ਕੇਜਰੀਵਾਲ ਦੀ ਭਵਿੱਖਬਾਣੀ: MCD ਚੋਣਾਂ ’ਚ AAP ਨੂੰ ਮਿਲਣਗੀਆਂ 230 ਤੋਂ ਵੱਧ ਸੀਟਾਂ, ਸਿਰਫ਼ 20 ’ਤੇ ਸਿਮਟੇਗੀ ਭਾਜਪਾ
CM ਅਰਵਿੰਦ ਕੇਜਰੀਵਾਲ ਨੇ ਭਵਿੱਖਬਾਣੀ ਕੀਤੀ ਹੈ ਕਿ ਇਸ ਵਾਰ MCD ਚੋਣਾਂ ’ਚ ਆਮ ਆਦਮੀ ਪਾਰਟੀ 230 ਤੋਂ ਵੱਧ ਸੀਟਾਂ ’ਤੇ ਜਿੱਤ ਹਾਸਲ ਕਰੇਗੀ, ਉੱਥੇ ਹੀ ਭਾਜਪਾ ਨੂੰ ਸਿਰਫ਼ 20 ਸੀਟਾਂ ’ਤੇ ਸੰਤੁਸ਼ਟ ਹੋਣਾ ਪਵੇਗਾ।
Delhi MCD Elections: ਉੱਤਰ ਭਾਰਤ ’ਚ ਲਗਾਤਾਰ ਠੰਡ ਵੱਧਦੀ ਜਾ ਰਹੀ ਹੈ ਪਰ ਰਾਜਧਾਨੀ ਦਿੱਲੀ ’ਚ ਐੱਮ. ਸੀ. ਡੀ. ਚੋਣਾਂ ਦੌਰਾਨ ਸਿਆਸੀ ਪਾਰਾ ਗਰਮਾਇਆ ਹੋਇਆ ਹੈ।
ਦਿੱਲੀ ਦੇ CM ਅਰਵਿੰਦ ਕੇਜਰੀਵਾਲ ਨੇ ਭਵਿੱਖਬਾਣੀ ਕੀਤੀ ਹੈ ਕਿ ਇਸ ਵਾਰ MCD ਚੋਣਾਂ ’ਚ ਆਮ ਆਦਮੀ ਪਾਰਟੀ 230 ਤੋਂ ਵੱਧ ਸੀਟਾਂ ’ਤੇ ਜਿੱਤ ਹਾਸਲ ਕਰੇਗੀ, ਉੱਥੇ ਹੀ ਭਾਜਪਾ ਨੂੰ ਸਿਰਫ਼ 20 ਸੀਟਾਂ ’ਤੇ ਸੰਤੁਸ਼ਟ ਹੋਣਾ ਪਵੇਗਾ।
ਦੱਸ ਦੇਈਏ ਕਿ MCD ਚੋਣਾਂ ਲਈ ਵੋਟਾਂ ਦੀ ਗਿਣਤੀ 7 ਦਿਸੰਬਰ ਨੂੰ ਹੋਣੀ ਹੈ ਅਤੇ ਦੂਜੇ ਪਾਸੇ ਗੁਜਰਾਤ ’ਚ 1 ਅਤੇ 5 ਦਿਸੰਬਰ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋਣੀ ਹੈ ਅਤੇ 8 ਦਿਸੰਬਰ ਨੂੰ ਨਤੀਜੇ ਦਾ ਐਲਾਨ ਹੋਵੇਗਾ।
MCD ਚੋਣਾਂ ਦੌਰਾਨ ਸ਼ਹਿਰ ਦੀ ਸਾਫ਼-ਸਫ਼ਾਈ ਦਾ ਮੁੱਦਾ ਇੱਕ ਵਾਰ ਫੇਰ ਗਰਮਾ ਗਿਆ ਹੈ। CM ਕੇਜਰੀਵਾਲ ਨੇ ਕਿਹਾ ਕਿ ਜੇਕਰ ਇਨਸਾਨ ਚੰਦ ’ਤੇ ਪਹੁੰਚ ਸਕਦਾ ਹੈ ਤਾਂ ਦਿੱਲੀ ਦੀ ਸਾਫ਼-ਸਫ਼ਾਈ ਕੋਈ ਵੱਡਾ ਮੁੱਦਾ ਨਹੀਂ ਹੈ। ਕੇਜਰੀਵਾਲ ਨੇ ਕਿਹਾ,"ਅੱਜ ਅਸੀਂ ਚੰਦ ’ਤੇ ਪਹੁੰਚ ਚੁੱਕੇ ਹਾਂ ਤਾਂ ਉਸਦੇ ਮੁਕਾਬਲੇ ਕਚਰੇ ਦਾ ਪਹਾੜ ਕੁਝ ਵੀ ਨਹੀਂ ਹੈ?"
