Man tattoos marriage certificate News: ਹਾਲ ਹੀ ਵਿੱਚ ਥਾਈਲੈਂਡ ਦੇ ਵਿੱਚ ਇੱਕ ਟੈਟੂ ਪਾਰਲਰ ਨੇ ਆਪਣੇ ਨਵੇਂ ਪ੍ਰੋਜੈਕਟਾਂ ਵਿੱਚੋਂ ਇੱਕ ਪ੍ਰੋਜੈਕਟ ਦੀ ਇੱਕ ਫੋਟੋ ਸਾਂਝੀ ਕੀਤੀ, ਜਿਸ ਵਿੱਚ ਇੱਕ ਵਿਅਕਤੀ ਨੇ ਆਪਣੀ ਬਾਂਹ 'ਤੇ ਵਿਆਹ ਦੇ ਸਰਟੀਫਿਕੇਟ ਦੀ ਇੱਕ ਲਾਈਫਸਾਈਜ਼ ਕਾਪੀ ਦਾ ਟੈਟੂ ਬਣਾਇਆ ਹੈ। ਗਾਹਕ ਇਹ ਵੱਖਰੇ ਢੰਗ ਦਾ ਟੈਟੂ ਬਣਵਾ ਕੇ ਆਪਣੀ ਪਤਨੀ ਨੂੰ ਉਸਦੇ ਪਿਆਰ ਦੇ ਵੱਖਰੇ ਤੌਰ 'ਤੇ ਸਬੂਤ ਦੇ ਨਾਲ ਹੈਰਾਨ ਕਰਨਾ ਚਾਹੁੰਦਾ ਸੀ, ਇਸ ਲਈ ਉਸਨੇ ਟੈਟੂ ਕਲਾਕਾਰਾਂ ਨੂੰ ਉਸਦੀ ਬਾਂਹ 'ਤੇ ਉਸਦੇ ਅਧਿਕਾਰਤ ਵਿਆਹ ਦੇ ਸਰਟੀਫਿਕੇਟ ਦਾ ਟੈਟੂ ਬਣਾਉਣ ਲਈ ਕਿਹਾ।


COMMERCIAL BREAK
SCROLL TO CONTINUE READING

ਆਪਣੀ ਪਤਨੀ ਨੂੰ ਫੁੱਲਾਂ ਅਤੇ ਚਾਕਲੇਟਾਂ ਲੈਣ ਦੀ ਬਜਾਏ, ਜਿਵੇਂ ਕਿ ਹਰ ਇੱਕ ਵਿਅਕਤੀ ਆਮ ਤੌਰ 'ਤੇ ਕਰਦਾ ਹੈ ਪਰ 34 ਸਾਲਾ ਇਸ ਵਿਅਕਤੀ ਨੇ ਆਪਣੀ ਪਤਨੀ ਨੂੰ ਸੱਚਮੁੱਚ ਇੱਕ ਖ਼ਾਸ ਤੋਹਫ਼ੇ ਨਾਲ ਹੈਰਾਨ ਕਰ ਦਿੱਤਾ ਹੈ - ਉਸਨੇ (Man weird gift to wife) ਉਹਨਾਂ ਦੇ ਵਿਆਹ ਦੇ ਸਰਟੀਫਿਕੇਟ ਦਾ ਟੈਟੂ ਆਪਣੀ ਬਾਂਹ 'ਤੇ ਬਣਵਾ ਲਿਆ। 


ਵਿਅਕਤੀ ਨੇ ਟੈਟੂ ਬਣਾਉਣ ਵਾਲੀ ਕੁਰਸੀ 'ਤੇ 8 ਘੰਟੇ ਬਿਤਾ ਕੇ ਇਹ ਟੈਟੂ ਨੂੰ ਬਣਵਾਇਆ।  ਵਿਅਕਤੀ ਦਾ ਕਹਿਣਾ ਹੈ ਕਿ ਉਸਦੀ ਪਤਨੀ ਨੂੰ ਖੁਸ਼ ਕਰਨ ਲਈ ਇਹ ਸਭ ਕੀਤਾ ਹੈ। ਉਸਦੀ ਪਤਨੀ  ਉਸਦੇ ਇਹ ਕੰਮ ਤੋਂ ਥੋੜੀ ਹੈਰਾਨ ਸੀ ਪਰ ਉਸਨੇ ਇਸਨੂੰ ਉਸਦੇ (Man weird gift to wife)  ਪਿਆਰ ਅਤੇ ਸਤਿਕਾਰ ਦੇ ਸਬੂਤ ਵਜੋਂ ਸਵੀਕਾਰ ਕੀਤਾ।


ਇਹ ਵੀ ਪੜ੍ਹੋ: ਦਰਦਨਾਕ ਹਾਦਸਾ! ਡੇਢ ਸਾਲ ਦਾ ਬੱਚਾ ਬਾਲਟੀ 'ਚ ਉਬਲਦੇ ਪਾਣੀ 'ਚ ਡਿੱਗਿਆ, ਫਿਰ ਹੋਇਆ ਅਜਿਹਾ...

ਇਸ 'ਤੇ ਹੀ ਟੈਟੂ ਆਰਟਿਸਟ ਨੇ ਵੀ ਕਿਹਾ ਕਿ ਉਸ ਨੇ (Man tattoos marriage certificate)ਪਹਿਲਾਂ ਕਦੇ ਵਿਆਹ ਦੇ ਸਰਟੀਫਿਕੇਟ ਟੈਟੂ ਨਹੀਂ ਬਣਾਇਆ ਸੀ। ਜੇਕਰ ਸਮੇਂ ਦਾ ਅੰਦਾਜ਼ਾ ਲਗਾਇਆ ਜਾਵੇ ਤਾਂ ਉਸਨੂੰ ਅੱਠ ਘੰਟੇ ਲੱਗ ਗਏ। ਇੱਕ ਰਿਪੋਰਟ ਅਨੁਸਾਰ, ਉਸਨੇ ਪਹਿਲਾਂ ਵਿਅਕਤੀ ਦੀ ਬਾਂਹ 'ਤੇ ਪੈਟਰਨ ਦੀ ਨਕਲ ਕੀਤੀ ਅਤੇ ਫਿਰ ਡਿਜ਼ਾਈਨ ਦੇ ਹਰੇਕ ਵੇਰਵੇ ਨੂੰ ਬਹੁਤ ਧਿਆਨ ਨਾਲ ਟੈਟੂ ਬਣਾਇਆ। ਵਿਆਹ ਦੇ ਸਰਟੀਫਿਕੇਟ ਦੇ ਟੈਟੂ ਦੀਆਂ ਤਸਵੀਰਾਂ ਫੇਸਬੁੱਕ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਹਨ।