ਬਲਿੰਦਰ ਸਿੰਘ/ ਪਟਿਆਲਾ: ਦੇਸ਼ ਦੀ ਸੇਵਾ ਕਰਦੇ ਸਰਹੱਦੀ ਬਾਡਰਾਂ ਤੇ ਨੌਜਵਾਨ ਸ਼ਹੀਦ ਹੋ ਰਹੇ ਹਨ। ਜਿਸ ਦੇ ਤਹਿਤ ਨਾਭਾ ਬਲਾਕ ਦੇ ਪਿੰਡ ਮਾਂਗੇਵਾਲ ਦੇ ਜਸਵੰਤ ਸਿੰਘ ਉਮਰ 30 ਸਾਲਾ ਜੋ ਕਿ ਫ਼ੌਜ ਵਿਚ ਨਾਈਕ ਦੇ ਅਹੁਦੇ 'ਤੇ ਤਾਇਨਾਤ ਸਨ ਜਿਸ ਦੀ ਬੀਤੇ ਦਿਨੀਂ ਜੰਮੂ ਵਿਖੇ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਦੇ ਕਾਰਨ ਉਥੇ ਹੀ ਸ਼ਹੀਦ ਹੋ ਗਏ। ਸ਼ਹੀਦ ਜਸਵੰਤ ਸਿੰਘ ਪਿਛੇ ਆਪਣੇ ਬਜ਼ੁਰਗ ਮਾਂ-ਬਾਪ ਪਤਨੀ ਅਤੇ ਇਕ ਪੰਜ ਸਾਲਾ ਬੇਟਾ ਛੱਡ ਗਏ ਹਨ। ਜਿਵੇਂ ਹੀ ਸ਼ਹੀਦ ਦਾ ਪਾਰਥਿਵ ਸਰੀਰ ਉਨ੍ਹਾਂ ਦੇ ਘਰ ਪਹੁੰਚਿਆ ਤਾਂ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਕਿਉਂਕਿ ਸ਼ਹੀਦ ਜਸਵੰਤ ਸਿੰਘ ਪਰਿਵਾਰ ਦਾ ਇਕਲੌਤਾ ਬੇਟਾ ਸੀ।


COMMERCIAL BREAK
SCROLL TO CONTINUE READING

 


ਸ਼ਹੀਦ ਜਸਵੰਤ ਸਿੰਘ ਨੂੰ ਦੇਸ਼ ਦੀ ਸੇਵਾ ਕਰਨ ਦਾ ਬਚਪਨ ਤੋਂ ਹੀ ਸ਼ੌਕ ਸੀ ਜਿਥੇ ਪਿਤਾ ਵੱਲੋਂ ਪਹਿਲਾਂ ਫੌਜ ਵਿਚ ਦੇਸ਼ ਦੀ ਸੇਵਾ ਕਰਦੇ ਹੋਏ ਰਿਟਾਇਰਮੈਂਟ ਹਾਸਲ ਕੀਤੀ। ਉਸ ਤੋਂ ਬਾਅਦ ਬੇਟਾ ਵੀ ਫੌਜ ਵਿਚ ਭਰਤੀ ਹੋ ਗਿਆ ਅਤੇ ਬੀਤੇ ਦਿਨ ਹੀ ਛੁੱਟੀਆਂ ਕੱਟ ਕੇ ਹੀ ਉਹ ਆਪਣੇ ਘਰ ਤੋਂ ਡਿਊਟੀ ਜੰਮੂ ਲਈ ਰਵਾਨਾ ਹੋਇਆ ਸੀ।


 


ਪਰਿਵਾਰ ਵੱਲੋਂ ਆਪਣੇ ਪੁੱਤਰ ਜਸਵੰਤ ਸਿੰਘ ਨੂੰ ਬੜੇ ਹੀ ਪਿਆਰ ਨਾਲ ਡਿਊਟੀ ਲਈ ਰਵਾਨਾ ਕੀਤਾ ਪਰ ਪਰਿਵਾਰ ਨੂੰ ਨਹੀਂ ਸੀ ਪਤਾ ਕਿ ਇਹ ਉਨ੍ਹਾਂ ਦੀ ਆਖ਼ਰੀ ਮੁਲਾਕਾਤ ਹੋਵੇਗੀ ਅਤੇ ਹੁਣ ਘਰ ਵਿਚ ਉਨ੍ਹਾਂ ਦਾ ਪਾਰਥਿਵ ਸਰੀਰ ਹੀ ਪਹੁੰਚਿਆ ਹੈ। ਜਦੋਂ ਇਸ ਦੀ ਖਬਰ ਇਲਾਕੇ ਵਿਚ ਪਹੁੰਚੀ ਤਾਂ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਅਤੇ ਦੂਰ-ਦੁਰਾਡੇ ਤੋਂ ਸ਼ਹੀਦ ਜਸਵੰਤ ਸਿੰਘ ਨੂੰ ਵੱਡੀ ਗਿਣਤੀ ਵਿਚ ਸ਼ਰਧਾਂਜਲੀ ਦੇਣ ਲਈ ਲੋਕ ਪਹੁੰਚੇ। ਇਸ ਮੌਕੇ 'ਤੇ ਪ੍ਰਸ਼ਾਸਨਕ ਅਧਿਕਾਰੀ ਤੋਂ ਇਲਾਵਾ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਸ਼ਹੀਦ ਜਸਵੰਤ ਸਿੰਘ ਪਰਿਵਾਰ ਦਾ ਇਕਲੌਤਾ ਬੇਟਾ ਸੀ।


