ਚੰਡੀਗੜ੍ਹ: ਹਿਮਾਚਲ ਦੇ ਕੁੱਲੂ 'ਚ ਸੋਮਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਸਵਾਰੀਆਂ ਨਾਲ ਭਰੀ ਪ੍ਰਾਈਵੇਟ ਬੱਸ ਸੈਂਜ ਘਾਟੀ ਵਿੱਚ ਡਿੱਗ ਜਾਣ ਦੀ ਖ਼ਬਰ ਸਾਹਮਣੇ ਆ ਰਹੀਂ ਹੈ। ਇਸ ਹਾਦਸੇ 'ਚ 16 ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਵਿੱਚੋਂ ਕੁਝ ਬੱਚੇ ਵੀ ਹਨ। ਕੁਝ ਜ਼ਖਮੀਆਂ ਨੂੰ ਬਾਹਰ ਕੱਢ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ 'ਚ 45 ਲੋਕ ਸਵਾਰ ਸਨ।


COMMERCIAL BREAK
SCROLL TO CONTINUE READING

ਨਿਊਜ਼ ਏਜੰਸੀ ਏਐਨਆਈ ਮੁਤਾਬਕ ਹਾਦਸਾ ਕੁੱਲੂ ਦੀ ਸੈਂਜ ਘਾਟੀ ਵਿੱਚ ਸਵੇਰੇ 8 ਵਜੇ ਵਾਪਰਿਆ। ਜ਼ਿਲ੍ਹਾ ਕਮਿਸ਼ਨਰ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਬੱਸ ਕੁੱਲੂ ਤੋਂ ਸੈਂਜ ਜਾ ਰਹੀ ਸੀ, ਇਸ ਬੱਸ ਵਿੱਚ ਸਕੂਲੀ ਬੱਚੇ ਸਵਾਰ ਸਨ।