Mansa News: 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਹੀ ਮਾਨਸਾ ਜ਼ਿਲ੍ਹੇ ਦੇ 17 ਪਿੰਡਾਂ ਦੇ ਵਿੱਚ ਸਰਬ ਸੰਮਤੀ ਦੇ ਨਾਲ ਪੰਚਾਇਤਾਂ ਅਤੇ 28 ਪਿੰਡਾਂ ਦੇ ਸਰਬ ਸੰਮਤੀ ਨਾਲ ਸਰਪੰਚ ਚੁਣੇ ਗਏ ਹਨ।


COMMERCIAL BREAK
SCROLL TO CONTINUE READING

ਜ਼ਿਲ੍ਹੇ ਦੇ ਬਲਾਕ ਬੁਢਲਾਡਾ ਅਧੀਨ ਆਉਂਦੇ 17 ਪਿੰਡਾਂ ਦੀਆਂ ਪੰਚਾਇਤਾਂ ਸਰਬਸੰਮਤੀ ਦੇ ਨਾਲ ਚੁਣੀਆਂ ਗਈਆਂ ਹਨ। ਇਸੇ ਤਰ੍ਹਾਂ ਬਲਾਕ ਸਰਦੂਲਗੜ੍ਹ ਦੇ ਪਿੰਡ ਕਰੀਮਪੁਰ ਡੂਮ ਵਿੱਚ ਵੀ ਪੰਚਾਇਤ ਤੇ ਸਰਬਸੰਮਤੀ ਹੋਈ ਹੈ। 


ਮਾਨਸਾ ਜ਼ਿਲ੍ਹੇ ਦੇ 245 ਪਿੰਡ ਹਨ ਅਤੇ ਸਰਪੰਚ ਉਮੀਦਵਾਰ ਲਈ 1099 ਉਮੀਦਵਾਰਾਂ ਵੱਲੋਂ ਆਪਣੇ ਕਾਗਜ਼ ਦਾਖਲ ਕੀਤੇ ਗਏ ਸਨ। ਜਿਨ੍ਹਾਂ ਵਿੱਚੋਂ 553 ਉਮੀਦਵਾਰਾਂ ਨੇ ਆਪਣੇ ਕਾਗਜ਼ ਵਾਪਸ ਲੈ ਲਏ ਹਨ ਜਦੋਂ ਕਿ 546 ਉਮੀਦਵਾਰ ਸਰਪੰਚ ਅਹੁਦੇ ਦੇ ਲਈ ਚੋਣ ਮੈਦਾਨ ਵਿੱਚ ਹਨ।


ਪੰਚ ਦੇ ਅਹੁਦੇ ਲਈ 2201 ਉਮੀਦਵਾਰਾਂ ਵੱਲੋਂ ਆਪਣੇ ਜ਼ਿਲ੍ਹੇ ਭਰ ਵਿੱਚ ਕਾਗਜ਼ ਦਾਖਲ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ 872 ਪੰਚ ਉਮੀਦਵਾਰਾਂ ਨੇ ਆਪਣੇ ਕਾਗਜ਼ ਵਾਪਸ ਲੈ ਰਹੇ ਹਨ ਜਦੋਂਕਿ 1329 ਉਮੀਦਵਾਰ ਪੰਚ ਦੀ ਚੋਣ ਲੜ ਰਹੇ ਹਨ। ਬਿਨਾਂ ਵਿਰੋਧ 30 ਸਰਪੰਚ ਸਰਬ ਸੰਮਤੀ ਦੇ ਨਾਲ ਚੁਣੇ ਗਏ ਹਨ ਅਤੇ ਇਸ ਦੇ ਨਾਲ ਹੀ 1202 ਪੰਚ ਉਮੀਦਵਾਰ ਸਰਬ ਸੰਮਤੀ ਦੇ ਨਾਲ ਚੁਣੇ ਗਏ ਹਨ।


