ਚੰਡੀਗੜ: ਗੁਰੂ ਨਗਰੀ ਦੇ ਏਅਰਪੋਰਟ 'ਤੇ ਏਅਰ ਹੋਸਟੈੱਸ ਨਾਲ ਛੇੜਛਾੜ ਕਰਨ ਦੇ ਮਾਮਲੇ 'ਚ ਪੁਲਸ ਨੇ ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਰਹਿਣ ਵਾਲੇ ਇਕ ਯਾਤਰੀ ਨੂੰ ਜਹਾਜ਼ 'ਚ ਦਾਖਲ ਹੁੰਦੇ ਹੋਏ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਮੁਹੰਮਦ ਦਾਨਿਸ਼ ਵਜੋਂ ਹੋਈ ਹੈ। ਉਸ 'ਤੇ ਉੱਡਦੇ ਜਹਾਜ਼ 'ਚ ਏਅਰ ਹੋਸਟੈੱਸ ਨਾਲ ਛੇੜਛਾੜ ਕਰਨ ਦਾ ਦੋਸ਼ ਹੈ। ਪ੍ਰਾਈਵੇਟ ਕੰਪਨੀ ਇੰਡੀਗੋ ਏਅਰਲਾਈਨ ਦੀ ਇਹ ਫਲਾਈਟ ਲਖਨਊ ਤੋਂ ਸ਼੍ਰੀਨਗਰ ਜਾ ਰਹੀ ਸੀ। ਏਅਰਪੋਰਟ ਪੁਲੀਸ ਨੇ ਕੇਸ ਦਰਜ ਕਰਕੇ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਹੈ।


COMMERCIAL BREAK
SCROLL TO CONTINUE READING

 


ਦੋਸ਼ ਹੈ ਕਿ ਯਾਤਰੀ ਨੇ ਜਹਾਜ਼ 'ਚ ਏਅਰ ਹੋਸਟੈੱਸ ਨਾਲ ਛੇੜਛਾੜ ਕੀਤੀ। ਫਲਾਈਟ ਦੇ ਅੰਮ੍ਰਿਤਸਰ ਉਤਰਨ 'ਤੇ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਦੋਸ਼ੀ ਯਾਤਰੀ ਮੁਹੰਮਦ ਦਾਨਿਸ਼ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ ਗਿਆ। ਪੁਲਿਸ ਵੱਲੋਂ ਇਸ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


 


ਫਲਾਈਟ ਦੌਰਾਨ ਕਿਸੇ ਚੀਜ਼ ਨੂੰ ਲੈ ਕੇ ਯਾਤਰੀ ਦੀ ਏਅਰ ਹੋਸਟਰੈੱਸ ਨਾਲ ਬਹਿਸ ਹੋ ਗਈ ਉਸਨੇ ਏਅਰ ਹੋਸਟਰੈਸ ਨਾਲ ਮਾੜਾ ਵਤੀਰਾ ਕਰਨਾ ਸ਼ੁਰੂ ਕਰ ਦਿੱਤਾ।ਦਾਨਿਸ਼ ਦੀ ਏਅਰ ਹੋਸਟੈੱਸ ਨਾਲ ਬਹਿਸ ਹੋ ਗਈ, ਜਿਸ ਤੋਂ ਬਾਅਦ ਉਸ ਨੇ ਏਅਰ ਹੋਸਟੈੱਸ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਅੱਧ ਵਿਚਕਾਰ ਕੋਈ ਗੰਭੀਰ ਮਾਮਲਾ ਸਾਹਮਣੇ ਆਇਆ ਤਾਂ ਏਅਰ ਹੋਸਟੈੱਸ ਨੇ ਇਸ ਦੀ ਸ਼ਿਕਾਇਤ ਅੰਮ੍ਰਿਤਸਰ ਕੰਟਰੋਲ ਰੂਮ ਨੂੰ ਕੀਤੀ। ਇਸ ਤੋਂ ਬਾਅਦ ਜਿਵੇਂ ਹੀ ਫਲਾਈਟ ਅੰਮ੍ਰਿਤਸਰ 'ਚ ਲੈਂਡ ਹੋਈ ਤਾਂ ਸੁਰੱਖਿਆ ਕਰਮਚਾਰੀ ਤੁਰੰਤ ਜਹਾਜ਼ 'ਚ ਦਾਖਲ ਹੋ ਗਏ ਅਤੇ ਮੁਹੰਮਦ ਆਈ. ਦਾਨਿਸ਼ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ। ਥਾਣਾ ਏਅਰਪੋਰਟ ਦੀ ਪੁਲਸ ਨੇ ਦੋਸ਼ੀ ਦਾਨਿਸ਼ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਹਾਲਾਂਕਿ ਬਾਅਦ 'ਚ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।


 


WATCH LIVE TV