Mining News: ਨੰਗਲ ਦੇ ਪਿੰਡਾਂ ਨਾਨਗਰਾਂ ਕਲਮੋਟ ਅਤੇ ਖੇੜਾ ਕਲਮੋਟ ਵਿੱਚ ਹੋ ਰਹੀਆਂ ਕਥਿਤ ਨਾਜਾਇਜ਼ ਮਾਈਨਿੰਗ ਦੀਆਂ ਸ਼ਿਕਾਇਤਾਂ ਦਾ ਸਖ਼ਤ ਨੋਟਿਸ ਲੈਂਦਿਆਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਅੱਜ ਪਰਮਿੰਦਰ ਸਿੰਘ ਭੰਗਲ ਦੀ ਅਗਵਾਈ ਹੇਠ ਪੰਜ ਮੈਂਬਰਾਂ ਦੀ ਟੀਮ ਨੂੰ ਜਾਂਚ ਲਈ ਭੇਜਿਆ।


COMMERCIAL BREAK
SCROLL TO CONTINUE READING

ਇਸ ਟੀਮ ਵਿੱਚ ਕੇ.ਐਲ.ਮਲਹੋਤਰਾ ਸਮੇਤ ਪ੍ਰਦੂਸ਼ਣ ਕੰਟਰੋਲ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ। ਇਸ ਟੀਮ ਨੇ ਉਨ੍ਹਾਂ ਇਲਾਕਿਆਂ ਦਾ ਦੌਰਾ ਕਰਕੇ ਬਾਰੀਕੀ ਨਾਲ ਜਾਂਚ ਕੀਤੀ ਜਿੱਥੇ ਗੈਰ-ਕਾਨੂੰਨੀ ਮਾਈਨਿੰਗ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਅਤੇ ਇਸ ਟੀਮ ਨੇ ਇਹ ਵੀ ਮੰਨਿਆ ਕਿ ਇਹਨਾਂ ਖੇਤਰਾਂ ਵਿੱਚ ਮਾਈਨਿੰਗ ਨਹੀਂ ਹੋ ਸਕਦੀ।


NGT ਟੀਮ ਦੇ ਅਧਿਕਾਰੀ ਪਰਮਿੰਦਰ ਸਿੰਘ ਨੇ ਸਪੱਸ਼ਟ ਕਿਹਾ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਇਲਾਕੇ ਵਿੱਚ ਹੋ ਰਹੀ ਕਥਿਤ ਗੈਰ-ਕਾਨੂੰਨੀ ਮਾਈਨਿੰਗ ਦੀ ਨਿਗਰਾਨੀ ਲਈ ਪੰਜ ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਸੀ, ਉਕਤ ਟੀਮ ਨੇ ਅੱਜ ਇਨ੍ਹਾਂ ਦੋਵਾਂ ਖੇਤਰਾਂ ਦਾ ਦੌਰਾ ਕਰਕੇ ਆਪਣੀ ਰਿਪੋਰਟ ਤਿਆਰ ਕਰਕੇ ਗ੍ਰੀਨ ਟ੍ਰਿਬਿਊਨਲ ਨੂੰ ਸੌਂਪਣੀ ਹੈ।


ਇਹ ਸਾਰਾ ਰਿਕਾਰਡ ਚੈੱਕ ਕਰਕੇ ਗ੍ਰੀਨ ਟ੍ਰਿਬਿਊਨਲ ਨੂੰ ਭੇਜਿਆ ਜਾਵੇਗਾ ਅਤੇ ਇਹ ਗਰੀਨ ਟ੍ਰਿਬਿਊਨਲ ਨੇ ਫੈਸਲਾ ਕਰਨਾ ਹੈ ਕਿ ਅੱਗੇ ਕੀ ਕਾਰਵਾਈ ਕਰਨੀ ਹੈ। ਸਾਡਾ ਕੰਮ ਸਿਰਫ ਰਿਪੋਰਟ ਤਿਆਰ ਕਰਕੇ ਭੇਜਣਾ ਹੈ ।ਉਹਨਾਂ ਕਿਹਾ ਕਿ ਅਸੀਂ ਸਾਰਾ ਚੈੱਕ ਕਰ ਲਿਆ ਹੈ ਉਸ ਨੂੰ ਰਿਕਾਰਡ ਦੇ ਨਾਲ ਮੈਚ ਕਰਾਂਗੇ ਫਿਰ ਅਗਲੀ ਕਾਰਵਾਈ ਹੋਵੇਗੀ ।


ਇਹ ਵੀ ਪੜ੍ਹੋ: Punjab Vigilance Bureau News: ਰਿਸ਼ਵਤ ਲੈਣ ਦੇ ਮਾਮਲੇ 'ਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦਾ ਐਸ.ਡੀ.ਓ ਵਿਜੀਲੈਂਸ ਨੇ ਕੀਤਾ ਕਾਬੂ


ਇਸ ਮੌਕੇ ਏਡੀਸੀ ਰੂਪਨਗਰ ਪੂਜਾ ਸਿਆਲ, ਐਸਡੀਐਮ ਨੰਗਲ ਅਨਮਜੋਤ ਕੌਰ, ਨਾਇਬ ਤਹਿਸੀਲਦਾਰ ਵਿਕਾਸਦੀਪ ਅਤੇ ਥਾਣਾ ਇੰਚਾਰਜ ਸੰਨੀ ਖੰਨਾ ਆਦਿ ਵੀ ਹਾਜ਼ਰ ਸਨ।


ਦੱਸ ਦਈਏ ਕਿ ਪੰਜਾਬ 'ਚ ਧੜੱਲੇ ਨਾਲ ਚੱਲ ਰਹੀ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਹਾਈਕੋਰਟ ਵੱਲੋਂ ਵੀ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ-ਹਰਿਆਣਾ ਹਾਈਕੋਰਟ ਨੇ ਸਰਕਾਰ ਤੋਂ ਮਾਮਲੇ ਵਿੱਚ ਸਟੇਟਸ ਰਿਪੋਰਟ ਦੀ ਵੀ ਮੰਗ ਕੀਤੀ ਹੈ।