Sri Muktsar News: ਰਾਜਸਥਾਨ ਦੇ ਸਖ਼ਸ਼ ਨੇ 3 ਬੱਚਿਆਂ ਸਮੇਤ ਨਹਿਰ `ਚ ਮਾਰੀ ਛਾਲ; ਪੁਲਿਸ ਭਾਲ `ਚ ਜੁੱਟੀ
Sri Muktsar News: ਸ਼ੁੱਕਰਵਾਰ ਨੂੰ ਸ੍ਰੀ ਮੁਕਤਸਰ ਦੇ ਨਜ਼ਦੀਕੀ ਪਿੰਡ ਭੁੱਲਰ ਦੇ ਕੋਲੋਂ ਲੰਘਦੀ ਨਹਿਰ ਵਿਚੋਂ ਇੱਕ ਸਖ਼ਸ਼ ਨੇ ਆਪਣੇ ਤਿੰਨ ਬੱਚਿਆਂ ਸਮੇਤ ਨਹਿਰ ਵਿੱਚ ਛਾਲ ਲਗਾ ਦਿੱਤੀ ਹੈ।
Sri Muktsar News: ਸ਼ੁੱਕਰਵਾਰ ਨੂੰ ਸ੍ਰੀ ਮੁਕਤਸਰ ਦੇ ਨਜ਼ਦੀਕੀ ਪਿੰਡ ਭੁੱਲਰ ਦੇ ਕੋਲੋਂ ਲੰਘਦੀ ਨਹਿਰ ਵਿਚੋਂ ਇੱਕ ਸਖ਼ਸ਼ ਨੇ ਆਪਣੇ ਤਿੰਨ ਬੱਚਿਆਂ ਸਮੇਤ ਨਹਿਰ ਵਿੱਚ ਛਾਲ ਲਗਾ ਦਿੱਤੀ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਉਪਰ ਪੁੱਜ ਕੇ ਪੁਲਿਸ ਨੇ ਪਿੰਡ ਵਾਸੀਆਂ ਦੇ ਸਹਿਯੋਗ ਤੋਂ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਉਕਤ ਸਖ਼ਸ਼ ਰਾਜਸਥਾਨ ਦਾ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਜੈਰੂਪਰਾਮ (40) ਰਾਜਸਥਾਨ ਦੇ ਜਲੌਰ ਦਾ ਰਹਿਣ ਵਾਲਾ ਹੈ। ਉਹ ਵੀਰਵਾਰ ਨੂੰ ਆਪਣੇ ਬੱਚਿਆਂ ਸੁਰੇਸ਼ (11), ਦਲੀਪ (9) ਅਤੇ ਬੇਟੀ ਮਨੀਸ਼ਾ (5) ਨਾਲ ਰਾਜਸਥਾਨ ਤੋਂ ਪੰਜਾਬ ਆਇਆ ਸੀ। ਉਸਦੀ ਪਤਨੀ ਅਜੇ ਵੀ ਰਾਜਸਥਾਨ ਵਿੱਚ ਹੈ। ਸ਼ੁੱਕਰਵਾਰ ਸਵੇਰੇ ਚਾਰਾਂ ਨੇ ਸ਼ੱਕੀ ਹਾਲਾਤ 'ਚ ਨਹਿਰ 'ਚ ਛਾਲ ਮਾਰ ਦਿੱਤੀ। ਸਦਰ ਥਾਣਾ ਮੁਕਤਸਰ ਦੀ ਪੁਲਿਸ ਮੌਕੇ ’ਤੇ ਪੁੱਜ ਕੇ ਜਾਂਚ ਕਰ ਰਹੀ ਹੈ। ਵਿਅਕਤੀ ਨੇ ਅਜਿਹਾ ਕਦਮ ਕਿਉਂ ਚੁੱਕਿਆ, ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਸ਼ੁੱਕਰਵਾਰ ਸਵੇਰੇ ਮੁਕਤਸਰ ਨੇੜੇ ਜੈ ਰੂਪਰਾਮ ਨੇ ਆਪਣੇ ਤਿੰਨ ਬੱਚਿਆਂ ਨੂੰ ਸ਼ੱਕੀ ਹਾਲਾਤਾਂ 'ਚ ਨਹਿਰ 'ਚ ਸੁੱਟ ਕੇ ਖੁਦ ਵੀ ਪਾਣੀ 'ਚ ਛਾਲ ਮਾਰ ਦਿੱਤੀ। ਨਹਿਰ ਵਿੱਚ ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਅਤੇ ਬੱਚਿਆਂ ਦੀ ਛੋਟੀ ਉਮਰ ਦੇ ਹੋਣ ਕਾਰਨ ਉਨ੍ਹਾਂ ਦੇ ਤੇਜ਼ੀ ਨਾਲ ਰੁੜ੍ਹ ਜਾਣ ਦਾ ਖ਼ਦਸ਼ਾ ਹੈ। ਮੁਕਤਸਰ ਸਦਰ ਥਾਣੇ ਦੀ ਟੀਮ ਜਾਂਚ ਕਰ ਰਹੀ ਹੈ। ਵਿਅਕਤੀ ਨੇ ਅਜਿਹਾ ਕਦਮ ਕਿਉਂ ਚੁੱਕਿਆ, ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਇਸ ਵਿਅਕਤੀ ਨੂੰ ਬੱਚਿਆਂ ਸਮੇਤ ਨਹਿਰ ਵਿੱਚ ਛਾਲ ਮਾਰਦਾ ਦੇਖ ਕੇ ਆਸ-ਪਾਸ ਮੌਜੂਦ ਲੋਕਾਂ ਨੇ ਰੌਲਾ ਪਾ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਚਾਰਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਆਸ-ਪਾਸ ਦੇ ਕਈ ਸਥਾਨਕ ਲੋਕਾਂ ਨੇ ਚਾਰਾਂ ਨੂੰ ਲੱਭਣ ਲਈ ਨਹਿਰ ਵਿੱਚ ਛਾਲ ਮਾਰ ਦਿੱਤੀ। ਬਾਅਦ 'ਚ ਪੁਲਿਸ ਨੇ ਗੋਤਾਖੋਰਾਂ ਨੂੰ ਬੁਲਾ ਕੇ ਨਹਿਰ 'ਚ ਉਤਾਰਿਆ। ਹਾਲਾਂਕਿ ਪਾਣੀ ਦੇ ਤੇਜ਼ ਵਹਾਅ ਕਾਰਨ ਚਾਰਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ।
ਇਹ ਵੀ ਪੜ੍ਹੋ : Sukhpal Khaira News: ਸੁਖਪਾਲ ਸਿੰਘ ਖਹਿਰਾ ਦੇ ਕੇਸ 'ਚ ਹੋਈ ਸੁਣਵਾਈ, ਹਾਈਕੋਰਟ ਨੇ ਫੈਸਲਾ ਰੱਖਿਆ ਰਾਖਵਾਂ