Malaut Girl Success Story:  ਮਲੋਟ ਦੇ ਨਾਗਪਾਲ ਪਰਿਵਾਰ ਵਿੱਚ ਪੈਦਾ ਹੋਈ ਕਿਰਤਕਾ ਨਾਗਪਾਲ ਨੇ ਹਰਿਆਣਾ ਜੁਡੀਸ਼ੀਅਲ ਸਰਵਿਸ ਪ੍ਰੀਖਿਆ ਪਾਸ ਕਰਕੇ ਜੱਜ ਦਾ ਅਹੁਦਾ ਪ੍ਰਾਪਤ ਕਰ ਲਿਆ ਹੈ। ਲਵਲੀ ਨਾਗਪਾਲ ਰਜਨੀ ਨਾਗਪਾਲ ਦੀ ਇਸ ਹੋਣਹਾਰ ਸਪੁੱਤਰੀ ਮਲੋਟ ਦੇ ਕਾਨਵੈਂਟ ਸਕੂਲ ਤੋਂ ਦਸਵੀਂ ਜਮਾਤ ਪਾਸ ਕਰਨ ਉਪਰੰਤ ਗਿਰਵੀਂ ਅਤੇ ਬਾਰਵੀਂ ਡੀਏਵੀ ਸਕੂਲ ਮਲੋਟ ਦੇ ਸਕੂਲ ਵਿੱਚ ਟਾਪਰ ਰਹਿ ਕੇ ਪਾਸ ਕੀਤੀ।


COMMERCIAL BREAK
SCROLL TO CONTINUE READING

ਜੱਜ ਬਣੀ ਕਿਰਤਕਾ ਨਾਗਪਾਲ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬੀਏ ਐਲਐਲਬੀ ਪਿੱਛੋਂ ਪਹਿਲਾਂ ਸਥਾਨ ਹਾਸਲ ਕਰਦੇ ਹੋਏ ਸੋ ਹੁਣ ਤਗਮਾ ਪ੍ਰਾਪਤ ਕੀਤਾ ਅਤੇ ਹੁਣ ਇਸ ਮਲੋਟ ਦੀ ਹੋਣਹਾਰ ਧੀ ਨੇ ਆਪਣੇ ਇਲਾਕੇ ਅਤੇ ਮਾਪਿਆਂ ਦਾ ਨਾਂ ਰੋਸ਼ਨ ਕਰਦੇ ਹੋਏ ਹਰਿਆਣਾ ਜੁਡੀਸ਼ੀਅਲ ਸਰਵਿਸ ਪ੍ਰੀਖਿਆ ਪਾਸ ਕਰਕੇ ਸਿਵਲ ਜੱਜ ਬਣੀ।


ਇਹ ਵੀ ਪੜ੍ਹੋ: Punjab Breaking Live Updates: CM ਭਗਵੰਤ ਮਾਨ ਅੱਜ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨਾਲ ਕਰਨਗੇ ਮੁਲਾਕਾਤ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
 


ਸਿਵਲ ਜੱਜ ਬਣੀ ਇਸ ਕੁੜੀ ਨੇ ਕਿਹਾ ਕਿ ਉਹ ਆਪਣੇ ਪਿਤਾ ਲਵਲੀ ਨਾਗਪਾਲ ਵੱਲੋਂ ਦਿੱਤੇ ਹੌਸਲੇ ਸਦਕਾ ਉਹ 68ਵਾਂ ਰੈਂਕ ਪ੍ਰਾਪਤ ਕਰ ਸਕੇ। ਉਹਨਾਂ ਕਿਹਾ ਕਿ ਉਹ ਸੋਸ਼ਲ ਮੀਡੀਆ ਦੀ ਵਰਤੋਂ ਨਿਰਧਾਰਤ ਸਮੇਂ ਵਿੱਚ ਕਰਦੀ ਰਹੀ ਹੈ। ਉਹਨਾਂ ਕਿਹਾ ਕਿ ਆਪਣੇ ਆਪ ਵਿੱਚ ਅਤੇ ਆਪਣੇ ਉੱਤੇ ਵਿਸ਼ਵਾਸ ਰੱਖ ਕੇ ਤੁਰਨਾ ਹੀ ਜ਼ਿੰਦਗੀ ਦੀ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ।


ਸਿਵਲ ਜੱਜ ਬਣੀ ਕਿਰਤਿਕਾ ਨਾਗਪਾਲ ਨੇ ਕਿਹਾ ਕਿ ਮਾਪਿਆਂ ਅਤੇ ਪਰਿਵਾਰ ਦੇ ਅਸ਼ੀਰਵਾਦ ਨਾਲ ਹੀ ਤੁਸੀਂ ਲਗਾਤਾਰ ਪੂਰੀ ਮਿਹਨਤ ਕਰ ਸਕਦੇ ਹੋ ਅਤੇ ਪੂਰੀ ਮਿਹਨਤ ਦੇ ਨਾਲ ਨਾਲ ਆਪਣੇ ਫਰਜਾਂ ਨੂੰ ਪਛਾਣ ਕੇ ਆਪਣੀ ਮੰਜ਼ਿਲ ਤੇ ਪੁੱਜਿਆ ਜਾ ਸਕਦਾ ਹੈ। ਕਿਰਤਿਕਾ ਨਾਗਪਾਲ ਨੇ ਕਿਹਾ ਕਿ ਉਹ ਉਨਾਂ ਸਾਰੇ ਲੋਕਾਂ ਦਾ ਮਾਪਿਆਂ ਦਾ ਰਿਸ਼ਤੇਦਾਰਾਂ ਦਾ ਤੇ ਅਸ਼ੀਰਵਾਦ ਅਤੇ ਹੁਣ ਵਧਾਈਆਂ ਦੇਣ ਵਾਲੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਜਿੰਨਾ ਸਦਕਾ ਉਹ ਇਸ ਮੁਕਾਮ ਉੱਤੇ ਪੁੱਜੀ।