Malout News: ਸੀਵਰੇਜ ਦੇ ਸੁਧਾਰ ਲਈ ਆਏ ਕਰੋੜਾਂ ਰੁਪਏ, ਅਜੇ ਵੀ ਨਰਕ ਦੀ ਜ਼ਿੰਦਗੀ ਭੁਗਤ ਰਹੇ ਨੇ ਮਲੋਟ ਦੇ ਲੋਕ
Malout Sewage system: ਮਲੋਟ `ਚ ਸੀਵਰੇਜ ਸਿਸਟਮ ਦੇ ਸੁਧਾਰ ਲਈ ਆਏ ਕਰੋੜਾ ਰੁਪਏ ਦੇ ਬਾਵਜੂਦ ਵੀ ਮਲੋਟ ਦੇ ਕਈ ਵਾਰਡਾਂ ਦੇ ਲੋਕ ਸੀਵਰੇਜ ਸਮੱਸਿਆ ਕਾਰਨ ਭੁਗਤ ਰਹੇ ਨੇ ਨਰਕ ਦੀ ਜ਼ਿੰਦਗੀ
Malout News/ਅਨਮੋਲ ਸਿੰਘ ਵੜਿੰਗ: ਮਲੋਟ ਵਿੱਚ ਹਮੇਸ਼ਾ ਸਮੇਂ ਸਮੇਂ ਦੀਆਂ ਸਰਕਾਰਾਂ ਮਲੋਟ ਦੇ ਸੀਵਰੇਜ ਸਿਸਟਮ ਦੇ ਸੁਧਾਰ ਲਈ ਕਰੋੜਾਂ ਰੁਪਏ ਦੀਆ ਗ੍ਰਾਂਟਾਂ ਖਰਚ ਕਰਨ ਦੀਆ ਗੱਲ ਕਰਦੀਆਂ ਰਹੀਆਂ ਹਨ ਪਰ ਫਿਰ ਵੀ ਮਲੋਟ ਸ਼ਹਿਰ ਦੇ ਏਕਤਾ ਨਗਰ ਅਤੇ ਵਾਰਡ ਨੰਬਰ 14 ਦੀਆਂ ਕਈ ਗਲੀਆਂ ਦੇ ਵਾਸੀ ਸੀਵਰੇਜ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇਨ੍ਹਾਂ ਮਹੁੱਲਿਆ ਦੇ ਵਾਸੀਆਂ ਨੇ ਦੱਸਿਆ ਕਿ ਸਾਡੀਆਂ ਇਹ ਗਲੀਆਂ ਵਿਚ ਸੀਵਰੇਜ ਦਾ ਗੰਦਾ ਪਾਣੀ ਲਗਾਤਾਰ ਘੁੰਮਦਾ ਰਹਿੰਦਾ ਹੈ। ਜਿੱਥੇ ਸਾਨੂੰ ਲੰਘਣਾ ਤਾਂ ਦੂਰ ਦੀ ਗੱਲ ਸਾਨੂੰ ਰੋਟੀ ਖਾਣੀ ਵੀ ਦੁੱਬਰ ਹੋ ਜਾਂਦੀ ਹੈ ।
ਅਸੀਂ ਇਸ ਬਾਰੇ ਜਦੋਂ ਵਿਭਾਗ ਨੂੰ ਇਸ ਸਮੱਸਿਆ ਦੇ ਹੱਲ ਲਈ ਮਿਲਦੇ ਹਾਂ ਤਾਂ ਸਫਾਈ ਸੇਵਕ ਆਉਂਦੇ ਹਨ ਅਤੇ ਸਿਰਫ਼ ਖਾਣਾ ਪੂਰਤੀ ਕਰਕੇ ਚਲੇ ਜਾਂਦੇ ਹਨ। ਉਹਨ੍ਹਾਂ ਇਹ ਵੀ ਦੱਸਿਆ ਕਿ ਜਿੱਥੇ ਸਾਡੇ ਨਿੱਕੇ- ਨਿੱਕੇ ਬੱਚੇ ਇਸ ਗੰਦੇ ਪਾਣੀ ਵਿਚ ਆਮ ਹੀ ਡਿੱਗਦੇ ਨਜ਼ਰ ਆਉਦੇ ਹਨ। ਉਥੇ ਸਾਡੇ ਰਿਸ਼ਤੇਦਾਰ ਇੱਥੇ ਆਉਣਾ ਪਸੰਦ ਨਹੀਂ ਕਰਦੇ। ਇਸ ਤੋਂ ਇਲਾਵਾ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆਉਂਦਾ ਹੈ ਜਿਸ ਨਾਲ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਸਾਡੀ ਮੰਗ ਹੈ ਕਿ ਇਸ ਦਾ ਪੂਰਨ ਹੱਲ ਕੱਢ ਕੇ ਸਾਨੂੰ ਇਸ ਨਰਕ ਦੀ ਜਿੰਦਗੀ ਵਿਚੋਂ ਬਾਹਰ ਕੱਢਿਆ ਜਾਵੇ।
ਇਹ ਵੀ ਪੜ੍ਹੋ: Ludhiana News: ਲੁਧਿਆਣਾ 'ਚ ਪਾਣੀ ਨਾ ਆਉਣ ਕਾਰਨ ਲੋਕਾਂ ਨੇ ਸਰਕਾਰ ਤੇ ਨਗਰ ਨਿਗਮ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ
ਦੂਜੇ ਪਾਸੇ ਸੀਵਰੇਜ ਬੋਰਡ ਦੇ ਕਾਰਜਕਾਰੀ ਅਧਿਕਾਰੀ ਰਾਕੇਸ਼ ਮੋਹਨ ਮੱਕੜ ਨੇ ਮੰਨਿਆ ਕਿ ਸੀਵਰੇਜ ਦੀ ਸਮੱਸਿਆ ਕੇਵਲ ਏਕਤਾ ਨਗਰ ਨਹੀਂ ਇਸ ਨਗਰ ਦੀਆ 25 ਗਲੀਆਂ ਵਿਚੋਂ 4 ਗਲੀਆਂ ਜਿਆਦਾ ਪ੍ਰਭਾਵਿਤ ਹਨ। ਕਿਉਕਿ ਇਹ ਗਲੀਆਂ ਨੀਵੀਆਂ ਹਨ । ਉਨ੍ਹਾਂ ਕਿਹਾ ਕਿ 2015 ਤੋਂ ਸੀਵਰੇਜ ਡਿਸਪੋਸਜਲ ਸੀ ਮਸ਼ੀਨਰੀ ਨਿਕਾਰਾ ਹੋ ਚੁੱਕੀ ਸੀ। ਹੁਣ ਕੈਬਨਿਟ ਮੰਤਰੀ ਦੇ ਯਤਨਾਂ ਸਦਕਾ ਨਵੀਆਂ ਮੋਟਰਾਂ ਲਗਾ ਕੇ 20 ਪ੍ਰਤੀਸ਼ਤ ਕੰਮ ਚੱਲ ਪਿਆ ਹੈ। ਬਾਕੀ 31 ਅਗਸਤ ਤੱਕ ਸਾਰੀ ਡਿਪੋਸਜਲ ਦੀ ਮਸ਼ੀਨਰੀ ਕੰਮ ਕਰਨਾ ਸ਼ੁਰੂ ਕਰ ਦੇਵੇਗੀ ।ਕੁੱਝ ਦਿਨ ਤੱਕ ਲੋਕਾਂ ਨੂੰ ਸੰਤਾਪ ਭੋਗਣਾ ਪਵੇਗਾ । ਪਰ ਫਿਰ ਵੀ ਅਸੀਂ ਆਰਜੀ ਤੋਰ ਸੀਵਰੇਜ ਦੀ ਸਫਾਈ ਕਰਵਾਉਦੇ ਰਹਿੰਦੇ ਹਾਂ ।ਸ੍ਰੀ ਮੁਕਤਸਰ ਸਾਹਿਬ ਤੋਂ ਅਨਮੋਲ ਸਿੰਘ ਵੜਿੰਗ ਦੀ ਰਿਪੋਰਟ।।
ਇਹ ਵੀ ਪੜ੍ਹੋ: Abohar News: ਨੌਜਵਾਨ ਨਾਲ ਦੋਸਤੀ; ਸੁਹਰੇ ਘਰ ਚੱਲ ਰਿਹਾ ਸੀ ਕਲੇਸ਼, ਔਰਤ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