ਚੰਡੀਗੜ੍ਹ: ਜ਼ਿਲ੍ਹਾ ਮੋਹਾਲੀ ’ਚ ਪੈਂਦੇ ਪਿੰਡ ਮਟੌਰ ’ਚ 65 ਸਾਲਾਂ ਪ੍ਰਵਾਸੀ ਮਜ਼ਦੂਰ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਰਵਾਸੀ ਮਜ਼ਦੂਰ ਮਹੀ ਲਾਲ ਆਪਣੇ ਪਰਿਵਾਰ ਸਣੇ ਪਿੰਡ ਮਟੌਰ ’ਚ ਕਾਫ਼ੀ ਸਮੇਂ ਤੋਂ ਰਹਿ ਰਿਹਾ ਸੀ। 


COMMERCIAL BREAK
SCROLL TO CONTINUE READING


ਬੀਤੇ ਦਿਨ ਉਸਨੇ ਆਪਣੇ ਬੱਚੇ ਦੇ ਜਨਮਦਿਨ ਮੌਕੇ ਦੋਸਤਾਂ ਨਾਲ ਬੈਠਕੇ ਸ਼ਰਾਬ ਪੀਤੀ, ਇਸ ਦੌਰਾਨ ਉਨ੍ਹਾਂ ਦਾ ਆਪਸ ’ਚ ਝਗੜਾ ਹੋ ਗਿਆ। ਇਹ ਝਗੜਾ ਖ਼ੂਨੀ ਰੂਪ ਧਾਰ ਗਿਆ, ਜਿਸ ’ਚ ਮਹੀ ਲਾਲ ਬੁਰੀ ਤਰ੍ਹਾਂ ਜਖ਼ਮੀ ਹੋਇਆ। 



ਪਰਿਵਾਰ ਅਤੇ ਗੁਆਢੀਆਂ ਦੀ ਮਦਦ ਨਾਲ ਉਸਨੂੰ ਮੋਹਾਲੀ ਦੇ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਪੀ. ਜੀ. ਆਈ. ਰੈਫ਼ਰ ਕਰ ਦਿੱਤਾ। ਕੁਝ ਦਿਨ ਪਹਿਲਾਂ ਪਰਿਵਾਰ ਦੇ ਮੈਂਬਰ ਮਹੀ ਲਾਲ ਨੂੰ ਛੁੱਟੀ ਕਰਵਾ ਕੇ ਘਰ ਲੈ ਆਏ ਸਨ, ਜਿੱਥੇ ਉਸਦੀ ਮੌਤ ਹੋ ਗਈ। 



ਪੁਲਿਸ ਵਲੋਂ ਵਾਜੀਦ ਖ਼ਾਨ, ਅਰਚਿਤ ਸਿੰਘ, ਵਿਸ਼ਾਲ ਕੁਮਾਰ ਅਤੇ ਰਵੀ ਸਿੰਘ ਸਣੇ ਕੁਲ 6 ਵਿਅਕਤੀਆਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਦੁਆਰਾ ਦਿੱਤੀ ਜਾਣਕਾਰੀ ਮੁਤਾਬਕ 4 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਬਾਕੀਆਂ ਦੀ ਭਾਲ ਜਾਰੀ ਹੈ।