Ludhiana News: ਐਨਓਸੀ ਦਿਵਾਉਣ ਦੇ ਨਾਂ `ਤੇ ਸਖ਼ਸ਼ 30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਕਾਬੂ; ਨਿਗਮ ਅਧਿਕਾਰੀਆਂ ਦਾ ਹਵਾਲਾ ਦੇ ਕੇ ਮੰਗੇ ਪੈਸੇ
Ludhiana News: ਵਿਜੀਲੈਂਸ ਟੀਮ ਨੇ ਇੱਕ ਵਿਅਕਤੀ ਨੂੰ 30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
Ludhiana News (ਤਰਸੇਮ ਲਾਲ ਭਾਰਦਵਾਜ) : ਲੁਧਿਆਣਾ ਵਿੱਚ ਵਿਜੀਲੈਂਸ ਟੀਮ ਨੇ ਅਮਰਦੀਪ ਸਿੰਘ ਬੰਗੜ ਵਾਸੀ ਅਮਰਪੁਰਾ ਨੂੰ 30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਅਮਰਦੀਪ ਸਿੰਘ ਜਗਜੀਤ ਨਗਰ ਵਿੱਚ ਆਪਣਾ ਦਫ਼ਤਰ ਚਲਾਉਂਦਾ ਸੀ। ਮੁਲਜ਼ਮ ਨੇ ਇਹ ਰਕਮ ਨਗਰ ਨਿਗਮ (ਐੱਮਸੀ) ਦੇ ਅਧਿਕਾਰੀਆਂ ਦੇ ਨਾਂ ਉਤੇ NOC ਦਿਵਾਉਣ ਲਈ ਸੀ।
ਐਸਐਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਮੁਲਜ਼ਮ ਨੂੰ ਨਰੇਸ਼ ਕੁਮਾਰ ਵਾਸੀ ਪ੍ਰੀਤ ਨਗਰ ਸ਼ਿਮਲਾਪੁਰੀ ਦੀ ਸ਼ਿਕਾਇਤ ਉਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਨਰੇਸ਼ ਕੁਮਾਰ ਨੇ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ।
ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨਰੇਸ਼ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਹੈ ਕਿ ਉਕਤ ਮੁਲਜ਼ਮ ਅਮਰਦੀਪ ਸਿੰਘ ਬੰਗੜ ਨੇ ਨਿਗਮ ਲੁਧਿਆਣਾ ਤੋਂ ਐਨਓਸੀ ਜਾਰੀ ਕਰਨ ਬਦਲੇ 30 ਹਜ਼ਾਰ ਰੁਪਏ ਦੀ ਰਿਸ਼ਵਤ ਲਈ ਸੀ।
