Garhshankar News:  ਕਸਬਾ ਗੜ੍ਹਸ਼ੰਕਰ ਚੰਡੀਗੜ੍ਹ ਰੋਡ ਉਤੇ ਸਥਿਤ ਰਮਨਪ੍ਰੀਤ ਹਸਪਤਾਲ (ਪ੍ਰਾਈਵੇਟ) ਵਿੱਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਹਸਪਤਾਲ ਵਿੱਚ ਇਲਾਜ ਕਰਵਾਉਣ ਆਏ ਵਿਅਕਤੀ ਦੀ ਡਾਕਟਰ ਵੱਲੋਂ ਗਲਤ ਟੀਕਾ ਲਗਾਉਣ ਨਾਲ ਮੌਤ ਹੋ ਗਈ।


COMMERCIAL BREAK
SCROLL TO CONTINUE READING

ਜਾਣਕਾਰੀ ਦਿੰਦੇ ਹੋਏ ਨਜ਼ਦੀਕ ਰਾਮਾ ਮੰਦਿਰ ਭਟਾਂ ਮੁਹੱਲਾ ਵਾਰਡ 4 ਨੀਤੂ ਕੁਮਾਰੀ ਨੇ ਦੱਸਿਆ ਕਿ ਉਹ ਆਪਣੇ ਪਤੀ ਪੰਕਜ ਕੁਮਾਰ ਉਰਫ਼ ਕਰਨ ਦਾ ਲੱਤਾਂ ਬਾਹਾਂ ਉਤੇ ਦਰਦਾਂ ਹੋਣ ਦੇ ਕਾਰਨ ਉਨ੍ਹਾਂ ਦਾ ਇਲਾਜ ਕਰਵਾਉਣ ਲਈ ਰਮਨਪ੍ਰੀਤ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਲਾਜ ਦੌਰਾਨ ਉਨ੍ਹਾਂ ਰਮਨਪ੍ਰੀਤ ਹਸਪਤਾਲ ਦੇ ਡਾਕਟਰਾਂ ਨੂੰ ਇਸ ਗੱਲ ਲਈ ਵੀ ਸੂਚਿਤ ਕਰ ਦਿੱਤਾ ਸੀ ਕਿ ਉਨ੍ਹਾਂ ਨੇ ਹਲਕੀ ਡਰਿੰਕ ਕੀਤੀ ਹੋਈ ਹੈ।


ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਡਾਕਟਰਾਂ ਨੇ ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਪੂਰੀ ਤਰ੍ਹਾਂ ਨਾਲ ਠੀਕ ਹੋ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਡਾਕਟਰ ਵੱਲੋਂ ਇਲਾਜ ਦੌਰਾਨ ਪੰਕਜ ਕੁਮਾਰ ਨੂੰ ਇੱਕ ਇੰਜੈਕਸ਼ਨ ਲਗਾਇਆ ਗਿਆ, ਜਿਸ ਤੋਂ ਉਪਰੰਤ ਉਨ੍ਹਾਂ ਦਾ ਸਰੀਰ ਨੀਲਾ ਪੈ ਗਿਆ ਤੇ ਉਸਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।


ਇਸ ਮੌਕੇ ਨੀਤੂ ਕੁਮਾਰੀ, ਸੌਰਵ, ਸੰਜੀਵ ਕੁਮਾਰ ਅਤੇ ਹੋਰਾਂ ਨੇ ਦੋਸ਼ ਲਗਾਇਆ ਕਿ ਪੰਕਜ ਕੁਮਾਰ ਦੀ ਮੌਤ ਡਾਕਟਰ ਵੱਲੋਂ ਗ਼ਲਤ ਟੀਕਾ ਲਗਾਉਣ ਕਾਰਨ ਹੋਈ ਹੈ। ਹੁਣ ਪੀੜਤ ਪਰਿਵਾਰ ਨੇ ਡਾਕਟਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਹਾਦਸੇ ਉਪਰੰਤ ਥਾਣਾ ਗੜ੍ਹਸ਼ੰਕਰ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ।


ਇਹ ਵੀ ਪੜ੍ਹੋ : Manohar Lal On Farmer: ਮਨੋਹਰ ਲਾਲ ਦਾ ਸ਼ੰਭੂ ਬਾਰਡਰ ਖੋਲ੍ਹਣ ਨੂੰ ਲੈ ਕੇ ਦਿੱਤਾ ਵੱਡਾ ਬਿਆਨ, ਅਸੀਂ ਬੈਰੀਕੇਡ ਹਟਾਉਣ ਲਈ ਤਿਆਰ ਪਰ...


ਉੱਧਰ ਦੂਜੇ ਪਾਸੇ ਰਮਨਪ੍ਰੀਤ ਹਸਪਤਾਲ ਦੇ ਮਾਲਕ ਤੇ ਡਾਕਟਰ ਜਸਵੰਤ ਸਿੰਘ ਨੇ ਦੋਸ਼ਾਂ ਨੂੰ ਗ਼ਲਤ ਦੱਸਦੇ ਹੋਏ ਕਿਹਾ ਕਿ ਮ੍ਰਿਤਕ ਪੰਕਜ ਕੁਮਾਰ ਦੀ ਮੌਤ ਜ਼ਿਆਦਾ ਸ਼ਰਾਬ ਪੀਣ ਨਾਲ ਹੋਈ ਹੈ। ਇਸ ਸਾਰੇ ਮਾਮਲੇ ਬਾਰੇ ਥਾਣਾ ਗੜ੍ਹਸ਼ੰਕਰ ਦੇ ਐਸਐੱਚਓ ਬਲਜਿੰਦਰ ਸਿੰਘ ਮੱਲ੍ਹੀ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ਉਤੇ ਬਣਦੀ ਕਾਰਵਾਈ ਕੀਤੀ ਜਾਵੇਗੀ।


ਇਹ ਵੀ ਪੜ੍ਹੋ : Punjab 95: ਦਿਲਜੀਤ ਦੋਸਾਂਝ ਦੀ ਫਿਲਮ 'ਪੰਜਾਬ 95' 'ਚ ਸੈਂਸਰ ਬੋਰਡ ਨੇ ਲਗਾਏ 120 ਕੱਟ; ਟਾਈਟਲ ਬਦਲਣ ਦੇ ਹੁਕਮ