Mansa News: ਨਸ਼ੇ ਵਿਰੁੱਧ ਕੰਮ ਕਰ ਰਹੀ ਕਮੇਟੀ `ਤੇ ਨਸ਼ੇ ਤਸਕਰਾਂ ਨੇ ਕੀਤਾ ਹਮਲਾ
Mansa News: ਐਂਟੀ ਡਰੱਗਜ਼ ਟਾਸਕ ਫੋਰਸ ਦੀ ਟੀਮ ਉਨ੍ਹਾਂ ਨੌਜਵਾਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਜਿਸ ਤੋਂ ਬਾਅਦ ਐਂਟੀ ਡਰੱਗਜ਼ ਟਾਸਕ ਫੋਰਸ ਦੇ ਟੀਮ ਮੈਂਬਰ ਪਰਵਿੰਦਰ ਸਿੰਘ ਕੁੱਝ ਅਚਾਨਕ ਕੁੱਝ ਲੋਕਾਂ ਨੇ ਹਮਲਾ ਕਰ ਦਿੱਤਾ।
Mansa News: ਐਂਟੀ ਡਰੱਗਜ਼ ਟਾਸਕ ਫੋਰਸ ਨੇ ਅੱਜ ਮਾਨਸਾ ਦੇ ਪਿੰਡ ਭੰਮੇ ਕਲਾਂ ਵਿੱਚ 2 ਨੌਜਵਾਨਾਂ ਤੋਂ ਵੱਡੀ ਗਿਣਤੀ ਵਿੱਚ ਨਸ਼ੇ ਕੈਪਸੂਲ ਫੜੇ ਸਨ। ਜਿਸ ਤੋਂ ਬਾਅਦ ਐਂਟੀ ਡਰੱਗਜ਼ ਟਾਸਕ ਫੋਰਸ ਦੀ ਟੀਮ ਉਨ੍ਹਾਂ ਨੌਜਵਾਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਜਿਸ ਤੋਂ ਬਾਅਦ ਐਂਟੀ ਡਰੱਗਜ਼ ਟਾਸਕ ਫੋਰਸ ਦੇ ਟੀਮ ਮੈਂਬਰ ਪਰਵਿੰਦਰ ਸਿੰਘ ਕੁੱਝ ਅਚਾਨਕ ਕੁੱਝ ਲੋਕਾਂ ਨੇ ਹਮਲਾ ਕਰ ਦਿੱਤਾ।
ਜਾਣਕਾਰੀ ਮੁਤਾਬਿਕ ਪਿੰਡ ਭੰਮੇ ਕਲਾਂ ਵਿੱਚ ਪਿੰਡ ਵੱਲੋਂ ਨਸ਼ੇ ਦੇ ਵਿਰੋਧ ਕੰਮ ਕਰਨ ਵਾਲੀ ਟੀਮ ਨੇ ਪਿੰਡ ਵਿੱਚ ਦੋ ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਸਿਗਨੇਚਰ ਕੈਪਸੂਲਾਂ ਸਮੇਤ ਕਾਬੂ ਕੀਤਾ ਕਰ ਲਿਆ ਸੀ। ਜਿਸ ਤੋਂ ਬਾਅਦ ਉਹਨਾਂ ਨੌਜਵਾਨਾਂ ਨੂੰ ਵੀ ਪੁਲਿਸ ਹਵਾਲੇ ਕਰ ਦਿੱਤਾ ਗਿਆ। ਜਿਸ ਬਾਰੇ ਜਦੋਂ ਨਸ਼ੇ ਵੇਚਣ ਵਾਲੇ ਮੁਲਜ਼ਮਾਂ ਦੇ ਸਾਥੀਆਂ ਨੂੰ ਲੱਗਿਆ ਤਾਂ ਉਨ੍ਹਾਂ ਵੱਲੋਂ ਐਂਟੀ ਟਾਸਕ ਫੋਰਸ ਦੇ ਨੌਜਵਾਨ ਪਰਵਿੰਦਰ ਸਿੰਘ 'ਤੇ ਅਚਨਚੇਤ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਜਿਸ ਵਿੱਚ ਉਸ ਦੇ ਕਈ ਸੱਟਾਂ ਲੱਗੀਆਂ ਹਨ ਨਾਲ ਹੀ ਬਦਮਾਸ਼ਾਂ ਵੱਲੋਂ ਨੌਜਵਾਨ ਦੀ ਦਸਤਾਰ ਅਤੇ ਕੇਸਾਂ ਦੀ ਵੀ ਬੇਅਦਬੀ ਕੀਤੀ ਗਈ।
ਜਿਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਜਿੱਥੇ ਪੁਲਿਸ ਤੋਂ ਨਸ਼ਾ ਤਸਰਕਾਂ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ, ਉੱਥੇ ਹੀ ਐਂਟੀ ਡਰੱਗਜ਼ ਟਾਸਕ ਫੋਰਸ ਦੇ ਮੈਂਬਰ ਪਰਮਿੰਦਰ ਸਿੰਘ 'ਤੇ ਹਮਲਾ ਕਰਨ ਅਤੇ ਉਸ ਦੀ ਦਸਤਾਰ ਅਤੇ ਕੇਸਾਂ ਦੀ ਬੇਅਦਵੀ ਕਰਨ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਧਾਰਾ 295 ਤਹਿਤ ਕੇਸ ਦਰਜ ਕਰਨ ਦੀ ਵੀ ਮੰਗ ਕੀਤੀ ਜਾ ਰਹੀ ਹੈ।
ਥਾਣਾ ਇੰਚਾਰਜ ਗਣੇਸ਼ਵਰ ਨੇ ਦੱਸਿਆ ਕਿ ਪੁਲਿਸ ਵੱਲੋਂ ਉਕਤ ਨੌਜਵਾਨ ਪਾਸੋਂ ਨਸ਼ੀਲੇ ਕੈਪਸੂਲ ਬਰਾਮਦ ਕੀਤੇ ਜਾਣ ਦਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ, ਜਦਕਿ ਪਰਵਿੰਦਰ ਸਿੰਘ 'ਤੇ ਹਮਲਾ ਕਰਨ ਅਤੇ ਉਸ ਦੀ ਦਸਤਾਰ ਅਤੇ ਕੇਸਾਂ ਦੀ ਬੇਅਦਵੀ ਕਰਨ ਵਾਲੇ ਦੇ ਦੋਸ਼ 'ਚ ਵੀ ਮਾਮਲਾ ਦਰਜ ਕੀਤਾ ਜਾ ਰਿਹਾ ਹੈ| ਜਦੋਂ ਕਿ ਜਿਨ੍ਹਾਂ ਨੌਜਵਾਨਾਂ ਕੋਲੋ ਨਸ਼ੇ ਦੇ ਕੈਪਸੂਲ ਬਰਾਮਦ ਹੋਏ ਹਨ ਉਨ੍ਹਾਂ ਦੇ ਖ਼ਿਲਾਫ਼ NDPS ਦੇ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: Hoshiarpur Police: ਬੰਬੀਹਾ ਗੈਂਗ ਦੇ ਨਾਂ 'ਤੇ ਫਿਰੌਤੀ ਮੰਗਣ ਵਾਲੇ ਦੋ ਮੁਲਜ਼ਮ ਕਾਬੂ