ਐਸਐਸਪੀ ਸੰਧੂ ਨੇ ਕਿਹਾ ਕਿ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਸ਼ਿਕਾਇਤਕਰਤਾ ਦੇ ਪਿਤਾ ਮਦਨ ਲਾਲ ਨੇ ਸਾਲ 2022 ਵਿੱਚ ਮਕਾਨ ਖ਼ਰੀਦਿਆ ਸੀ ਤੇ ਉਸ ਨੂੰ ਉਕਤ ਮਕਾਨ ਨੂੰ ਅੱਗੇ ਵੇਚਣ ਲਈ ਐਨਓਸੀ ਦੀ ਜ਼ਰੂਰਤ ਸੀ। ਅਮਰਦੀਪ ਸਿੰਘ ਬੰਗੜ ਨੇ ਆਪਣੇ ਆਪ ਨੂੰ ਗਿੱਲ ਪਿੰਡ ਦੇ ਪਟਵਾਰਖਾਨੇ (ਮਾਲ ਦਫ਼ਤਰ) ਵਿਖੇ ਰੱਖਿਆ।
ਪੀੜਤ ਨੇ ਦੱਸਿਆ ਕਿ ਮੁਲਜ਼ਮ ਨੇ ਮੁਲਾਜ਼ਮ ਹੋਣ ਦਾ ਦਾਅਵਾ ਕੀਤਾ ਹੈ। ਉਸ ਨੇ ਉਨ੍ਹਾਂ ਨੂੰ 30,000 ਰੁਪਏ ਦੀ ਰਿਸ਼ਵਤ ਲੈ ਕੇ ਜਲਦੀ ਹੀ ਐਨਓਸੀ ਦਿਵਾਉਣ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਉਹ ਨਗਰ ਨਿਗਮ ਲੁਧਿਆਣਾ ਦੇ ਅਧਿਕਾਰੀਆਂ/ਕਰਮਚਾਰੀਆਂ ਤੋਂ ਜਾਣੂ ਹਨ।
ਇਸ ਨਾਲ ਉਨ੍ਹਾਂ ਦਾ ਕੰਮ ਜਲਦੀ ਹੋ ਜਾਵੇਗਾ। ਮੁਲਜ਼ਮ ਦੇ ਦਫ਼ਤਰ ਵਿੱਚ ਦਿੱਤੀ 30 ਹਜ਼ਾਰ ਦੀ ਰਿਸ਼ਵਤ ਸ਼ਿਕਾਇਤਕਰਤਾ ਨੇ ਆਪਣੇ ਦੋਸਤ ਓਮ ਪ੍ਰਕਾਸ਼ ਦੀ ਹਾਜ਼ਰੀ ਵਿੱਚ ਅਮਰਦੀਪ ਸਿੰਘ ਬੰਗੜ ਨੂੰ ਆਪਣੇ ਦਫ਼ਤਰ ਵਿੱਚ ਦਿੱਤੀ ਸੀ। ਜਦੋਂ ਉਹ ਐਨਓਸੀ ਨਾ ਦੇ ਸਕਿਆ ਤਾਂ ਮੁਲਜ਼ਮ ਅਮਰਦੀਪ ਸਿੰਘ ਬੰਗੜ ਨੇ ਉਸ ਨੂੰ 40 ਹਜ਼ਾਰ ਰੁਪਏ ਦਾ ਚੈੱਕ ਦੇ ਦਿੱਤਾ।
ਉਸ ਨੇ ਸ਼ਿਕਾਇਤਕਰਤਾ ਨੂੰ ਕਿਹਾ ਕਿ ਉਕਤ 40 ਹਜ਼ਾਰ ਰੁਪਏ ਦੀ ਰਕਮ ਕਢਵਾ ਕੇ 10 ਹਜ਼ਾਰ ਰੁਪਏ ਉਸ ਨੂੰ ਵਾਪਸ ਕਰ ਦਿੱਤੇ ਜਾਣ ਪਰ ਹਸਤਾਖਰਾਂ ਦੇ ਮੇਲ ਨਾ ਹੋਣ ਕਾਰਨ ਚੈੱਕ ਪਾਸ ਨਹੀਂ ਹੋ ਸਕਿਆ। ਐਸਐਸਪੀ ਨੇ ਦੱਸਿਆ ਕਿ ਜਾਂਚ ਦੌਰਾਨ ਸ਼ਿਕਾਇਤਕਰਤਾ ਵੱਲੋਂ ਅਮਰਦੀਪ ਸਿੰਘ ਬੰਗੜ ਉਤੇ ਲਗਾਏ ਦੋਸ਼ ਸਹੀ ਸਾਬਤ ਹੋਏ ਹਨ। ਇਸ ਸਬੰਧੀ ਥਾਣਾ ਵਿਜੀਲੈਂਸ, ਲੁਧਿਆਣਾ ਵਿਖੇ ਅਮਰਦੀਪ ਸਿੰਘ ਬੰਗੜ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : Kisan Andolan Live: ਸ਼ੰਭੂ ਬਾਰਡਰ 'ਤੇ ਮੱਚੀ ਹਾਹਾਕਾਰ, ਮਾਹੌਲ ਤਣਾਅਪੂਰਨ, ਵਰਾਏ ਜਾ ਰਹੇ ਨੇ ਹੰਝੂ ਗੈਸ ਦੇ ਗੋਲੇ