Mansa News: ਨਰਮੇ ਦੇ ਬੀਜ ਸੈਂਪਲ ਹੋਏ ਫੇਲ੍ਹ, ਖੇਤੀਬਾੜੀ ਵਿਭਾਗ ਨੇ 9 ਦੁਕਾਨਾਂ ਦੇ ਲਾਇਸੰਸ ਕੀਤੇ ਰੱਦ, ਨੋਟਿਸ ਜਾਰੀ
Mansa News: ਕਿਸਾਨਾਂ ਨੇ ਕਿਹਾ ਕਿ ਡੀਲਰਾਂ ਦੇ ਮਾਮਲੇ ਦਰਜ ਕਰਕੇ ਭਰਵਾਏ ਜਾਣ ਜੁਰਮਾਨੇ
Mansa Seed samples failed News: ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਉੱਤੇ ਸਫੇਦ ਮੱਖੀ ਦਾ ਮੱਛਰ ਦਾ ਹਮਲਾ ਲਗਾਤਾਰ ਜਾਰੀ ਹੈ ਤੇ ਉੱਥੇ ਹੀ ਕਿਸਾਨ ਜਥੇਬੰਦੀਆਂ ਵੱਲੋਂ ਵੀ ਘਟੀਆ ਬੀਜ ਅਤੇ ਕੀਟ ਨਾਸ਼ਕ ਦਵਾਈਆਂ ਕਿਸਾਨਾਂ ਨੂੰ ਮਾਰਕੀਟ ਵਿੱਚ ਦਿੱਤੇ ਜਾਣ ਦੀ ਦੁਹਾਈ ਦਿੱਤੀ ਜਾ ਰਹੀ ਸੀ ਜਿਸ ਦਾ ਪੁਖਤਾ ਸਬੂਤ ਮਾਨਸਾ ਵਿੱਚੋਂ ਮਿਲ ਗਿਆ ਹੈ ਖੇਤੀਬਾੜੀ ਵਿਭਾਗ ਵੱਲੋਂ 9 ਪੈਸਟੀਸਾਈਡ ਦੁਕਾਨਾਂ ਤੋ ਨਰਮੇ ਦੇ ਬੀਜ ਦੇ 11 ਸੈਂਪਲ ਲਏ ਗਏ ਸਨ ਜਿਨਾਂ ਦੇ ਸੈਂਪਲ ਫੇਲ ਪਾਏ ਗਏ ਹਨ ਜਿਸਦੇ ਤਹਿਤ ਵਿਭਾਗ ਵੱਲੋਂ ਵੱਖ-ਵੱਖ ਧਰਾਵਾਂ ਦੇ ਤਹਿਤ ਨੌ ਦੁਕਾਨਾਂ ਦੇ ਲਾਈਸੈਂਸ ਰੱਦ ਕਰਕੇ ਕੰਪਨੀਆਂ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਨੇ।
ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਖਰਾਬ ਹੋ ਰਹੀ ਫਸਲ ਦੀ ਚਲਦਿਆਂ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਤੇ ਕਿਸਾਨਾਂ ਵੱਲੋਂ ਉਹਨਾਂ ਨੂੰ ਘਟੀਆ ਬੀਜ ਸਪਲਾਈ ਕਰਨ ਦੇ ਹਰ ਵਾਰ ਦੋਸ਼ ਲਗਾਏ ਜਾਂਦੇ ਨੇ ਨਰਮੇ ਦੀ ਫਸਲ ਤੇ ਜਿੱਥੇ ਇਸ ਵਾਰ ਫਿਰ ਗੁਲਾਬੀ ਸੁੰਡੀ ਤੇ ਸਫੇਦ ਮੱਖੀ ਦਾ ਹਮਲਾ ਦੇਖਣ ਨੂੰ ਮਿਲਿਆ ਹੈ ਖੇਤੀਬਾੜੀ ਵਿਭਾਗ ਵੱਲੋਂ ਨਰਮੇ ਦੇ ਸੀਜਨ ਤੋਂ ਪਹਿਲਾਂ ਮਾਨਸਾ ਵਿੱਚੋਂ 9 ਪੈਸਟੀਸਾਈਡ ਦੁਕਾਨਾਂ ਤੋਂ ਨਰਮੇ ਦੇ ਬੀਜ ਦੇ 11 ਸੈਂਪਲ ਲਏ ਗਏ ਜਿੰਨਾ ਦੇ ਬੀਜ ਸੈਂਪਲ ਫੇਲ੍ਹ ਪਾਏ ਗਏ।
ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਖੇਤੀਬਾੜੀ ਵਿਭਾਗ ਦੇ ਜਿਲਾ ਅਫਸਰ ਹਰਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਮਾਨਸਾ ਦੇ ਵਿੱਚ ਨਰਮੇ ਦੇ ਸੀਜ਼ਨ ਤੋਂ ਪਹਿਲਾਂ ਨੌ ਪੈਸਟੀ ਸੈਡ ਦੁਕਾਨਾਂ ਤੋਂ 11 ਸੈਂਪਲ ਨਰਮੇ ਦੇ ਬੀਜਾਂ ਦੇ ਲਈ ਗਏ ਸਨ ਜਿੰਨਾਂ ਦੇ ਸੈਂਪਲ ਫੇਲ ਪਾਏ ਗਏ ਹਨ ਉਹਨਾਂ ਦੱਸਿਆ ਕਿ ਇਹਨਾਂ ਦੁਕਾਨਾਂ ਦੇ ਸੀਡ ਐਕਟ 1966 ਸੀਡ ਰੂਲ ਐਕਟ 1968 ਸੀਡ ਕੰਟਰੋਲ ਐਕਟ 1983 ਦੇ ਤਹਿਤ ਵੱਖ-ਵੱਖ ਧਰਾਵਾਂ ਲਗਾ ਕੇ ਲਾਈਸੈਂਸ ਰੱਦ ਕਰ ਦਿੱਤੇ ਹਨ ਅਤੇ ਸੀਡ ਬਣਾਉਣ ਵਾਲੀਆਂ ਸੰਬੰਧਿਤ ਕੰਪਨੀਆਂ ਨੂੰ ਵੀ ਕਾਰਨ ਦੱਸੋ ਨੋਟਿਸ ਕੱਢੇ ਗਏ ਹਨ ਅਤੇ ਉਹਨਾਂ ਦੇ ਜਵਾਬ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਉਹਨਾਂ ਦੱਸਿਆ ਕਿ ਜਿੰਨਾ ਸੀਡ ਦੁਕਾਨਾ ਦੇ ਲਾਈਸੈਂਸ ਰੱਦ ਕੀਤੇ ਗਏ ਹਨ ਇਹ ਉਦੋਂ ਤੱਕ ਕੋਈ ਵੀ ਬੀਜ ਨਹੀਂ ਵੇਚ ਸਕਣਗੇ ਜਦੋਂ ਤੱਕ ਇਹਨਾਂ ਦੇ ਲਾਇਸੈਂਸ ਰੱਦ ਹਨ ਉਹਨਾਂ ਦੱਸਿਆ ਕਿ ਕਿਸਾਨ ਹਿੱਤ ਦੇ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਵਧੀਆ ਬੀਜ ਅਤੇ ਕੀਟਨਾਸ਼ਕ ਦਵਾਈਆਂ ਮੁਹਈਆ ਕਰਵਾਉਣ ਦੇ ਲਈ ਲਗਾਤਾਰ ਚੈਕਿੰਗ ਜਾਰੀ ਰਹਿੰਦੀ ਹੈ।