ਪੰਜਾਬ ਵਿਚ ਵੱਡੇ ਪੱਧਰ `ਤੇ ਪ੍ਰਸ਼ਾਸਨਿਕ ਫੇਰਬਦਲ, 68 ਅਧਿਆਰੀਆਂ ਦਾ ਤਬਾਦਲਾ
ਪੰਜਾਬ ਸਰਕਾਰ ਨੇ 21 ਆਈ. ਏ. ਐਸ. ਅਧਿਕਾਰੀਆਂ ਸਮੇਤ 68 ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਨ੍ਹਾਂ ਵਿਚ ਜਲੰਧਰ ਅਤੇ ਮਾਨਸਾ ਦੇ ਡੀ. ਸੀ. ਅਤੇ ਜਲੰਧਰ ਅਤੇ ਅੰਮ੍ਰਿਤਸਰ ਨਗਰ ਨਿਗਮਾਂ ਦੇ ਕਮਿਸ਼ਨਰ ਸ਼ਾਮਲ ਹਨ।
ਚੰਡੀਗੜ: ਪੰਜਾਬ ਸਰਕਾਰ ਨੇ 21 ਆਈ. ਏ. ਐਸ. ਅਧਿਕਾਰੀਆਂ ਸਮੇਤ 68 ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਨ੍ਹਾਂ ਵਿਚ ਜਲੰਧਰ ਅਤੇ ਮਾਨਸਾ ਦੇ ਡੀ. ਸੀ. ਅਤੇ ਜਲੰਧਰ ਅਤੇ ਅੰਮ੍ਰਿਤਸਰ ਨਗਰ ਨਿਗਮਾਂ ਦੇ ਕਮਿਸ਼ਨਰ ਸ਼ਾਮਲ ਹਨ। ਸੁਮੇਰ ਸਿੰਘ ਗੁਰਜਰ ਨੂੰ ਸਮਾਜਿਕ ਸੁਰੱਖਿਆ, ਇਸਤਰੀ 'ਤੇ ਬਾਲ ਵਿਕਾਸ ਵਿਭਾਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਉਨ੍ਹਾਂ ਕੋਲ ਰੂਪਨਗਰ ਡਵੀਜ਼ਨ ਦੇ ਕਮਿਸ਼ਨਰ ਦਾ ਚਾਰਜ ਵੀ ਹੋਵੇਗਾ। ਚੰਦਰ ਬੱਲ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦੇ ਸਕੱਤਰ ਹੋਣਗੇ। ਮਨਵੀਰ ਸਿੰਘ ਸਿੱਧੂ ਨੂੰ ਕਿਰਤ ਵਿਭਾਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਅਰੁਣ ਸੇਖੜੀ ਆਪਣੇ ਪੁਰਾਣੇ ਡਿਵੀਜ਼ਨ ਕਮਿਸ਼ਨਰ ਆਫ਼ ਲੇਬਰ ਦੇ ਨਾਲ ਪਟਿਆਲਾ ਡਿਵੀਜ਼ਨ ਦੇ ਕਮਿਸ਼ਨਰ ਹੋਣਗੇ।
ਅਭਿਨਵ ਤ੍ਰਿਖਾ ਨੂੰ ਰਾਸ਼ਟਰੀ ਸਿਹਤ ਮਿਸ਼ਨ 'ਚ ਲਗਾਇਆ ਗਿਆ ਹੈ। ਉਹ ਫੂਡ ਐਂਡ ਡਰੱਗ ਵਿਭਾਗ ਦੇ ਕਮਿਸ਼ਨਰ ਵੀ ਹੋਣਗੇ। ਅਮਿਤ ਢਾਕਾ ਮਿਲਕਫੈੱਡ ਦੇ ਨਵੇਂ ਐਮ.