Punjab Transfer: ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ `ਤੇ ਫੇਰਬਦਲ, 124 IAS-PCS ਅਧਿਕਾਰੀਆਂ ਦੇ ਕੀਤੇ ਤਬਾਦਲੇ
Punjab Police officers Transfer: ਪੰਜਾਬ ਸਰਕਾਰ ਦੇ ਮੰਤਰੀ ਮੰਡਲ ਵਿੱਚ ਫੇਰਬਦਲ ਤੋਂ ਬਾਅਦ 25 ਆਈਏਐਸ ਅਧਿਕਾਰੀਆਂ ਸਮੇਤ 267 ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ।
Punjab Police officers Transfer: ਪੰਜਾਬ 'ਚ ਤਬਾਦਲਿਆਂ ਦਾ ਦੌਰ ਲਗਾਤਾਰ ਜਾਰੀ ਹੈ। ਇਸੇ ਸਿਲਸਿਲੇ 'ਚ ਪੰਜਾਬ ਪ੍ਰਸ਼ਾਸਨ 'ਚ ਵੱਡਾ ਫੇਰਬਦਲ ਕੀਤਾ ਗਿਆ ਹੈ। ਜਾਰੀ ਹੁਕਮਾਂ ਅਨੁਸਾਰ 124 ਆਈ.ਪੀ.ਐੱਸ. ਤੇ ਪੀ.ਸੀ.ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।
1994 ਬੈਚ ਦੇ ਸੀਨੀਅਰ ਆਈਏਐਸ ਅਲੋਕ ਸ਼ੇਖਰ ਨੂੰ ਵਧੀਕ ਮੁੱਖ ਸਕੱਤਰ ਜੇਲ੍ਹ, ਡੀ.ਕੇ ਤਿਵਾੜੀ ਵਧੀਕ ਮੁੱਖ ਸਕੱਤਰ ਟਰਾਂਸਪੋਰਟ, ਰਾਹੁਲ ਭੰਡਾਰੀ ਸਕੱਤਰ ਪਸ਼ੂ ਪਾਲਣ, ਰਾਹੁਲ ਤਿਵਾੜੀ ਪ੍ਰਬੰਧਕੀ ਸਕੱਤਰ ਪੁੱਡਾ ਨਿਯੁਕਤ ਕੀਤੇ ਗਏ ਹਨ।
ਇਹ ਵੀ ਪੜ੍ਹੋ: Cabinet Ministers Portfolio: ਪੰਜਾਬ ਸਰਕਾਰ ਨੇ ਨਵੇਂ ਬਣਾਏ ਕੈਬਨਿਟ ਮੰਤਰੀਆਂ ਨੂੰ ਦਿੱਤੇ ਜ਼ਿੰਮੇਵਾਰੀ
ਇਸ ਤੋਂ ਇਲਾਵਾ ਕੁਲਦੀਪ ਬਾਬਾ ਨੂੰ ਆਰ.ਟੀ.ਓ ਲੁਧਿਆਣਾ, ਵਿਨੀਤ ਕੁਮਾਰ ਏ.ਸੀ.ਏ.ਗੇਲਾਡਾ, ਸੰਯਮ ਅਗਰਵਾਲ ਕਮਿਸ਼ਨਰ ਬਠਿੰਡਾ ਨਗਰ ਨਿਗਮ ਅਤੇ ਵਿਕਰਮਜੀਤ ਸ਼ੇਰਗਿੱਲ ਨੂੰ ਪੀ.ਆਰ.ਟੀ.ਸੀਦਾ ਐਮ.ਡੀ. ਲਗਾਇਆ ਗਿਆ ਹੈ।
ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਐਸਡੀਐਮ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।
-ਕੁਲਦੀਪ ਸਿੰਘ ਬਨੂੜ - ਐਸਡੀਐਮ ਡੇਰਾਬੱਸੀ ਦਾ ਤਬਾਦਲਾ ਹੋਇਆ ਹੈ।
-ਹਿਮਾਂਸ਼ੂ ਗੁਪਤਾ (PCS) ਐਸਡੀਐਮ ਡੇਰਾਬਸੀ ਦਾ ਤਬਾਦਲਾ, ਐਸਡੀਐਮ ਧਰਮਕੋਟ ਕੀਤਾ ਗਿਆ ਹੈ।
-ਡੀਜੀਪੀ ਪੰਜਾਬ ਵੱਲੋਂ 143 ਪੁਲਿਸ ਅਧਿਕਾਰੀਆਂ ਦੇ ਕੀਤੇ ਗਏ ਤਬਾਦਲਿਆਂ ਤਹਿਤ ASP SD ਡੇਰਾ ਬੱਸੀ ਸੇਵਾ ਨਿਭਾ ਰਹੇ ਜਯੰਤ ਪੁਰੀ IPS ਦਾ ਤਬਾਦਲਾ ASP SD City -1 ਐਸਏਐਸ ਨਗਰ ਮੋਹਾਲੀ ਕੀਤਾ ਗਿਆ ਹੈ।
-ਉਹਨਾਂ ਦੀ ਜਗ੍ਹਾ ਤੇ ਬਿਕਰਮਜੀਤ ਸਿੰਘ ਬਰਾੜ (Dr 2016) DSP SD ਰਾਜਪੁਰਾ ਨੂੰ DSP ਡੇਰਾ ਬੱਸੀ SAS Nagar and Addition DSP AGTF ਪੰਜਾਬ ਲਗਾਇਆ ਗਿਆ ਹੈ।