ਡੇਰਾ ਬਸੀ ਵਿਚ ਵੱਡੀ ਵਾਰਦਾਤ- ਲੁਟੇਰਿਆਂ ਨੇ ਪ੍ਰਾਪਰਟੀ ਡੀਲਰ ਕੋਲੋਂ ਖੋਹੀ 1 ਕਰੋੜ ਦੀ ਨਕਦੀ, ਚਲਾਈਆਂ ਗੋਲੀਆਂ 1 ਜ਼ਖ਼ਮੀ
ਸ਼ਿਕਾਇਤਕਰਤਾ ਪ੍ਰਾਪਰਟੀ ਡੀਲਰ ਹਰਜੀਤ ਨਾਗਪਾਲ ਵਾਸੀ ਸਾਧੂ ਨਗਰ ਨੇ ਦੱਸਿਆ ਕਿ ਉਸ ਨੇ ਆਪਣੀ ਜੱਦੀ ਜ਼ਮੀਨ ਵੇਚ ਦਿੱਤੀ ਹੈ। ਇਸ ਦੇ ਬਦਲੇ ਉਸ ਨੂੰ ਇਕ ਕਰੋੜ ਰੁਪਏ ਮਿਲੇ। ਉਸ ਨੇ ਇਸ ਪੈਸਿਆਂ ਦਾ ਸੌਦਾ ਕਰਨ ਲਈ ਕੁਝ ਲੋਕਾਂ ਨੂੰ ਆਪਣੇ ਦਫ਼ਤਰ ਬੁਲਾਇਆ ਸੀ ਪਰ ਉਹ ਲੋਕ ਹੀ ਲੁਟੇਰੇ ਨਿਕਲੇ।
ਚੰਡੀਗੜ: ਡੇਰਾਬੱਸੀ 'ਚ ਚੰਡੀਗੜ੍ਹ-ਅੰਬਾਲਾ ਮੁੱਖ ਮਾਰਗ 'ਤੇ ਸਥਿਤ ਇਕ ਪ੍ਰਾਪਰਟੀ ਡੀਲਰ ਦੇ ਦਫਤਰ 'ਚੋਂ ਚਾਰ ਬੰਦੂਕਧਾਰੀ ਇਕ ਕਰੋੜ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਮੁਲਜ਼ਮਾਂ ਨੇ ਲੁਟੇਰਿਆਂ ਦੇ ਪਿੱਛੇ ਭੱਜਣ ਵਾਲੇ ਤਿੰਨ ਫਲ ਵਿਕਰੇਤਾਵਾਂ ਵਿੱਚੋਂ ਇੱਕ ’ਤੇ ਦੋ ਗੋਲੀਆਂ ਚਲਾਈਆਂ। ਲੁਟੇਰਿਆਂ ਨੇ ਬੰਦੂਕ ਦਿਖਾ ਕੇ ਦਫ਼ਤਰ ਦੇ ਗੋਵਿੰਦਾ ਦਾ ਮੋਟਰਸਾਈਕਲ ਖੋਹ ਲਿਆ। ਲੁਟੇਰੇ ਦੋ ਵੱਖ-ਵੱਖ ਦਿਸ਼ਾਵਾਂ ਵੱਲ ਭੱਜੇ। ਪੈਸਿਆਂ ਵਾਲਾ ਬੈਗ ਅਤੇ ਮੋਟਰਸਾਈਕਲ ਖੋਹ ਕੇ ਭੱਜਣ ਵਾਲੇ ਲੁਟੇਰੇ ਵੱਖ-ਵੱਖ ਤਰੀਕਿਆਂ ਨਾਲ ਫ਼ਰਾਰ ਹੋ ਗਏ ਹਨ।
ਸ਼ਿਕਾਇਤ ਕਰਵਾਈ ਦਰਜ
ਸ਼ਿਕਾਇਤਕਰਤਾ ਪ੍ਰਾਪਰਟੀ ਡੀਲਰ ਹਰਜੀਤ ਨਾਗਪਾਲ ਵਾਸੀ ਸਾਧੂ ਨਗਰ ਨੇ ਦੱਸਿਆ ਕਿ ਉਸ ਨੇ ਆਪਣੀ ਜੱਦੀ ਜ਼ਮੀਨ ਵੇਚ ਦਿੱਤੀ ਹੈ। ਇਸ ਦੇ ਬਦਲੇ ਉਸ ਨੂੰ ਇਕ ਕਰੋੜ ਰੁਪਏ ਮਿਲੇ। ਉਸ ਨੇ ਇਸ ਪੈਸਿਆਂ ਦਾ ਸੌਦਾ ਕਰਨ ਲਈ ਕੁਝ ਲੋਕਾਂ ਨੂੰ ਆਪਣੇ ਦਫ਼ਤਰ ਬੁਲਾਇਆ ਸੀ ਪਰ ਉਹ ਲੋਕ ਹੀ ਲੁਟੇਰੇ ਨਿਕਲੇ। ਇਹ ਚਾਰ ਵਿਅਕਤੀ ਸਨ ਜੋ ਵੱਖ-ਵੱਖ ਵਾਹਨਾਂ 'ਚ ਆਏ ਸਨ, ਜਿਨ੍ਹਾਂ 'ਚੋਂ ਚਾਰ ਵਿਅਕਤੀ ਬੰਦੂਕ ਦਿਖਾ ਕੇ ਪੈਸੇ ਲੈ ਕੇ ਫ਼ਰਾਰ ਹੋ ਗਏ |
ਪੁਲਿਸ ਹਮਲਾਵਰਾਂ ਦਾ ਕਰ ਰਹੀ ਪਿੱਛਾ
ਡੀ. ਐਸ. ਪੀ. ਡੇਰਾਬਸੀ ਗੁਰਬਖਸ਼ੀਸ਼ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲੀਸ ਤੁਰੰਤ ਹਰਕਤ ਵਿੱਚ ਆ ਗਈ। ਪੁਲਿਸ ਲੁਟੇਰਿਆਂ ਦਾ ਪਿੱਛਾ ਕਰ ਰਹੀ ਹੈ। ਪੁਲਿਸ ਦੀਆਂ ਟੀਮਾਂ ਵੱਖ-ਵੱਖ ਦਿਸ਼ਾਵਾਂ ਵਿੱਚ ਭੇਜੀਆਂ ਗਈਆਂ ਹਨ। ਜਲਦ ਹੀ ਦੋਸ਼ੀ ਫੜੇ ਜਾਣਗੇ। ਮੁਲਜ਼ਮ ਪ੍ਰਾਪਰਟੀ ਡੀਲਰ ਦੇ ਜਾਣਕਾਰ ਦੱਸੇ ਜਾਂਦੇ ਹਨ।
WATCH LIVE TV