Maur Blast Case: ਮੌੜ ਮੰਡੀ ਬਲਾਸਟ ਮਾਮਲੇ ਵਿੱਚ ਹਾਈ ਕੋਰਟ ਨੇ ਤਲਵੰਡੀ ਸਾਬੋ ਦੀ ਟਰਾਇਲ ਕੋਰਟ ਨੂੰ ਦਿੱਤੇ ਆਦੇਸ਼
Maur Blast Case: ਬਠਿੰਡਾ ਦੇ ਮੌੜ ਮੰਡੀ ਧਮਾਕੇ ਮਾਮਲੇ ਵਿੱਚ ਹਾਈ ਕੋਰਟ ਨੇ ਤਲਵੰਡੀ ਸਾਬੀ ਦੀ ਟਰਾਇਲ ਕੋਰਟ ਨੂੰ ਹੁਕਮ ਜਾਰੀ ਕੀਤੇ ਹਨ।
Maur Blast Case: ਮੌੜ ਮੰਡੀ ਧਮਾਕੇ ਮਾਮਲੇ ਵਿੱਚ ਹਾਈ ਕੋਰਟ ਨੇ ਤਲਵੰਡੀ ਸਾਬੀ ਦੀ ਟਰਾਇਲ ਕੋਰਟ ਨੂੰ ਹੁਕਮ ਜਾਰੀ ਕੀਤੇ ਹਨ। ਐਡਵੋਕੇਟ ਮੋਹਿੰਦਰ ਸਿੰਘ ਜੋਸ਼ੀ ਨੇ ਦੱਸਿਆ ਕਿ ਹਾਈ ਕੋਰਟ ਨੇ ਤਲਵੰਡੀ ਸਾਬੋ ਦੀ ਟਰਾਇਲ ਕੋਰਟ ਨੂੰ ਜਲਦ ਤੋਂ ਜਲਦ ਇਸ ਕੇਸ ਦਾ ਟਰਾਇਲ ਪੂਰਾ ਕਰਨ ਦੇ ਆਦੇਸ਼ ਦਿੱਤੇ ਹਨ।
ਇਸ ਮਾਮਲੇ ਵਿੱਚ ਤਿੰਨ ਮੁਲਜ਼ਮ ਅਜੇ ਤੱਕ ਵੀ ਫ਼ਰਾਰ ਹਨ ਅਤੇ ਉਨ੍ਹਾਂ ਨੂੰ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ। ਹਾਲ ਵਿੱਚ ਇਨ੍ਹਾਂ ਮੁਲਜ਼ਮਾਂ ਦੀ ਪ੍ਰਾਪਰਟੀ ਦੀ ਵੀ ਨਿਲਾਮੀ ਸ਼ੁਰੂ ਕੀਤੀ ਜਾ ਚੁੱਕੀ ਹੈ। ਕਾਬਿਲੇਗੌਰ ਹੈ ਕਿ 2017 ਦੇ ਵਿਧਾਨ ਸਭਾ ਚੋਣਾਂ ਤੋਂ ਮਹਿਜ ਚਾਰ ਦਿਨ ਪਹਿਲਾ ਜਨਤਕ ਰੈਲੀ ਵਿੱਚ ਇਹ ਧਮਾਕਾ ਹੋਇਆ ਸੀ।
ਇਹ ਵੀ ਪੜ੍ਹੋ : Amritsar Firing News: ਅੰਮ੍ਰਿਤਸਰ 'ਚ ਘਰ 'ਚ ਦਾਖਲ ਹੋ ਕੇ NRI ਉੱਤੇ ਚੱਲਾਈਆਂ ਗੋਲੀਆਂ ! ਘਟਨਾ CCTV ਵਿੱਚ ਕੈਦ
