Malerkotla News (ਕਿਰਨਵੀਰ ਮਾਂਗਟ): ਜ਼ਿਲ੍ਹਾ ਮਲੇਰਕੋਟਲਾ ਦੇ ਇੱਕ ਪਿੰਡ ਦੇ ਨੌਜਵਾਨ ਦੀ ਕਾਰ ਹਾਦਸੇ ਵਿੱਚ ਕੈਨੇਡਾ ਦੇ ਓਨਟਾਰੀਓਂ ਪ੍ਰੋਵਿੰਸ ਦੇ ਮਸਕੋਟਾ ਸ਼ਹਿਰ ਵਿੱਚ ਮੌਤ ਹੋ ਗਈ ਹੈ। ਨੌਜਵਾਨ ਦੀ ਪਛਾਣ ਪਿੰਡ ਦੇ ਗੁਰਮਹਿਕਪ੍ਰੀਤ ਸਿੰਘ (21) ਪੁੱਤਰ ਸੁਖਚੈਨ ਸਿੰਘ ਕਲੇਰ ਵਜੋਂ ਹੋਈ। ਗੁਰਮਹਿਕਪ੍ਰੀਤ ਮਾਪਿਆਂ ਦਾ ਇਕਲੌਤਾ ਪੁੱਤਰ ਸੀ।


COMMERCIAL BREAK
SCROLL TO CONTINUE READING

ਜ਼ਿਲ੍ਹਾ ਮਲੇਰਕੋਟਲਾ ਵਿੱਚ ਛੇ ਹਫ਼ਤਿਆਂ ਅੰਦਰ ਵਿਦੇਸ਼ੀ ਧਰਤੀ ਉਤੇ ਇਹ ਚੌਥੇ ਨੌਜਵਾਨ ਦੀ ਮੌਤ ਹੈ। ਗੁਰਮਹਿਕਪ੍ਰੀਤ ਸਿੰਘ ਨੇ ਆਪਣੀ ਦੋ ਵਰ੍ਹਿਆਂ ਦੀ ਪੜ੍ਹਾਈ ਮੁਕੰਮਲ ਕਰਕੇ ਵਰਕ ਪਰਮਿਟ ਹਾਸਲ ਕਰ ਲਿਆ ਸੀ ਤੇ ਉਹ ਇੱਕ ਇਲੈਕਟ੍ਰੀਕਲ ਇੰਜੀਨੀਅਰ ਵਜੋਂ ਕੰਮ ਕਰ ਰਿਹਾ ਸੀ।


ਗੁਰਮਹਿਕ ਪ੍ਰਤ ਸਿੰਘ ਦੀ ਕਾਰ ਹਾਦਸੇ ਵਿੱਚ ਹੋਈ ਮੌਤ ਦੇ ਬੇਸ਼ੱਕ ਪੂਰੇ ਵੇਰਵੇ ਹਾਸਿਲ ਨਹੀਂ ਹੋਏ ਪ੍ਰੰਤੂ ਕੈਨੇਡਾ ਵਿੱਚ ਪੰਜਾਬੀਆਂ ਦੀ ਮਦਦ ਲਈ ਸਰਗਰਮ ਸਮਾਜ ਸੇਵੀ ਸੰਸਥਾ" ਗੋ ਫੰਡ ਮੀ" ਵੱਲੋਂ ਆਪਣੀ ਵੈਬਸਾਈਟ ਉੱਪਰ ਗੁਰਮਹਿਕਪ੍ਰੀਤ ਸਿੰਘ ਦੀ ਤਸਵੀਰ ਅਪਲੋਡ ਕਰਕੇ ਉਸ ਦੀ ਮ੍ਰਿਤਕ ਦੇਹ ਨੂੰ ਮਾਪਿਆਂ ਕੋਲ ਵਾਪਸ ਪੰਜਾਬ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।