ਡੀ. ਰਾਜੀਵ ਪਰਾਸ਼ਰ ਨੂੰ ਉਨ੍ਹਾਂ ਦੇ ਪੁਰਾਣੇ ਵਿਭਾਗ ਸਮੇਤ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਸਕੱਤਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਮਹਿੰਦਰ ਪਾਲ ਨੂੰ ਡਾਇਰੈਕਟਰ ਸੂਚਨਾ ਤਕਨਾਲੋਜੀ ਅਤੇ ਐਮ. ਡੀ. ਪੰਜਾਬ ਸੂਚਨਾ 'ਤੇ ਸੰਚਾਰ ਤਕਨਾਲੋਜੀ ਕਾਰਪੋਰੇਸ਼ਨ ਦਾ ਚਾਰਜ ਵੀ ਦਿੱਤਾ ਗਿਆ ਹੈ। ਘਣਸ਼ਿਆਮ ਥੋਰੀ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਡਾਇਰੈਕਟਰ ਹੋਣਗੇ। ਕੁਮਾਰ ਅਮਿਤ ਨੂੰ ਮੁੱਖ ਮੰਤਰੀ ਦੇ ਵਿਸ਼ੇਸ਼ ਸਕੱਤਰ ਦੇ ਨਾਲ-ਨਾਲ ਐਮਡੀ ਪੰਜਾਬ ਸਮਾਲ ਇੰਡਸਟਰੀਜ਼ ਐਕਸਪੋਰਟ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਦੇਵੇਂਦਰ ਸਿੰਘ ਨੂੰ ਨਗਰ ਨਿਗਮ ਜਲੰਧਰ ਦਾ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਅੰਮ੍ਰਿਤ ਕੌਰ ਗਿੱਲ ਪਨਸਪ ਦੀ ਨਵੀਂ ਐਮ.ਡੀ. ਬਲਜੀਤ ਕੌਰ ਨੂੰ ਡੀਸੀ ਮਾਨਸਾ ਲਾਇਆ ਗਿਆ ਹੈ, ਜਦਕਿ ਜਸਪ੍ਰੀਤ ਸਿੰਘ ਜਲੰਧਰ ਦੇ ਨਵੇਂ ਡਿਪਟੀ ਕਮਿਸ਼ਨਰ ਹੋਣਗੇ। ਦੀਪ ਸ਼ਿਖਾ ਸ਼ਰਮਾ ਜਲੰਧਰ ਵਿਕਾਸ ਅਥਾਰਟੀ ਦੇ ਨਵੇਂ ਮੁੱਖ ਪ੍ਰਸ਼ਾਸਕ ਹੋਣਗੇ।
ਸੰਦੀਪ ਰਿਸ਼ੀ ਅੰਮ੍ਰਿਤਸਰ ਨਗਰ ਨਿਗਮ ਦੇ ਕਮਿਸ਼ਨਰ ਹੋਣਗੇ। ਗੁਰਪ੍ਰੀਤ ਸਿੰਘ ਵਧੀਕ ਰਜਿਸਟਰਾਰ ਪ੍ਰਸ਼ਾਸਨ ਸਹਿਕਾਰੀ ਸਭਾਵਾਂ ਪੰਜਾਬ ਹੋਣਗੇ। ਅਮਰਪ੍ਰੀਤ ਕੌਰ ਸੰਧੂ ਨੂੰ ਏ. ਡੀ. ਸੀ. ਸ਼ਹਿਰੀ ਵਿਕਾਸ ਮੋਗਾ ਨਿਯੁਕਤ ਕੀਤਾ ਗਿਆ ਹੈ। ਸਾਗਰ ਸੇਤੀਆ ਏ. ਡੀ. ਸੀ. ਜਨਰਲ ਫਿਰੋਜ਼ਪੁਰ ਅਤੇ ਏਡੀਸੀ ਕਮਿਸ਼ਨਰ ਸ਼ਹਿਰੀ ਵਿਕਾਸ ਫਿਰੋਜ਼ਪੁਰ ਹੋਣਗੇ। ਆਕਾਸ਼ ਬਾਂਸਲ ਨੂੰ ਐਸ. ਡੀ. ਐਮ. ਅਬੋਹਰ ਲਾਇਆ ਗਿਆ ਹੈ।