Mankirt Aulakh news: ਸਿੱਧੂ ਮੂਸੇਵਾਲਾ ਕਤਲਕਾਂਡ ਤੋਂ ਬਾਅਦ ਪੰਜਾਬੀ ਗਾਇਕ ਮਨਕੀਰਤ ਔਲਖ ਸੁਰਖੀਆਂ 'ਚ ਬਣੇ ਹੋਏ ਸੀ ਕਿਉਂਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਮਨਕੀਰਤ ਕੈਨੇਡਾ ਚਲੇ ਗਏ ਸਨ। ਹਾਲਾਂਕਿ ਬਾਅਦ ਵਿੱਚ ਮਨਕੀਰਤ ਨੇ ਸਪਸ਼ਟੀਕਰਨ ਦਿੱਤਾ ਸੀ ਕਿ ਉਸਦੇ ਘਰ ਇੱਕ ਪੁੱਤ ਨੇ ਜਨਮ ਲਿਆ ਸੀ ਜਿਸ ਕਰਕੇ ਉਨ੍ਹਾਂ ਨੂੰ ਕੈਨੇਡਾ ਜਾਣਾ ਪਿਆ ਸੀ।  


COMMERCIAL BREAK
SCROLL TO CONTINUE READING

ਇੰਨੀਂ ਦਿਨੀ ਮਨਕੀਰਤ ਔਲਖ ਭਾਰਤ ‘ਚ ਹੈ ਅਤੇ ਉਸ ਦੌਰਾਨ ਉਹ ਖੂਬ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ ‘ਚ ਇੱਕ news channel ਨਾਲ ਖਾਸ ਗੱਲਬਾਤ ਕਰਦਿਆਂ Mankirt Aulakh ਨੇ ਮੀਡੀਆ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ।  


ਮਨਕੀਰਤ ਨੇ ਇਸ ਖਾਸ ਇੰਟਰਵਿਊ ਦੀ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਅਤੇ ਮੀਡੀਆ ਪ੍ਰਤੀ ਆਪਣੇ ਗੁੱਸੇ ਨੂੰ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਵੀ ਉਨ੍ਹਾਂ ਦਾ ਕੋਈ ਗੀਤ ਰਿਲੀਜ਼ ਹੁੰਦਾ ਹੈ ਤਾਂ ਉਹ ਤੁਰੰਤ ਮੀਡੀਆ ਦੇ ਨਿਸ਼ਾਨੇ ‘ਤੇ ਆ ਜਾਂਦਾ ਹੈ। 


ਉਨ੍ਹਾਂ ਨੇ ਹੈਰਾਨੀ ਜਤਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਮੀਡੀਆ ਨਾਲ ਕੀ ਮਾੜਾ ਕੀਤਾ ਹੈ। ਉਨ੍ਹਾਂ ਕਿਹਾ ਕਿ ਟੀਵੀ ਨਿਊਜ਼ ਚੈਨਲ ਮਹਿਜ਼ ਟੀਆਰਪੀ ਲਈ ਉਨ੍ਹਾਂ ਦੇ ਨਾਮ ਦਾ ਇਸਤੇਮਾਲ ਕਰ ਰਹੇ ਹਨ। 


ਮਨਕੀਰਤ ਨੇ ਹੋਰ ਵੀ ਕਿਹਾ ਕਿ ਜਦੋਂ ਵੀ ਕੋਈ ਚੈਨਲ ਢਿੱਲਾ ਪੈਣ ਲੱਗਦਾ ਹੈ, ਤਾਂ ਉਹ ਮਨਕੀਰਤ ਔਲਖ ਦਾ ਨਾਮ ਲੈਣ ਲੱਗ ਜਾਂਦਾ ਹੈ। ਇਸ ਦੇ ਨਾਲ ਹੀ ਮਨਕੀਰਤ ਨੇ ਇੱਕ ਗੱਲ ਸਾਫ਼ ਕੀਤੀ ਕਿ ਉਹ ਸਾਰੇ ਮੀਡੀਆ ਅਦਾਰੇ ‘ਤੇ ਤੰਜ ਨਹੀਂ ਕੱਸ ਰਹੇ ਹਨ ਪਰ ਕੁੱਝ ਚੈਨਲ ਹਨ ਜੋ ਇਸੇ ਤਰ੍ਹਾਂ ਦਾ ਵਤੀਰਾ ਕਰਦੇ ਹਨ। ਇਸ ਦੌਰਾਨ ਮਨਕੀਰਤ ਦੇ ਚਿਹਰੇ ‘ਤੇ ਗੁੱਸਾ ਨਜ਼ਰ ਆ ਰਿਹਾ ਸੀ।  


ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ ਕਤਲ ਹੋਣ ਤੋਂ ਬਾਅਦ ਮਨਕੀਰਤ ਔਲਖ ਸੁਰਖੀਆਂ ‘ਚ ਸਨ ਕਿਉਂਕਿ ਉਨ੍ਹਾਂ ਦਾ ਨਾਮ ਸਿੱਧੂ ਮੂਸੇਵਾਲਾ ਕਤਲਕਾਂਡ ਨਾਲ ਜੋੜਿਆ ਜਾ ਰਿਹਾ ਸੀ। ਇਸ ਦਾ ਕਾਰਨ ਉਨ੍ਹਾਂ ਦੀ ਵਿੱਕੀ ਮਿੱਡੂਖੇੜਾ ਅਤੇ ਲਾਰੈਂਸ ਬਿਸ਼ਨੋਈ ਨਾਲ ਦੋਸਤੀ ਦੱਸਿਆ ਜਾ ਰਿਹਾ ਸੀ। 


ਹੋਰ ਪੜ੍ਹੋ: Big Breaking News: ਪੰਜਾਬ ਵਜਾਰਤ ਦੀ ਅਹਿਮ ਬੈਠਕ ਅੱਜ, ਇਨ੍ਹਾਂ ਦੋ ਮੰਤਰੀਆਂ ਦੀ ਹੋ ਸਕਦੀ ਛੁੱਟੀ!


ਹਾਲਾਂਕਿ ਪੰਜਾਬ ਪੁਲਿਸ ਦੀ ਜਾਂਚ ਦੌਰਾਨ ਮਨਕੀਰਤ ਔਲਖ ਨੂੰ ਬੇਗੁਨਾਹ ਦੱਸਿਆ ਗਿਆ ਅਤੇ ਨਾਲ ਹੀ ਉਨ੍ਹਾਂ ਨੂੰ ਕਲੀਨ ਚਿੱਟ ਵੀ ਦਿੱਤੀ ਗਈ। ਇੰਨੀਂ ਦਿਨੀਂ ਮਨਕੀਰਤ ਭਾਰਤ ਵਿੱਚ ਹਨ ਅਤੇ ਉਹ ਆਪਣੀ ਆਉਣ ਵਾਲੀ ਫਿਲਮ ‘ਬਰਾਊਨ ਬੁਆਏਜ਼’ ਦੀ ਸ਼ੂਟਿੰਗ ਕਰ ਰਹੇ ਹਨ।  ਇਹ ਫਿਲਮ 2023 ਵਿੱਚ ਰਿਲੀਜ਼ ਹੋਵੇਗੀ।


ਹੋਰ ਪੜ੍ਹੋ: 'ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਐ!' ਸਿੱਧੂ ਮੂਸੇਵਾਲਾ ਦੀ 'ਮੂਸਟੇਪ' ਐਲਬਮ ਨੇ ਰਚਿਆ ਇਤਿਹਾਸ