Mandi Gobindgarh News: ਸੂਏ `ਚ ਡੁੱਬਣ ਕਾਰਨ 6 ਸਾਲਾਂ ਬੱਚੇ ਦੀ ਮੌਤ
Mandi Gobindgarh News: ਮੰਡੀ ਗੋਬਿੰਦਗੜ੍ਹ ਵਿੱਚ ਸੂਏ ਵਿੱਚ ਡਿੱਗਣ ਨਾਲ 6 ਸਾਲਾਂ ਬੱਚੇ ਦੀ ਮੌਤ ਹੋ ਗਈ।
Mandi Gobindgarh News: ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ ਵਿੱਚ ਸੂਏ ਵਿੱਚ ਡਿੱਗਣ ਨਾਲ 6 ਸਾਲਾਂ ਬੱਚੇ ਦੀ ਮੌਤ ਹੋ ਗਈ। ਬੱਚੇ ਦੀ ਪਛਾਣ ਮੰਡੀ ਗੋਬਿੰਦਗੜ੍ਹ ਸੁਰਿਆਂਸ ਕੁਮਾਰ ਪੁੱਤਰ ਸੋਨੂੰ ਯਾਦਵ ਵਜੋਂ ਹੋਏ। ਹਾਦਸਾ ਉਸ ਵੇਲੇ ਹੋਇਆ ਜਦੋਂ ਬੱਚਾ ਸੂਏ ਉਤੇ ਬਣੇ ਖੰਭਿਆਂ ਦੇ ਆਰਜ਼ੀ ਪੁਲ ਉਪਰ ਦੀ ਲੰਘ ਕੇ ਪੁਲ ਪਾਰ ਕਰ ਰਿਹਾ ਸੀ। ਪਰਿਵਾਰ ਵੱਲੋਂ ਕੱਲ੍ਹ ਰਾਤ ਤੋਂ ਹੀ ਬੱਚੇ ਦੀ ਭਾਲ ਕੀਤੀ ਜਾ ਰਹੀ ਸੀ ਤੇ ਅੱਜ ਸਵੇਰੇ ਬੱਚੇ ਦੇ ਲਾਸ਼ ਸੂਏ ਵਿੱਚੋਂ ਬਰਾਮਦ ਹਈ।
ਸੂਰਯਾਂਸ਼ ਯਾਦਵ ਦੇ ਪਿਤਾ ਸੋਨੂੰ ਯਾਦਵ ਨੇ ਦੱਸਿਆ ਕਿ ਪਰਿਵਾਰਕ ਮੈਂਬਰ ਸਾਰੀ ਰਾਤ ਸੁਰਿਆਂਸ ਯਾਦਵ ਦੀ ਭਾਲ ਕਰਦੇ ਰਹੇ ਪਰ ਮੰਗਲਵਾਰ ਸਵੇਰੇ ਕਰੀਬ 6 ਵਜੇ ਮੰਡੀ ਗੋਬਿੰਦਗੜ੍ਹ ਨੇੜੇ ਰਜਵਾਹਾ ਤੋਂ ਸੁਰਿਆਂਸ ਦੀ ਲਾਸ਼ ਮਿਲੀ।
ਘਟਨਾ ਸਥਾਨ ਤੋਂ ਕਾਫੀ ਦੂਰ ਜਾ ਕੇ ਬੱਚੇ ਦੀ ਲਾਸ਼ ਬਰਾਮਦ ਹੋਈ ਹੈ। ਉਧਰ ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਸੂਏ 'ਤੇ ਅਜਿਹੇ ਹਾਦਸੇ ਨਾ ਵਾਪਰਨ ਇਸ ਲਈ ਪ੍ਰਸ਼ਾਸਨ ਸੂਏ ਦੇ ਆਲੇ ਦੁਆਲੇ ਪੁਖਤਾ ਪ੍ਰਬੰਧ ਕਰੇ। ਛੇ ਸਾਲਾ ਪੁੱਤਰ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।
ਇਹ ਵੀ ਪੜ੍ਹੋ : Faridkot Clash: ਸਿੱਖ ਪ੍ਰਚਾਰਕ ਮਨਪ੍ਰੀਤ ਸਿੰਘ ਖ਼ਾਲਸਾ 'ਤੇ ਅਨੰਦ ਕਾਰਜਾਂ ਦੇ ਜਾਅਲੀ ਸਰਟੀਫਿਕੇਟ ਬਣਾਉਣ ਦੇ ਦੋਸ਼; ਟਕਰਾਅ 'ਚ ਪੱਗਾਂ ਲੱਥੀਆਂ
ਵਾਰਡ ਦੇ ਕੌਂਸਲਰ ਅਮਿਤ ਸ਼ਰਮਾ ਨੇ ਘਟਨਾ ਦਾ ਜ਼ਿੰਮੇਵਾਰ ਨਗਰ ਕੌਂਸਲ ਤੇ ਪ੍ਰਸ਼ਾਸਨ ਨੂੰ ਦੱਸਿਆ ਜਿਨ੍ਹਾਂ ਵੱਲੋਂ ਸੂਏ ਉਤੇ ਪੁਲਾਂ ਦਾ ਨਿਰਮਾਣ ਨਹੀਂ ਕਰਵਾਇਆ।
ਇਹ ਵੀ ਪੜ੍ਹੋ : Doda Encounter: ਜੰਮੂ-ਕਸ਼ਮੀਰ ਦੇ ਡੋਡਾ 'ਚ 4 ਜਵਾਨ ਸ਼ਹੀਦ! ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