Plot Allotment Case: ਮਨਪ੍ਰੀਤ ਬਾਦਲ ਵਿਵਾਦਤ ਪਲਾਟ ਮਾਮਲੇ `ਚ ਤਿੰਨੋਂ ਬੋਲੀਕਾਰਾਂ ਨੂੰ ਜੁਡੀਸ਼ੀਅਲ ਰਿਮਾਂਡ `ਤੇ ਭੇਜਿਆ
Plot Allotment Case: ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਖ਼ਰੀਦ ਗਏ ਬਠਿੰਡਾ ਦੇ ਮਾਡਲ ਟਾਊਨ ਪਲਾਟ ਮਾਮਲੇ ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਬੋਲੀਕਾਰਾਂ ਨੂੰ ਪੁਲਿਸ ਰਿਮਾਂਡ ਖਤਮ ਹੋਣ ਉਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ।
Plot Allotment Case: ਇਨੀਂ ਦਿਨੀਂ ਪੰਜਾਬ ਦੀ ਰਾਜਨੀਤੀ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਖ਼ਰੀਦ ਗਏ ਬਠਿੰਡਾ ਦੇ ਮਾਡਲ ਟਾਊਨ ਪਲਾਟ ਮਾਮਲੇ ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਬੋਲੀਕਾਰਾਂ ਨੂੰ ਪੁਲਿਸ ਰਿਮਾਂਡ ਖਤਮ ਹੋਣ ਉਤੇ ਵਿਜੀਲੈਂਸ ਵੱਲੋਂ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਤਿੰਨਾਂ ਨਾਮਜ਼ਦ ਵਿਅਕਤੀਆਂ ਨੂੰ 13 ਅਕਤੂਬਰ ਤੱਕ ਜੁਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਇਸ ਤੋਂ ਪਹਿਲਾਂ ਵਿਜੀਲੈਂਸ ਵਿਭਾਗ ਵੱਲੋਂ ਇਨ੍ਹਾਂ ਤਿੰਨ ਵਿਅਕਤੀਆਂ ਦਾ ਦੋ ਵਾਰ ਪੁਲਿਸ ਰਿਮਾਂਡ ਲਿਆ ਗਿਆ ਸੀ ਤਾਂ ਜੋ ਉਹ ਸਾਜੋ-ਸਮਾਨ ਬਰਾਮਦ ਕੀਤਾ ਜਾ ਸਕੇ ਜਿਸ ਰਾਹੀਂ ਇਨ੍ਹਾਂ ਵੱਲੋਂ ਵਿਵਾਦਤ ਪਲਾਟ ਖਰੀਦਣ ਲਈ ਬੋਲੀ ਦਿੱਤੀ ਗਈ ਸੀ।
ਵਿਜੀਲੈਂਸ ਦੇ ਇੰਸਪੈਕਟਰ ਨਗਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਤਿੰਨੇ ਵਿਅਕਤੀ ਰਾਜੀਵ ਕੁਮਾਰ, ਅਮਨਦੀਪ ਸਿੰਘ ਅਤੇ ਵਿਕਾਸ ਨੂੰ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਨ੍ਹਾਂ ਕੋਲੋਂ ਬੋਲੀ ਦੇਣ ਵਾਲਾ ਕੰਪਿਊਟਰ ਅਤੇ ਵਿਵਾਦਤ ਪਲਾਟ ਮਾਮਲੇ ਵਿੱਚ ਨਾਮਜ਼ਦ ਤਿੰਨੇ ਵਿਅਕਤੀਆਂ ਦੀਆਂ ਲੋਕੇਸ਼ਨਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ ਹੈ।
ਇਹ ਵੀ ਪੜ੍ਹੋ : Punjab Farmers News: ਕਿਸਾਨਾਂ ਵੱਲੋਂ ਅੱਜ ਪੰਜਾਬ ਦੀਆਂ ਮੁੱਖ ਸੜਕਾਂ ਕੀਤੀਆਂ ਜਾਣਗੀਆਂ ਜਾਮ, ਘਰ ਤੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ
ਇਸ ਤੋਂ ਇਲਾਵਾ ਪੁੱਡਾਂ ਨਾਲ ਸਬੰਧਤ ਨਾਮ ਜਾਂ ਦੋਵੇਂ ਵਿਅਕਤੀਆਂ ਦੇ ਰੋਲ ਬਾਰੇ ਬੋਲਦਿਆਂ ਇੰਸਪੈਕਟਰ ਨਗਿੰਦਰ ਸਿੰਘ ਨੇ ਕਿਹਾ ਕਿ ਜਦੋਂ ਤੱਕ ਗ੍ਰਿਫ਼ਤਾਰੀ ਨਹੀਂ ਹੁੰਦੀ ਉਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਗ੍ਰਿਫ਼ਤਾਰੀ ਹੋਣ ਤੋਂ ਬਾਅਦ ਹੀ ਉਨ੍ਹਾਂ ਦੇ ਰੋਲ ਬਾਰੇ ਕੁਝ ਕਿਹਾ ਜਾ ਸਕਦਾ ਹੈ। ਫਿਲਹਾਲ ਉਨ੍ਹਾਂ ਵੱਲੋਂ ਗ੍ਰਿਫ਼ਤਾਰੀ ਦੇ ਯਤਨ ਕੀਤੇ ਜਾ ਰਹੇ ਹਨ।
ਕਾਬਿਲੇਗੌਰ ਹੈ ਕਿ ਇਸ ਮਾਮਲੇ ਵਿੱਚ ਮਨਪ੍ਰੀਤ ਦੇ ਹੋਰ ਨਜ਼ਦੀਕੀ ਸ਼ਰਾਬ ਦੇ ਠੇਕੇਦਾਰ ਜਸਵਿੰਦਰ ਸਿੰਘ ਉਰਫ ਜੁਗਨੂ ਦੇ ਬਠਿੰਡਾ ਸਥਿਤ ਮਾਡਲ ਟਾਊਨ ਕੋਠੀ ਵਿੱਚ ਵੀ ਅੱਜ ਵਿਜੀਲੈਂਸ ਵੱਲੋਂ ਇੱਕ ਟੀਮ ਚੈਕਿੰਗ ਕਰਨ ਲਈ ਆਈ ਹਾਲਾਂਕਿ ਕੋਠੀ ਬੰਦ ਹੋਣ ਕਾਰਨ ਵਿਜੀਲੈਂਸ ਟੀਮ ਨੂੰ ਖਾਲੀ ਹੱਥ ਮੁੜਨਾ ਪਿਆ।
ਇਹ ਵੀ ਪੜ੍ਹੋ : Kurali Factory Fire Update: ਕੈਮੀਕਲ ਫੈਕਟਰੀ ਅੱਗ ਮਾਮਲੇ 'ਚ ਵੱਡੀ ਅਪਡੇਟ, ਮਾਲਕ ਖਿਲਾਫ਼ ਮਾਮਲਾ ਦਰਜ
ਰਿਪੋਰਟ ਕੁਲਬੀਰ ਬੀਰਾ