Mansa News:  ਮਾਨਸਾ ਖ਼ੁਰਦ ਦੀ ਮਹਿਲਾ ਸਰਪੰਚ ਦੇ ਪਤੀ ਉਤੇ ਰਾਤ ਸਮੇਂ ਅਣਪਛਾਤਿਆਂ ਨੇ ਹਮਲਾ ਕਰਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਗਿਆ ਹੈ ਜਿਸਨੂੰ ਜਖਮੀ ਹਾਲਤ ਵਿੱਚ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮਹਿਲਾ ਸਰਪੰਚ ਨੇ ਪਤੀ ਉਤੇ ਹਮਲਾ ਕਰਨ ਵਾਲੇ ਮੁਲਜ਼ਮਾਂ ਦੀ ਪਛਾਣ ਕਰਕੇ ਪੁਲਿਸ ਤੋਂ ਗ੍ਰਿਫਤਾਰੀ ਦੀ ਮੰਗ ਕੀਤੀ ਹੈ।


COMMERCIAL BREAK
SCROLL TO CONTINUE READING

ਖੇਤੋਂ ਕੰਮ ਕਰਕੇ ਵਾਪਸ ਘਰ ਆ ਰਹੇ ਮਾਨਸਾ ਖ਼ੁਰਦ ਦੀ ਮਹਿਲਾ ਸਰਪੰਚ ਸਿਮਰ ਕੌਰ ਦੇ ਪਤੀ ਸੋਨੀ ਸਿੰਘ ਉਤੇ ਪਹਿਲਾਂ ਤੋਂ ਹੀ ਘਾਤ ਲਗਾ ਕੇ ਬੈਠੇ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਮਹਿਲਾ ਸਰਪੰਚ ਸਿਮਰ ਕੌਰ ਨੇ ਦੱਸਿਆ ਕਿ ਉਸਦਾ ਪਤੀ ਖੇਤ ਦਾ ਕੰਮ ਕਰਕੇ ਵਾਪਸ ਘਰ ਆ ਰਿਹਾ ਸੀ ਪਰ ਰਸਤੇ ਵਿੱਚ ਉਸਨੂੰ ਘੇਰ ਕੇ ਸੱਟਾਂ ਮਾਰੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕੁਝ ਵਿਅਕਤੀਆਂ ਵੱਲੋਂ ਪਹਿਲਾਂ ਵੀ ਉਸਨੂੰ ਧਮਕੀ ਦਿੱਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਪਿੰਡ ਵਾਸੀ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲੈ ਕੇ ਆਏ ਹਨ। ਜਿਥੇ ਹਸਪਤਾਲ ਵਿੱਚ ਡਾਕਟਰਾਂ ਨੇ ਉਸ ਦਾ ਇਲਾਜ ਕੀਤਾ।


ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਕਿ ਤੁਰੰਤ ਹਮਲਾ ਕਰਨ ਵਾਲਿਆਂ ਦੀ ਪਛਾਣ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਦੌਰਾਨ ਪਿੰਡ ਵਾਸੀਆਂ ਨੇ ਵੀ ਪੁਲਿਸ ਤੋਂ ਮਹਿਲਾ ਸਰਪੰਚ ਦੇ ਪਤੀ ਉਤੇ ਹਮਲਾ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।


ਇਹ ਵੀ ਪੜ੍ਹੋ : ISRO: ਇਸਰੋ ਨੇ ਰਚਿਆ ਇਤਿਹਾਸ; ਪੁਲਾੜ ਵਿੱਚ 100ਵਾਂ ਮਿਸ਼ਨ ਸਫਲ, NVS-02 ਨੇਵੀਗੇਸ਼ਨ ਸੈਟੇਲਾਈਟ ਲਾਂਚ


ਉੱਥੇ ਹੀ ਜਾਣਕਾਰੀ ਦਿੰਦਿਆਂ ਡਾਕਟਰ ਰਿਤਿਕਾ ਨੇ ਕਿਹਾ ਕਿ ਅੱਜ ਸ਼ਾਮ ਕਰੀਬ 8 ਵਜੇ ਮਾਨਸਾ ਖੁਰਦ ਤੋਂ ਸੋਨੀ ਸਿੰਘ ਨਾਮ ਦਾ ਜ਼ਖਮੀ ਵਿਅਕਤੀ ਆਇਆ ਹੈ ਜਿਸ ਦੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਹਨ ਤੇ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।


ਇਹ ਵੀ ਪੜ੍ਹੋ : Dinanagar News: ਜਦੋਂ ਬਜ਼ੁਰਗ ਦੀ ਚਿਤਾ ਵਿਚੋਂ ਡਿੱਗਣ ਲੱਗੇ ਸੜਦੇ ਹੋਏ ਨੋਟ; ਸਾਰੇ ਰਹਿ ਗਏ ਹੈਰਾਨ