Nangal Accident News: ਸੜਕ ਹਾਦਸੇ ਵਿੱਚ ਕਈ ਲੋਕ ਜ਼ਖ਼ਮੀ; ਓਵਰਟੇਕ ਕਰਦੇ ਸਮੇਂ ਵਾਪਰਿਆ ਹਾਦਸਾ
Nangal Accident News: ਨੰਗਲ ਵਿੱਚ ਪਿੰਡ ਅਜੋਲੀ ਦੇ ਕੋਲ ਵਾਪਰੀ ਦੁਰਘਟਨਾ ਵਿੱਚ ਲਗਭਗ ਅੱਧਾ ਦਰਜਨ ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ।
Nangal Accident News (ਬਿਮਲ ਸ਼ਰਮਾ): ਨੰਗਲ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਉਤੇ ਪਿੰਡ ਅਜੋਲੀ ਦੇ ਕੋਲ ਵਾਪਰੀ ਦੁਰਘਟਨਾ ਵਿੱਚ ਲਗਭਗ ਅੱਧਾ ਦਰਜਨ ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਪਿੰਡ ਅਜੋਲੀ ਦੇ ਕੋਲ ਇੱਕ ਡਿਲੀਵਰੀ ਵਾਲੀ ਗੱਡੀ ਓਵਰਟੇਕ ਕਰਦੇ ਸਮੇਂ ਸਾਹਮਣੇ ਤੋਂ ਆ ਰਹੇ ਆ ਰਹੀ ਬਲੈਰੋ ਨਾਲ ਟਕਰਾ ਗਈ।
ਇਹ ਵੀ ਪੜ੍ਹੋ : Punjab Ghaggar River: ਹਿਮਾਚਲ ਪ੍ਰਦੇਸ਼ 'ਚ ਪੈ ਰਿਹਾ ਮੀਂਹ ਹੁਣ ਪੰਜਾਬ 'ਚ ਮਚਾ ਸਕਦਾ ਤਬਾਹੀ! ਘੱਗਰ ਨਦੀ ਦਾ ਵਧਿਆ ਪਾਣੀ
ਇਸ ਵਿੱਚ ਆਪਣੇ ਕੰਮ ਉਤੇ ਜਾ ਰਹੇ ਲਗਭਗ ਅੱਧਾ ਦਰਜਨ ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬਲੈਰੋ ਗੱਡੀ ਦੇ ਪਿੱਛੇ ਲੱਗਿਆ ਡਾਲਾ ਟੁੱਟ ਗਿਆ ਤੇ ਡਿਲੀਵਰੀ ਵੈਨ ਵਿੱਚ ਬੈਠਾ ਡਰਾਈਵਰ ਵਿੱਚ ਬੁਰੀ ਤਰ੍ਹਾਂ ਫਸ ਗਿਆ ਜਿਸ ਨੂੰ ਪਿੰਡ ਵਾਸੀਆਂ ਦੀ ਮਦਦ ਦੇ ਨਾਲ ਬਾਹਰ ਕੱਢਿਆ ਗਿਆ। ਘਟਨਾ ਸਥਾਨ ਉਤੇ ਪੁੱਜੀ ਐਸਐਸਐਫ ਦੀ ਟੀਮ ਨੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਪਹੁੰਚਾਇਆ।
ਦੂਜੇ ਪਾਸੇ ਮੋਗਾ ਦੇ ਪਿੰਡ ਠੱਠੀ ਭਾਈ ਨੇੜੇ ਤੇਜ਼ ਰਫਤਾਰ ਟਰੈਕਟਰ-ਟਰਾਲੀ ਦੀ ਲਪੇਟ 'ਚ ਆਉਣ ਨਾਲ ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ ਇੱਕ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਸਮਾਲਸਰ ਥਾਣੇ ਦੇ ਜਾਂਚ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਮਾੜੀ ਮੁਸਤਫਾ ਦੇ ਰਹਿਣ ਵਾਲੇ ਗੁਰਪ੍ਰੀਤ ਨੇ ਥਾਣਾ ਸਦਰ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ 55 ਸਾਲਾ ਚਾਚਾ ਤੇਜ ਸਿੰਘ ਅਤੇ ਉਸ ਦਾ ਗੁਆਂਢੀ ਗੁਰਵਿੰਦਰ ਸਿੰਘ ਸਾਈਕਲ ’ਤੇ ਆਪਣੇ ਪਿੰਡ ਮਾੜੀ ਮੁਸਤਫਾ ਨੂੰ ਵਾਪਸ ਆ ਰਹੇ ਸਨ। ਪਿੰਡ ਠੱਠੀ ਭਾਈ ਤੋਂ ਜਦੋਂ ਉਹ ਪਿੰਡ ਠੱਠੀ ਭਾਈ ਨੇੜੇ ਪਹੁੰਚਿਆ ਤਾਂ ਤੇਜ਼ ਰਫ਼ਤਾਰ ਨਾਲ ਆ ਰਹੀ ਇੱਕ ਟਰੈਕਟਰ ਟਰਾਲੀ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਇਸ ਹਾਦਸੇ ਵਿੱਚ ਤੇਜ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਗੁਰਵਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖਮੀ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : Ludhiana Ruckus: ਲੁਧਿਆਣਾ 'ਚ ਮੰਦਰ ਦੀ ਪਾਰਕਿੰਗ ਦੇ ਬਾਹਰ ਹੰਗਾਮਾ, ਗੁਆਂਢੀ ਨੌਜਵਾਨਾਂ ਨੇ ਸੇਵਾਦਾਰ ਨੂੰ ਕੁੱਟਿਆ