ਚੰਡੀਗੜ:  ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਸਲਾਖਾਂ ਪਿੱਛੇ ਪਹੁੰਚਾਉਣ ਵਾਲੇ ਵਿਜੀਲੈਂਸ ਦੇ ਏ. ਆਈ. ਜੀ. ਮਨਮੋਹਨ ਕੁਮਾਰ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਏ. ਆਈ. ਜੀ. ਮਨਮੋਹਨ ਕੁਮਾਰ ਨੂੰ 1 ਕਰੋੜ ਰੁਪਏ ਰਿਸ਼ਵਤ ਦੇਣ ਦੀ ਪੇਸ਼ਕਸ਼ ਕੀਤੀ ਸੀ ਅਤੇ ਵਿਜੀਲੈਂਸ ਨੇ ਸੁੰਦਰ ਸ਼ਾਮ ਅਰੋੜਾ ਨੂੰ 50 ਲੱਖ ਦੀ ਨਕਦੀ ਸਮੇਤ ਗ੍ਰਿਫ਼ਤਾਰ ਕੀਤਾ।


COMMERCIAL BREAK
SCROLL TO CONTINUE READING

 


ਵਿਜੀਲੈਂਸ ਦੇ ਹੋਰ ਅਧਿਕਾਰੀ ਵੀ ਸੀ. ਐਮ. ਨੂੰ ਮਿਲੀ


ਏ. ਆਈ. ਜੀ. ਮਨਮੋਹਨ ਕੁਮਾਰ ਦੇ ਨਾਲ ਵਿਜੀਲੈਂਸ ਦੇ ਹੋਰ ਕਈ ਅਧਿਕਾਰੀ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਪਹੁੰਚੇ। ਵਿਜੀਲੈਂਸ ਦੇ ਸਾਰੇ ਅਧਿਕਾਰੀ ਸੀ. ਐਮ. ਨੂੰ ਮਿਲਣ ਮੁੱਖ ਮੰਤਰੀ ਨਿਵਾਸ ਪਹੁੰਚੇ। ਜਿਸਤੋਂ ਬਾਅਦ ਮਨਮੋਹਨ ਕੁਮਾਰ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਵਿਜੀਲੈਂਸ ਨੂੰ ਕੰਮ ਕਰਨ ਦੀ ਪੂਰੀ ਆਜ਼ਾਦੀ ਦਿੱਤੀ ਹੈ ਅਤੇ ਨਾਲ ਉਹਨਾਂ ਦੇ ਇਮਾਨਦਾਰੀ ਕਾਰਨ ਉਹਨਾਂ ਦੀ ਹੌਂਸਲਾ ਅਫਜਾਈ ਕੀਤੀ।


 


ਮਨਮੋਹਨ ਕੁਮਾਰ ਦੀ ਸਾਰੇ ਪਾਸੇ ਹੋਈ ਸ਼ਲਾਘਾ


ਵਿਜੀਲੈਂਸ ਦੇ ਏ. ਆਈ. ਜੀ. ਮਨਮੋਹਨ ਕੁਮਾਰ ਉਸ ਵੇਲੇ ਚਰਚਾ ਵਿਚ ਆਏ ਜਦੋਂ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਉਹਨਾਂ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਸੁੰਦਰ ਸ਼ਾਮ ਅਰੋੜਾ ਦਾ ਪਰਦਾਫਾਸ਼ ਕਰ ਦਿੱਤਾ ਅਤੇ ਅਰੋੜਾ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾਇਆ। 1 ਕਰੋੜ ਰਿਸ਼ਵਤ ਦੀ ਰਕਮ ਕਬੂਲ ਨਾ ਕਰਨ ਕਾਰਨ ਮਨਮੋਹਨ ਕੁਮਾਰ ਦੀ ਸਾਰੇ ਪਾਸੇ ਸ਼ਲਾਘਾ ਹੋ ਰਹੀ ਹੈ। ਜਦੋਂ ਇਸ ਬਾਰੇ ਉਹਨਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਈਮਾਨਦਾਰੀ ਦੀ ਪਹਿਲ ਕਿਸੇ ਨੂੰ ਤਾਂ ਕਰਨੀ ਹੀ ਪੈਣੀ ਸੀ ਤਾਂ ਜਾ ਕੇ ਸਿਸਟਮ ਵਿਚ ਸੁਧਾਰ ਹੋਣਾ ਸੀ। ਪੰਜਾਬ ਵਿਜੀਲੈਂਸ ਵੱਲੋਂ ਲਗਾਤਾਰ ਰਸੂਖਦਾਰ ਲੋਕਾਂ ਦੇ ਗਲਾਵੇਂ ਨੂੰ ਹੱਥ ਪਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਆਈ. ਏ. ਐਸ. ਸੰਜੇ ਪੋਪਲੀ, ਗਿਰੀਸ਼ ਵਰਮਾ ਕਈ ਸਾਬਕਾ ਮੰਤਰੀ ਵਿਜੀਲੈਂਸ ਦੇ ਸ਼ਿਕੰਜੇ ਵਿਚ ਆ ਚੁੱਕੇ ਹਨ।


 


WATCH LIVE TV