ਇਸ ਮਾਮਲੇ ਵਿੱਚ ਦੋ ਵਾਰ ਸਪੈਸ਼ਲ ਜਾਂਚ ਟੀਮ ਬਣਾਈ ਜਾ ਚੁੱਕੀ ਹੈ ਅਤੇ ਜਾਂਚ ਪੂਰੀ ਕੀਤੇ ਜਾਣ ਦਾ ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਹੈ ਪਰ ਘਟਨਾ ਦੇ 7 ਸਾਲ ਬਾਅਦ ਅਜੇ ਤੱਕ ਇਸ ਮਾਮਲੇ ਦੇ ਤਿੰਨ ਮੁਲਜ਼ਮ ਫ਼ਰਾਰ ਹਨ। ਇਸ ਮਾਮਲੇ ਵਿੱਚ ਡੇਰਾ ਸੱਚਾ ਸੌਦਾ ਦਾ ਨਾਮ ਵੀ ਆਇਆ ਸੀ ਕਿ ਧਮਾਕੇ ਵਿੱਚ ਇਸਤੇਮਾਲ ਕੀਤੀ ਗਈ ਕਾਰ ਡੇਰੇ ਵਿੱਚ ਅਸੈਂਬਲ ਕੀਤੀ ਗਈ ਸੀ। ਇਸ ਧਮਾਕੇ ਵਿੱਚ 7 ਲੋਕਾਂ ਜੀ ਜਾਨ ਚਲੀ ਗਈ ਸੀ। ਇਸ ਧਮਾਕੇ ਦੇ ਪਿੱਛੇ ਦਾ ਕੀ ਮਕਸਦ ਸੀ ਉਸ ਦਾ ਅੱਜ ਤੱਕ ਪਤਾ ਹੀ ਨਹੀਂ ਚੱਲ ਸਕਿਆ।
ਇਹ ਧਮਾਕਾ ਬਠਿੰਡਾ ਦੇ ਮੌੜ ਮੰਡੀ ਵਿਧਾਨ ਸਭਾ ਹਲਕੇ ਵਿੱਚ ਇੱਕ ਕਾਂਗਰਸੀ ਉਮੀਦਵਾਰ ਦੀ ਜਨਤਕ ਮੀਟਿੰਗ ਦੌਰਾਨ ਹੋਇਆ। ਇਸ ਧਮਾਕੇ ਵਿੱਚ 5 ਨਿਰਦੋਸ਼ਾਂ (ਬੱਚਿਆਂ) ਸਮੇਤ 7 ਲੋਕਾਂ ਦੀ ਜਾਨ ਚਲੀ ਗਈ ਸੀ।
ਮੌੜ ਮੰਡੀ ਬੰਬ ਧਮਾਕਾ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਵੱਡੀ ਕਰਵਾਈ ਕੀਤੀ ਸੀ। ਇਸ ਕੇਸ ਦੇ ਭਗੌੜੇ ਮੁਲਜ਼ਮ ਅਮਰੀਕ ਸਿੰਘ ਦੀ ਜਾਇਦਾਦ ਕੁਰਕ ਕਰਕੇ 12,31,250 ਰੁਪਏ ਵਿੱਚ ਨਿਲਾਮ ਕੀਤੀ ਗਈ ਸੀ। ਅਦਾਲਤ ਨੇ ਐਸਐਚਓ ਥਾਣਾ ਮੌੜ ਨੂੰ ਮੁਲਜ਼ਮ ਗੁਰਤੇਜ ਸਿੰਘ ਉਰਫ਼ ਕਾਲਾ ਅਤੇ ਅਵਤਾਰ ਸਿੰਘ ਦੀਆਂ ਜਾਇਦਾਦਾਂ ਦੀ ਸੂਚੀ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਸਨ।
ਇਹ ਵੀ ਪੜ੍ਹੋ : Punjab Waterlogging: ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ 'ਤੇ ਭਰਿਆ ਪਾਣੀ, ਮਨੁੱਖੀ ਅਧਿਕਾਰ ਕਮਿਸ਼ਨ ਨੇ ਨਗਰ ਨਿਗਮ ਕਮਿਸ਼ਨਰ ਨੂੰ ਭੇਜਿਆ ਨੋਟਿਸ