ਦਿੱਲੀ ’ਚ ਕੂੜੇ ਦਾ ਪਹਾੜ ਚੋਣਾਂ ਦੌਰਾਨ ਵੱਡਾ ਮੁੱਦਾ ਬਣਦਾ ਹੈ। ਇਸ ਵਾਰ ਵੀ ਪ੍ਰਮੁੱਖ ਪਾਰਟੀਆਂ ਆਪ, ਭਾਜਪਾ ਤੇ ਕਾਂਗਰਸ ਇਸ ਨੂੰ ਲੈਕੇ ਇੱਕ ਦੂਜੇ ’ਤੇ ਬਿਆਨਬਾਜੀ ਕਰ ਰਹੀਆਂ ਹਨ। ਇੱਕ ਨਿੱਜੀ ਚੈਨਲ ’ਤੇ ਬੋਲਦਿਆਂ CM ਅਰਵਿੰਦ ਕੇਜਰੀਵਾਲ ਨੇ ਕਿਹਾ, " ਸਾਡੇ ਕੋਲ ਚੰਗਾ ਕੰਮ ਕਰਨ ਲਈ ਸਿਰਫ਼ ਇਰਾਦਾ ਹੋਣਾ ਚਾਹੀਦਾ ਹੈ ਤੇ ਲੋੜ ਹੈ ਸਿਰਫ਼ ਨੀਅਤ ਦੀ।"
ਇਸਦੇ ਨਾਲ ਹੀ ਉਨ੍ਹਾਂ ਕਿਹਾ, "ਮੈਂ ਯਮੁਨਾ ਨੂੰ ਸਾਫ਼ ਕਰਨ ਲਈ ਸਾਲ 2020 ਦੌਰਾਨ ਪੰਜ ਸਾਲਾਂ ਦੀ ਮੌਹਲਤ ਮੰਗੀ ਸੀ, ਇਸ ਲਈ ਮੇਰੇ ਕੋਲ 2025 ਤੱਕ ਦਾ ਸਮਾਂ ਬਾਕੀ ਹੈ। ਜੇਕਰ ਮੈਂ ਅਜਿਹਾ ਨਾ ਕਰ ਸਕਿਆ ਤਾਂ ਮੈਨੂੰ ਬਾਹਰ ਕਰ ਦਿਓ।"
ਦੱਸ ਦੇਈਏ ਕਿ MCD ’ਚ ਭਾਜਪਾ ਲਗਾਤਾਰ 3 ਵਾਰ ਸੱਤਾ ’ਚ ਰਹੀ ਹੈ। ਦਿੱਲੀ ਪੂਰਬੀ ਤੋਂ ਭਾਜਪਾ ਦੇ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੇ ਇਸ ਤੋਂ ਪਹਿਲਾਂ ਕੇਜਰੀਵਾਲ ਦੇ ਖ਼ਿਲਾਫ਼ ਗਾਜੀਪੁਰ ਲੈਂਡਫ਼ਿਲ ਨੂੰ ਲੈਕੇ ਹੜਤਾਲ ਸ਼ੁਰੂ ਕੀਤੀ ਸੀ, ਜੋ ਕਿ ਉਨ੍ਹਾਂ ਦੇ ਚੋਣ ਖੇਤਰ ’ਚ ਪੈਂਦਾ ਹੈ।
ਇਹ ਵੀ ਪੜ੍ਹੋ: ਥਾਣੇ ’ਚੋਂ ਗਾਇਬ ਹੋਇਆ ਅਸਲਾ ਨਸ਼ਾ ਤਸਕਰ ਤੋਂ ਬਰਾਮਦ, ਪੁਲਿਸ ਨੂੰ ਹੱਥਾਂ-ਪੈਰਾਂ ਦੀ ਪਈ