ਜ਼ਿਲ੍ਹਾ ਮਲੇਰਕੋਟਲਾ ਵਿੱਚ ਪਿਛਲੇ ਛੇ ਹਫਤਿਆਂ ਅੰਦਰ ਇਹ ਚੌਥੇ ਨੌਜਵਾਨ ਦੀ ਮੌਤ ਹੈ। ਇਸ ਤੋਂ ਪਹਿਲਾਂ ਵਿਆਹ ਕਰਵਾ ਕੇ ਪਤਨੀ ਕੋਲ ਇੰਗਲੈਂਡ ਗਏ ਪਿੰਡ ਸ਼ੇਰਗੜ੍ਹ ਚੀਮਾ ਦੇ 23 ਸਾਲਾਂ ਨੌਜਵਾਨ ਗੁਰਵੀਰ ਸਿੰਘ ਪੁੱਤਰ ਰਤਨਦੀਪ ਸਿੰਘ ਦੀ ਭੇਦਭਰੇ ਹਾਲਾਤ ਵਿੱਚ ਮੌਤ ਹੋ ਗਈ ਸੀ।


ਨੌਜਵਾਨ ਗੁਰਵੀਰ ਸਿੰਘ ਦੀ ਲਾਸ਼ ਅਜੇ ਵੀ ਲੰਡਨ ਦੇ ਕੋਇਨ ਹਸਪਤਾਲ ਵਿੱਚ ਪਈ ਹੈ, ਜਿਸ ਨੂੰ ਮਾਪਿਆਂ ਕੋਲ ਪੰਜਾਬ ਭੇਜਣ ਲਈ ਸਥਾਨਕ ਸਮਾਜ ਸੇਵੀ ਸੰਸਥਾ ਗੋ ਫੰਡ ਮੀ ਵੱਲੋਂ ਮੁਹਿੰਮ ਆਰੰਭੀ ਗਈ ਹੈ। ਸਤੰਬਰ ਦੇ ਪਹਿਲੇ ਹਫਤੇ ਮਲੇਰਕੋਟਲਾ ਨੇੜਲੇ ਪਿੰਡ ਬਡਲਾ ਦੇ ਸਾਬਕਾ ਸਰਪੰਚ ਭਰਪੂਰ ਸਿੰਘ ਦੇ ਅੱਠ ਮਹੀਨੇ ਪਹਿਲਾਂ ਸਟੱਡੀ ਵੀਜ਼ੇ ਉਤੇ ਕੈਨੇਡਾ ਗਏ 22 ਸਾਲਾਂ ਨੌਜਵਾਨ ਪੁੱਤਰ ਜਸਨਦੀਪ ਸਿੰਘ ਮਾਨ ਦਾ ਇੱਕ 40 ਸਾਲਾਂ ਗੋਰੇ ਵੱਲੋਂ ਅਲਬਰਟਾ ਦੇ ਡਾਊਨ ਟਾਊਨ ਐਡ ਮਿੰਟਨ ਪਾਰਕਿੰਗ ਵਿੱਚ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਸੀ।


ਇਨ੍ਹਾਂ ਦਿਨਾਂ ਅੰਦਰ ਹੀ ਪਿੰਡ ਮਾਣਕੀ ਦੀ ਕੈਨੇਡਾ ਸਟੱਡੀ ਵੀਜ਼ੇ ਉਤੇ ਗਈ 22 ਸਾਲਾ ਲੜਕੀ ਅਨੂ ਮਾਲੜਾ ਦੀ ਲੰਘੀ 17 ਸਤੰਬਰ ਨੂੰ ਕੈਨੇਡਾ ਨੋਵਾ ਸਕੋਚੀਆ ਵਿੱਚ ਮੌਤ ਹੋ ਗਈ ਸੀ।


ਇਹ ਵੀ ਪੜ੍ਹੋ : Punjab News: ਭਾਰਤ ਸਰਕਾਰ ਵੱਲੋਂ ਸਾਉਣੀ ਮੰਡੀਕਰਨ ਸੀਜ਼ਨ 2024-25 ਲਈ 41,339.81 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ ਜਾਰੀ