ਚੰਡੀਗੜ੍ਹ:  ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ (Bikram singh Majithia) ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਸਮਾਧ ’ਤੇ ਨਤਮਸਤਕ ਹੋਣ ਖਟਕੜ ਕਲਾਂ ਲਈ ਰਵਾਨਾ ਹੋਏ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਦੇ ਰੂਬਰੂ ਹੁੰਦਿਆ ਕਿਹਾ ਕਿ ਜਦੋਂ ਜ਼ਬਰ ਤੇ ਜ਼ੁਲਮ ਕਰਨਾ ਸਰਕਾਰਾਂ ਦਾ ਸਿਸਟਮ ਬਣ ਜਾਵੇ ਤਾਂ ਉਹ ਬਦਲ ਜਾਂਦੀਆਂ ਹਨ (ਭਾਵ ਸੱਤਾ ਤੋਂ ਲਾਂਭੇ ਹੋ ਜਾਂਦੀਆਂ ਹਨ)।


COMMERCIAL BREAK
SCROLL TO CONTINUE READING

 



ਇਤਿਹਾਸ ’ਚ ਪਹਿਲੀ ਵਾਰ ਮੌਜੂਦਾ CM ਦੋ ਸੀਟਾਂ ਤੋਂ ਹਾਰਿਆ: ਮਜੀਠੀਆ
ਬਿਕਰਮ ਮਜੀਠੀਆ ਨੇ ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Ex-CM Channi) ’ਤੇ ਤੰਜ ਕੱਸਦਿਆਂ ਕਿਹਾ ਕਿ ਜੇਕਰ ਚੰਨੀ ਸਰਕਾਰ ਨੇ ਮੇਰੇ ’ਤੇ ਜ਼ੁਲਮ ਕੀਤਾ ਤਾਂ ਨਤੀਜਾ ਇਹ ਹੋਇਆ ਕਿ ਮੌਜੂਦਾ ਮੁੱਖ ਮੰਤਰੀ ਦੋ ਸੀਟਾਂ ’ਤੇ ਹਾਰ ਗਿਆ, ਉਨ੍ਹਾਂ ਕਿਹਾ ਕਿ ਇਤਿਹਾਸ ’ਚ ਇਹ ਪਹਿਲੀ ਵਾਰ ਹੋਇਆ ਹੈ। 



ਸਾਬਕਾ CM ਚਰਨਜੀਤ ਚੰਨੀ ਨੂੰ ਦੱਸਿਆ 'ਛੱਲਾ'
ਅਕਾਲੀ ਆਗੂ ਮਜੀਠੀਆ ਨੇ ਪੰਜਾਬੀ ਫ਼ਿਲਮ ਦਾ ਜ਼ਿਕਰ ਕਰਦਿਆ ਕਿਹਾ ਕਿ ਸਾਬਕਾ ਮੁੱਖ ਮੰਤਰੀ ਚੰਨੀ ਬਾਰੇ ਸੋਸ਼ਲ ਮੀਡੀਆ ’ਤੇ ਇੱਕ ਗੀਤ ਬਹੁਤ ਵਾਇਰਲ ਹੋ ਰਿਹਾ ਹੈ ਕਿ ਛੱਲਾ ਮੁੜਕੇ ਨਹੀਂ ਆਇਆ। ਉਨ੍ਹਾਂ ਬੇਨਤੀ ਕੀਤੀ ਕਿ ਹੁਣ ਤਾਂ ਛੱਲਾ (ਸਾਬਕਾ ਮੁੱਖ ਮੰਤਰੀ) ਵਾਪਸ ਮੁਲਕ ਪਰਤ ਆਉਣ। ਉਨ੍ਹਾਂ ਇਸ ਮੌਕੇ ਖ਼ਾਸ ਮਾਝੇ ਆਲੀ ਬੋਲੀ ’ਚ ਬੋਲਦਿਆਂ ਕਿਹਾ, "ਛੱਲਾ ਆਵੇ ਤਾਂ ਹੀ ਆ, ਪਤਾ ਨਹੀਂ ਕਿੱਥੇ ਦਿਲ ਲਾਕੇ ਬਹਿ ਗਿਆ, ਭਾਊ।" 


 



ਸਾਬਕਾ CM ਚੰਨੀ ਦੀ ਵੀਡੀਓ ਦਾ ਕੀਤਾ ਜ਼ਿਕਰ
ਮਜੀਠੀਆ ਨੇ ਇਸ ਮੌਕੇ ਕਿਹਾ ਕਿ ਮੈ ਚਰਨਜੀਤ ਸਿੰਘ ਚੰਨੀ (Charanjit Singh Channi) ਦੀ ਇੱਕ Video ਸੰਭਾਲ ਕੇ ਰੱਖੀ ਹੈ। ਉਨ੍ਹਾਂ ਦੇ ਇਨ੍ਹਾਂ ਕਹਿਣ ’ਤੇ ਹੀ ਸਾਰੇ ਪੱਤਰਕਾਰ ਵੀਡੀਓ ਵਿਖਾਉਣ ਲਈ ਜੋਰ ਪਾਉਣ ਲੱਗੇ। ਪਰ ਮਜੀਠੀਆ ਨੇ ਕਿਹਾ ਕਿ ਕਾਹਲੇ ਨਾ ਪਓ। ਉਹ ਵੀਡੀਓ ਸਾਬਕਾ CM ਚੰਨੀ ਦੇ ਵਾਪਸ ਪੰਜਾਬ ਪਰਤਣ ’ਤੇ ਹੀ ਵਿਖਾਈ ਜਾਵੇਗੀ।