 


ਇਸ ਮੌਕੇ 'ਤੇ ਸ਼ਹੀਦ ਜਸਵੰਤ ਸਿੰਘ ਦੇ ਪਿਤਾ ਜਗਤਾਰ ਸਿੰਘ ਤੇ ਰਿਸਤੇਦਾਰ ਮੇਜਰ ਸਿੰਘ ਨੇ ਰੋਂਦੇ ਕਰਲਾਉਂਦੇ ਦੱਸਿਆ ਕਿ ਮੇਰੇ ਬੇਟੇ ਦੀ ਉਮਰ 30 ਸਾਲ ਸੀ ਅਤੇ ਉਹ ਪਿਛਲੇ ਗਿਆਰਾਂ ਸਾਲਾਂ ਤੋਂ ਦੇਸ਼ ਦੀ ਸੇਵਾ ਕਰਦਾ ਆ ਰਿਹਾ ਸੀ। ਮੈਨੂੰ ਆਰਮੀ ਵਿਚੋਂ ਫੋਨ ਆਇਆ ਕਿ ਤੁਹਾਡਾ ਬੇਟੇ ਦੀ ਡਿਊਟੀ ਦੌਰਾਨ ਮੌਤ ਹੋ ਗਈ ਹੈ ਅਤੇ ਇਹ ਸਾਡੇ ਤੋਂ ਬਿਲਕੁਲ ਵੀ ਝੱਲਿਆ ਨਹੀਂ ਜਾ ਰਿਹਾ। ਉਨ੍ਹਾਂ ਕਿਹਾ ਕਿ ਮੈਂ ਵੀ ਫੌਜ ਦੀ ਨੌਕਰੀ ਕਰਦਾ ਸੀ ਅਤੇ ਹੁਣ ਪਿੱਛੇ ਉਸ ਦੀ ਪਤਨੀ ਅਤੇ ਪੰਜ ਸਾਲ ਦਾ ਬੇਟਾ ਹੀ ਰਹਿ ਗਏ ਹਨ।


 


ਇਸ ਮੌਕੇ ਪਟਿਆਲਾ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਇਹ ਘਾਟਾ ਕਦੇ ਵੀ ਪਰਿਵਾਰ ਨੂੰ ਪੂਰਾ ਨਹੀਂ ਹੋਣਾ ਪਰ ਦੇਸ਼ ਦੀ ਸੇਵਾ ਕਰਦੇ ਕਰਦੇ ਉਹ ਸ਼ਹੀਦ ਹੋ ਗਏ। ਇਸ ਮੌਕੇ 'ਤੇ ਜੰਮੂ ਤੋ ਪਾਰਥਿਵ ਸਰੀਰ ਲੈ ਕੇ ਪਹੁੰਚੇ ਆਰਮੀ ਦੇ ਸੂਬੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਜਸਵੰਤ ਸਿੰਘ ਦੀ ਡਿਊਟੀ ਜੰਮੂ ਵਿਖੇ ਹੀ ਸੀ ਅਤੇ ਉਸ ਦੀ ਅਚਾਨਕ ਦਿਲ ਦਾ ਦੌਰਾ ਪੈਣ ਦੇ ਕਾਰਨ ਉਸ ਦੀ ਮੌਤ ਹੋ ਗਈ ਅਤੇ ਉਥੇ ਹੀ ਉਹ ਸ਼ਹੀਦ ਹੋ ਗਿਆ ਅਤੇ ਅੱਜ ਉਸ ਦਾ ਪਾਰਥਿਵ ਸਰੀਰ ਘਰ ਲਿਆਏ ਹਾਂ ਅਤੇ ਇਹ ਨਾਇਕ ਦੀ ਅਹੁਦੇ 'ਤੇ ਤਾਇਨਾਤ ਸੀ।


 


WATCH LIVE TV