣ ਕੇ ਆਏ ਹੋਏ ਨੇ। ਉਨਾਂ ਨੇ ਕਿਹਾ ਕਿ ਅੱਜ ਦੇ ਦਿਨ ਭਗਤਾਂ ਤੇ ਕਾਫੀ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ।
ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰ ਦੇਸ਼ ਵਾਸੀਆਂ ਨੂੰ ਸ਼ਿਵਰਾਤਰੀ ਦੀਆਂ ਮੁਬਾਰਕਾਂ ਦਿੱਤੀਆਂ ਹਨ ਅਤੇ ਲਿਖਿਆ ਹੈ ਕਿ ਆਪ ਸਭ ਨੂੰ ਮਹਾਂ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਮੁਬਾਰਕਾਂ! ਭਗਵਾਨ ਸ਼ਿਵ ਤੁਹਾਡੇ ਅਤੇ ਤੁਹਾਡੇ ਪਰਿਵਾਰ ‘ਤੇ ਆਪਣੀ ਮੇਹਰ ਬਣਾਈ ਰੱਖਣ ।
ਸ਼ਹਿਰ ਦੇ ਵੱਖ-ਵੱਖ ਮੰਦਰਾਂ 'ਚ ਧੂੰਮਧਾਮ ਨਾਲ ਮਨਾਇਆ ਗਿਆ ਮਹਾਸ਼ਿਵਰਾਤਰੀ ਦਾ ਤਿਉਹਾਰ
ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਮੰਦਰਾਂ ਵਿੱਚ ਸ਼ੁੱਕਰਵਾਰ ਨੂੰ ਮਹਾਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ-ਭਾਵ ਤੇ ਧੂਮ ਧਾਮ ਨਾਲ ਮਨਾਇਆ ਗਿਆ। ਤੜਕਸਾਰ ਹੀ ਮੰਦਰਾਂ ਵਿੱਚ ਸ਼ਰਧਾਲੂਆਂ ਵੱਲੋਂ ਪਹੁੰਚ ਕੇ ਸ਼ਿਵਲਿੰਗ ਦੀ ਪੂਜਾ ਅਰਚਨਾ ਸ਼ੁਰੂ ਕਰ ਦਿੱਤੀ ਗਈ। ਮੰਦਰਾਂ ਵਿੱਚ ਭਗਵਾਨ ਸ਼ਿਵ ਸ਼ੰਕਰ ਜੀ ਦੇ ਜੈਕਾਰੇ ਗੂੰਜਦੇ ਰਹੇ। ਸਵੇਰ ਨਾਲ ਹੀ ਸ਼ਰਧਾਲੂਆਂ ਦੀ ਭੀੜ ਮੰਦਰਾਂ ਵਿੱਚ ਆਉਂਦੀ-ਜਾਂਦੀ ਨਜ਼ਰ ਆ ਰਹੀ ਸੀ। ਸ਼ਰਧਾਲੂ ਕਤਾਰਾਂ ਵਿੱਚ ਲੱਗ ਕੇ ਸ਼ਿਵ ਪੂਜਾ ਕਰਨ ਦਾ ਇੰਤਜਾਰ ਕਰਦੇ ਦਿਖਾਈ ਦਿੱਤੇ। ਸ਼ਰਧਾਲੂਆਂ ਨੇ ਦੂਧ, ਦਹੀ, ਘੀ, ਸ਼ੱਕਰ, ਸ਼ਹਿਦ, ਵੇਲਪੱਤਰ ਨਾਲ ਸ਼ਿਵਲਿੰਗ ਦਾ ਅਭਿਸ਼ੇਕ ਕੀਤਾ। ਜਿਆਦਾਤਰ ਸ਼ਰਧਾਲੂਆਂ ਨੇ ਮਹਾਸ਼ਿਵਰਾਤਰੀ ਦੇ ਵਰਤ ਵੀ ਰੱਖੇ।
ਸ਼ਹਿਰ ਦੇ ਸ੍ਰੀ ਰਾਮ ਭਵਨ, ਸ੍ਰੀ ਰਘੂਨਾਥ ਮੰਦਰ, ਸ਼੍ਰੀ ਸ਼ਿਆਮ ਮੰਦਰ, ਸਾਈਂ ਮੰਦਰ, ਮਹਾਦੇਵ ਮੰਦਰ, ਸ਼ਕਤੀ ਮਦੰਰ ਸ੍ਰੀ ਮਨਨ ਧਾਮ, ਸ੍ਰੀ ਦੁਰਗਾ ਮੰਦਰ, ਬਾਬਾ ਕਾਂਸ਼ੀ ਪ੍ਰਸਾਦ ਸ਼ਿਵ ਮੰਦਰ, ਜੈ ਮਾਂ ਚਿੰਤਪੂਰਣੀ ਮੰਦਰ ਸਮੇਤ ਹੋਰ ਮੰਦਰਾਂ ਵਿੱਚ ਸਵੇਰ ਨਾਲ ਹੀ ਸ਼ਰਧਾਲੂਆਂ ਦੀ ਲੰਬੀਆਂ ਕਤਾਰਾਂ ਲੱਗੀਆਂ ਨਜ਼ਰ ਆਉਣ ਲੱਗ ਪਈਆਂ ਸਨ।
ਇਹ ਵੀ ਪੜ੍ਹੋ; Kisan Andolan: ਕਿਸਾਨ ਸ਼ੰਭੂ ਤੇ ਖਨੌਰੀ ਸਰਹੱਦ 'ਤੇ ਮਨਾਉਣਗੇ ਮਹਿਲਾ ਕੌਮਾਂਤਰੀ ਦਿਵਸ