ਮਾਨਸਾ ਬਲਾਕ ਦੇ ਦੋ ਪਿੰਡਾਂ ਵਿੱਚ ਹੋਈ ਸਰਬ ਸੰਮਤੀ
ਭਾਈ ਦੇਸਾ ਤੋਂ ਅਜੈਬ ਸਿੰਘ, ਖਿਆਲਾ ਖੁਰਦ ਤੋ ਸਰਦੀਪ ਕੌਰ ਸਰਪੰਚਾਂ ਤੇ ਸਰਬਸੰਮਤੀ ਹੋਈ ਹੈ। ਭੀਖੀ ਬਲਾਕ ਦੇ ਇੱਕ ਪਿੰਡ ਅਲੀਸ਼ੇਰ ਖੁਰਦ ਵਿੱਚ ਗੁਰਮੇਲ ਸਿੰਘ ਤੇ ਸਰਪੰਚ ਲਈ ਸਰਬਸੰਮਤੀ ਹੋਈ ਹੈ। 


ਬੁਢਲਾਡਾ ਬਲਾਕ ਦੇ 17 ਪਿੰਡਾਂ ਵਿੱਚ ਸਰਬਸੰਮਤੀ ਨਾਲ ਸਰਪੰਚ ਚੁਣੇ ਗਏ ਨੇ ਜਿਨ੍ਹਾਂ ਵਿੱਚ ਗੁਰਨੇ ਖੁਰਦ ਤੋਂ ਰਣਜੀਤ ਕੌਰ, ਦਰੀਆਪੁਰ ਕਲਾਂ ਤੋਂ ਜਸਪਾਲ ਸਿੰਘ, ਰਾਮਗੜ੍ਹ ਤੋਂ ਵੀਰਪਾਲ ਕੌਰ, ਜਲਵੇੜਾ ਤੋਂ ਮਲਕੀਤ ਕੌਰ, ਅਕਬਰਪੁਰ ਖੁਡਾਲ ਤੋਂ ਪਰਵੀਨ, ਧਰਮਪੁਰਾ ਤੋਂ ਸੁਖਜਿੰਦਰ ਸਿੰਘ, ਗੋਰਖਨਾਥ ਤੋਂ ਅਮਰਜੀਤ ਕੌਰ, ਫਰੀਦਕੇ ਤੋਂ ਰੰਜੀਤ ਸਿੰਘ, ਆਲਮਪੁਰ ਮੰਦਰਾਂ ਤੋਂ ਖੁਸ਼ਪਰੀਤ ਕੌਰ, ਤਾਲਬਵਾਲਾ ਤੋਂ ਜਸਪਰੀਤ ਕੌਰ, ਗੰਢੂਆਂ ਕਲਾਂ ਤੋਂ ਕਸ਼ਮੀਰ ਸਿੰਘ, ਬੀਰੇਵਾਲਾ ਡੋਗਰਾ ਤੋ ਸਰੋਜਪਾਲ ਕੌਰ, ਚੱਕ ਅਲੀਸ਼ੇਰ ਤੋਂ ਬਲਮ ਸਿੰਘ, ਰਿਉਦ ਕਲਾਂ ਤੋਂ ਜਸਵਿੰਦਰ ਸਿੰਘ, ਸਸਪਾਲੀ ਤੋਂ ਬਿਕਰਮਜੀਤ ਸਿੰਘ, ਅਚਾਨਕ ਤੋਂ ਨਿਸ਼ਾਨ ਸਿੰਘ, ਖੀਵਾ ਮੀਹਾਂ ਸਿੰਘ ਵਾਲਾ ਤੋ ਅਮਨਦੀਪ ਕੌਰ ਸਰਬਸੰਮਤੀ ਨਾਲ ਸਰਪੰਚ ਚੁਣੇ ਗਏ ਹਨ।  ਸਰਦੂਲਗੜ੍ਹ ਬਲਾਕ ਤੋਂ ਰਾਜਰਾਣਾ, ਸਰਦੂਲੇਵਾਲਾ, ਭੱਲਣਵਾੜਾ, ਹੀਗਣਾ, ਮਾਖਾ, ਚਚੋਹਰ ਆਦਿ ਪਿੰਡਾਂ ਵਿੱਚ ਸਰਬਸੰਮਤੀ ਹੋਈ ਹੈ।