Batala News: ਡਿਊਟੀ ਦੌਰਾਨ ਪੰਜਾਬ ਦਾ ਫ਼ੌਜੀ ਸ਼ਹੀਦ; ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ
Batala News: ਬਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਰੰਗੜ ਨੰਗਲ ਦੇ ਫ਼ੌਜੀ ਜਵਾਨ ਨਾਇਕ ਗਗਨਦੀਪ ਸਿੰਘ ਨੇ ਡਿਊਟੀ ਦੌਰਾਨ ਸ਼ਹਾਦਤ ਦਾ ਜਾਮ ਪੀਤਾ।
Batala News: ਬਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਰੰਗੜ ਨੰਗਲ ਦੇ ਫ਼ੌਜੀ ਜਵਾਨ ਨਾਇਕ ਗਗਨਦੀਪ ਸਿੰਘ ਨੇ ਡਿਊਟੀ ਦੌਰਾਨ ਸ਼ਹਾਦਤ ਦਾ ਜਾਮ ਪੀਤਾ। ਗਗਨਦੀਪ ਸਿੰਘ 16 ਸਿੱਖ ਰੈਜੀਮੈਂਟ ਵਿੱਚ ਅਸਾਮ ਦੇ ਰੰਗੀਆਂ ਵਿੱਚ ਤਾਇਨਾਤ ਸੀ। ਜਵਾਨ ਡਿਊਟੀ ਦੌਰਾਨ ਤਬੀਅਤ ਖਰਾਬ ਹੋਣ ਦੇ ਕਾਰਨ ਸ਼ਹੀਦ ਹੋ ਗਿਆ ਸੀ। ਸ਼ਹੀਦ ਜਵਾਨ ਆਪਣੇ ਪਿੱਛੇ ਬਜ਼ੁਰਗ ਮਾਤਾ-ਪਿਤਾ, ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ। ਸ਼ਹੀਦ ਗਗਨਦੀਪ ਦਾ ਨਮ ਅੱਖਾਂ ਨਾਲ ਸਰਕਾਰੀ ਸਨਮਾਨਾਂ ਨਾਲ ਜੱਦੀ ਪਿੰਡ ਵਿੱਚ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਇਲਾਕੇ ਰਾਜਨੀਤਿਕ ਤੇ ਸਮਾਜਿਕ ਸ਼ਖਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ।
ਇਸ ਸਬੰਧੀ ਮ੍ਰਿਤਕ ਫੌਜੀ ਜਵਾਨ ਦੇ ਪਿਤਾ ਗੁਰਨਾਮ ਸਿੰਘ ਅਤੇ ਰਿਸ਼ਤੇਦਾਰ ਸਰਵਣ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਪੁੱਤਰ ਗਗਨਦੀਪ ਸਿੰਘ ਦਾ ਫੋਨ ਆਇਆ ਸੀ ਕਿ ਉਸ ਨੂੰ ਬੁਖਾਰ ਚੜ੍ਹ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਉਸ ਦਿਨ ਤੋਂ ਬਾਅਦ ਉਨ੍ਹਾਂ ਦਾ ਆਪਣੇ ਪੁੱਤਰ ਨਾਲ ਕੋਈ ਫੋਨ ਉਤੇ ਸੰਪਰਕ ਨਹੀਂ ਹੋਇਆ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਉਸ ਦਾ ਪੁੱਤਰ ਗਗਨਦੀਪ ਸਿੰਘ 16 ਸਿੱਖ ਪੰਜਾਬ ਰੈਜੀਮੈਂਟ ਵਿੱਚ ਭਰਤੀ ਹੋਇਆ ਸੀ ਤੇ ਇਸ ਵੇਲੇ ਉਹ ਅਸਾਮ ਦੇ ਸ਼ਹਿਰ ਰੰਗੀਆ ਵਿੱਚ ਡਿਊਟੀ ਕਰ ਰਿਹਾ ਸੀ। ਸ਼ਹੀਦ ਫ਼ੌਜੀ ਜਵਾਨ ਦੀ ਦੇਹ ਬਾਅਦ ਦੁਪਹਿਰ ਪਿੰਡ ਰੰਗੜ ਨੰਗਲ ਵਿਖੇ ਪਹੁੰਚੀ ਜਿਥੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ।
ਇਹ ਵੀ ਪੜ੍ਹੋ : Jalandhar-Ludhiana Highway Jam: ਰਾਤ ਭਰ ਹਾਵੀਏ ਰਿਹਾ ਬੰਦ, ਜੇਕਰ ਮੀਟਿੰਗ ਰਹੀ ਬੇਸਿੱਟਾ ਤਾਂ ਕੀ ਰੇਲਵੇ ਟਰੈਕ ਹੋਣਗੇ ਜਾਮ?
ਫੌਜੀ ਗਗਨਦੀਪ ਸਿੰਘ ਦੀ ਸ਼ਹਾਦਤ ਨਾਲ ਨਾਲ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਹਰ ਅੱਖ ਜਿਥੇ ਨਮ ਦਿਖਾਈ ਦੇ ਰਹੀ ਸੀ ਉਥੇ ਹੀ ਹਰ ਇਕ ਨੂੰ ਆਪਣੇ ਸ਼ਹੀਦ ਪੁੱਤਰ ਦੀ ਸ਼ਹਾਦਤ ਉਤੇ ਮਾਣ ਵੀ ਮਹਿਸੂਸ ਹੋ ਰਿਹਾ ਸੀ। ਦੋਵੇਂ ਬੇਟਿਆਂ ਨੇ ਆਪਣੇ ਸ਼ਹੀਦ ਪਿਤਾ ਦੇ ਅੰਤਿਮ ਦਰਸ਼ਨ ਕਰਦੇ ਹੋਏ ਬਹਾਦੁਰੀ ਨਾਲ ਸਲੂਟ ਕਰਦੇ ਹੋਏ ਅੰਤਿਮ ਵਿਦਾਈ ਦਿੱਤੀ।
ਇਹ ਵੀ ਪੜ੍ਹੋ : Farmers Protest News: ਦਿੱਲੀ-ਜੰਮੂ ਕੱਟੜਾ ਨੈਸ਼ਨਲ ਹਾਈਵੇ ਨੂੰ ਲੈ ਕੇ ਕਿਸਾਨ ਤੇ ਪ੍ਰਸ਼ਾਸਨ ਵਿਚਾਲੇ ਟਕਰਾਅ ਵਾਲੀ ਸਥਿਤੀ
ਬਟਾਲਾ ਤੋਂ ਭੋਪਾਲ ਸਿੰਘ ਦੀ ਰਿਪੋਰਟ