Measles in Mumbai: ਮੁੰਬਈ ਵਿੱਚ ਖਸਰੇ ਦਾ ਕਹਿਰ, 5 ਪੰਜ ਮਹੀਨੇ ਦੇ ਬੱਚੇ ਦੀ ਹੋਈ ਮੌਤ
Measles in Mumbai: ਮੁੰਬਈ ਵਿੱਚ ਖਸਰੇ ਦਾ ਕਹਿਰ ਬਹੁਤ ਜਿਆਦਾ ਵੱਧ ਗਿਆ ਹੈ। ਮੁੰਬਈ ਸ਼ਹਿਰ ਵਿੱਚ ਖਸਰੇ ਦੇ ਮਾਮਲੇ ਵਧ ਕੇ 485 ਹੋ ਗਏ ਹਨ ਅਤੇ ਹੁਣ ਤੱਕ 17 ਮੌਤਾਂ ਹੋ ਗਈ ਹੈ।
Measles in Mumbai: ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿੱਚ ਖਸਰੇ ਦੇ ਕੇਸ ਸਾਹਮਣੇ ਆ ਰਹੇ ਹਨ। ਇਕ ਹੋਰ ਮਾਸੂਮ ਦੀ ਖਸਰੇ ਨਾਲ ਮੌਤ ਹੋ ਗਈ। ਦੱਸ ਦੇਈਏ ਕਿ ਇਹ ਮਾਮਲਾ ਗੋਵੰਡੀ ਦਾ ਹੈ ਜਿਥੇ ਪੰਜ ਮਹੀਨੇ ਦੇ ਬੱਚੇ ਦੀ ਖਸਰੇ ਨਾਲ ਮੌਤ ਹੋ ਗਈ। ਇਸ ਦੇ ਨਾਲ ਹੀ ਮੁੰਬਈ ਵਿੱਚ ਖਸਰੇ ਦੀ ਲਾਗ ਕਾਰਨ ਮਰਨ ਵਾਲਿਆਂ ਦੀ ਗਿਣਤੀ 9 ਹੋ ਗਈ ਹੈ।
ਇਕ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਵਿੱਚ ਤਿੰਨ ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਸ ਨਾਲ ਖਸਰੇ ਦੇ ਕੁੱਲ ਮਾਮਲਿਆਂ ਦੀ ਗਿਣਤੀ 475 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਸ਼ਹਿਰ ਵਿੱਚ ਪੰਜ ਮੌਤਾਂ ਵੀ ਹੋਈਆਂ ਹਨ, ਹਾਲਾਂਕਿ ਖਸਰੇ ਦੀ ਲਾਗ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਗੋਵੰਡੀ ਇਲਾਕੇ 'ਚ 13 ਦਸੰਬਰ ਨੂੰ ਪੰਜ ਮਹੀਨੇ ਦੇ (Measles in Mumbai) ਬੱਚੇ ਦੀ ਮੌਤ ਹੋ ਗਈ ਸੀ। ਸ਼ੁੱਕਰਵਾਰ ਨੂੰ ਆਈ ਰਿਪੋਰਟ ਵਿੱਚ ਖਸਰੇ ਕਾਰਨ ਹੋਈ ਮੌਤ ਦੀ ਪੁਸ਼ਟੀ ਹੋਈ ਹੈ। ਸ਼ੁੱਕਰਵਾਰ ਨੂੰ 37 ਬੱਚਿਆਂ ਨੂੰ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਅਤੇ 26 ਨੂੰ ਛੁੱਟੀ ਦੇ ਦਿੱਤੀ ਗਈ।
ਇਹ ਵੀ ਪੜ੍ਹੋ: ਹੈਰਾਨੀਜਨਕ! ਛੋਟੀ ਬੱਚੀ ਨੇ ਕੀਤਾ ਕਮਾਲ; ਆਪਣੇ ਭੈਣ ਭਰਾ ਨੂੰ ਹਾਦਸੇ ਤੋਂ ਵੇਖੋ ਕਿਵੇਂ ਬਚਾਇਆ! ਦੇਖੋ ਵੀਡੀਓ
ਤਾਜਾ ਜਾਣਕਾਰੀ ਅਨੁਸਾਰ ਨੌਂ ਮਹੀਨੇ ਤੋਂ ਪੰਜ ਸਾਲ ਦੀ ਉਮਰ ਦੇ ਕੁੱਲ 1,88,013 ਬੱਚਿਆਂ ਵਿੱਚੋਂ 17,884 ਨੂੰ 51 ਸਿਹਤ ਕੇਂਦਰਾਂ ਵਿੱਚ ਮੀਜ਼ਲ-ਰੁਬੇਲਾ ਵੈਕਸੀਨ ਦੀਆਂ ਵਾਧੂ ਖੁਰਾਕਾਂ ਦਿੱਤੀਆਂ ਗਈਆਂ ਹਨ। ਗੌਰਤਲਬ ਹੈ ਕਿ 15 ਦਸੰਬਰ ਨੂੰ, ਮਹਾਰਾਸ਼ਟਰ ਵਿੱਚ (Measles in Mumbai) ਖਸਰੇ ਦੇ ਕੇਸਾਂ ਦੀ ਗਿਣਤੀ 1,050 ਸੀ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ (Measles in Mumbai) 20 ਸੀ। ਸਿਹਤ ਵਿਭਾਗ ਨੇ ਦੱਸਿਆ ਕਿ 15 ਦਸੰਬਰ ਤੋਂ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਤਹਿਤ ਨੌਂ ਮਹੀਨੇ ਤੋਂ ਪੰਜ ਸਾਲ ਦੀ ਉਮਰ ਦੇ ਬੱਚਿਆਂ ਨੂੰ ਐਮਆਰ ਵੈਕਸੀਨ ਦੀਆਂ ਵਾਧੂ ਖੁਰਾਕਾਂ 28 ਦਿਨਾਂ ਦੇ ਅੰਤਰਾਲ 'ਤੇ ਦਿੱਤੀਆਂ ਜਾਣਗੀਆਂ।