Moga News (ਨਵਦੀਪ ਮਹੇਸਰੀ) : ਸ਼ਰਾਰਤੀ ਅਨਸਰਾਂ ਨੇ ਜ਼ਿਲ੍ਹਾ ਮੋਗਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਦੀ ਫੇਕ ਫੇਸਬੁੱਕ ਆਈ ਡੀ ਬਣਾਈ ਹੈ। ਇਸ ਸਬੰਧੀ ਕੁਲਵੰਤ ਸਿੰਘ ਨੇ ਆਪਣੇ ਨਿੱਜੀ ਫੇਸਬੁੱਕ ਆਈਡੀ ਉੱਤੇ ਪੋਸਟ ਸਾਂਝੀ ਕਰਕੇ ਆਮ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ।


COMMERCIAL BREAK
SCROLL TO CONTINUE READING

ਆਪਣੀ ਅਪੀਲ ਵਿੱਚ ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਫਾਈਲ ਕਿਸੇ ਨੇ ਗਲਤ ਵੇਰਵੇ ਦੇ ਕੇ ਬਣਾਈ ਹੈ ਜਦਕਿ ਨਾਮ, ਤਸਵੀਰ ਅਤੇ ਹੋਰ ਜਾਣਕਾਰੀ ਉਨ੍ਹਾਂ ਦੀ ਵਰਤੀ ਗਈ ਹੈ। ਜੇਕਰ ਕਿਸੇ ਵੀ ਵਿਅਕਤੀ ਨੂੰ ਇਸ ਫੇਸਬੁੱਕ ਆਈਡੀ ਤੋਂ ਫਰੈਂਡ ਰਿਕਵੈਸਟ ਜਾਂ ਕੋਈ ਹੋਰ ਡਿਮਾਂਡ ਆਉਂਦੀ ਹੈ ਤਾਂ ਉਹ ਮਨਜ਼ੂਰ ਨਾ ਕਰੇ ਤੇ ਇਸ ਸਬੰਧੀ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਨੂੰ ਰਿਪੋਰਟ ਕਰੇ।


ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ ਨਿਗਮ ਚੋਣ 'ਚ ਉਲਟਫੇਰ ਪਿਛੋਂ ਕਾਂਗਰਸ ਦਾ ਪ੍ਰਦਰਸ਼ਨ, ਕਈ ਆਗੂ ਹਿਰਾਸਤ 'ਚ ਲਏ


ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪੱਧਰ ਉੱਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਇਹ ਸ਼ਰਾਰਤ ਕਰਨ ਵਾਲੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।



ਕਾਬਿਲੇਗੌਰ ਹੈ ਕਿ ਦੇਸ਼ ਦੇ ਨੌਜਵਾਨਾਂ ਨੂੰ ਅਸ਼ਲੀਲ ਵੀਡੀਓ ਤੇ ਹੋਰ ਕਈ ਤਰ੍ਹਾਂ ਦੇ ਜਾਲ ਵਿੱਚ ਫਸਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਪੰਜਾਬ ਦੀ ਪਠਾਨਕੋਟ ਪੁਲਿਸ ਨੇ ਇਸ ਸਬੰਧੀ ਵੱਡਾ ਖੁਲਾਸਾ ਕੀਤਾ ਸੀ। ਪੁਲਿਸ ਨੇ 8 ਅਜਿਹੇ ਫਰਜ਼ੀ ਸੋਸ਼ਲ ਮੀਡੀਆ ਅਕਾਊਂਟ ਦਾ ਪਤਾ ਲਗਾਇਆ ਸੀ ਜੋ ਲੜਕੀਆਂ ਦੇ ਨਾਮ 'ਤੇ ਚੱਲ ਰਹੇ ਸਨ।


ਪਿਛਲੇ ਦਿਨੀਂ ਪਠਾਨਕੋਟ ਪੁਲਿਸ ਪ੍ਰਸ਼ਾਸਨ ਨੇ ਇੱਕ ਸੂਚੀ ਜਾਰੀ ਕਰਕੇ ਇਨ੍ਹਾਂ ਲੋਕਾਂ ਤੋਂ ਚੌਕਸ ਰਹਿਣ ਦੀ ਸਲਾਹ ਦਿੱਤੀ ਸੀ। ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਸੋਸ਼ਲ ਮੀਡੀਆ ਰਾਹੀਂ ਭਾਰਤੀ ਨੌਜਵਾਨਾਂ ਨੂੰ ਗੁੰਮਰਾਹ ਕਰਨ ਲਈ ਵੱਡੇ ਪੱਧਰ 'ਤੇ ਕੰਮ ਕਰ ਰਹੇ ਹਨ।
ਐਸਐਸਪੀ ਹਰਕਮਲਪ੍ਰੀਤ ਸਿੰਘ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਜੇ ਕਿਸੇ ਲੜਕੀ ਵੱਲੋਂ ਫਰੈਂਡ ਰਿਕਵੈਸਟ ਆਉਂਦੀ ਹੈ ਤਾਂ ਧਿਆਨ ਰੱਖੋ। ਜ਼ਰੂਰੀ ਨਹੀਂ ਕਿ ਜਿਸ ਵਿਅਕਤੀ ਨੇ ਫਰੈਂਡ ਰਿਕਵੈਸਟ ਭੇਜੀ ਹੈ, ਉਹ ਕੁੜੀ ਹੀ ਹੋਵੇ, ਉਹ ਦੇਸ਼ ਦੀ ਦੁਸ਼ਮਣ ਵੀ ਹੋ ਸਕਦੀ ਹੈ।


ਕਾਬਿਲੇਗੌਰ ਹੈ ਕਿ ਪਠਾਨਕੋਟ ਜ਼ਿਲ੍ਹੇ ਦਾ ਕਈ ਕਿਲੋਮੀਟਰ ਹਿੱਸਾ ਪਾਕਿਸਤਾਨ ਦੀ ਸਰਹੱਦ ਨਾਲ ਲੱਗਦਾ ਹੈ। ਜਿਸ ਕਾਰਨ ਸਰਹੱਦੀ ਖੇਤਰ ਦੇ ਨੌਜਵਾਨ ਆਸਾਨੀ ਨਾਲ ਇਨ੍ਹਾਂ ਦੇ ਜਾਲ 'ਚ ਫਸ ਜਾਂਦੇ ਹਨ। ਅਜਿਹੇ ਸੋਸ਼ਲ ਮੀਡੀਆ ਖਾਤਿਆਂ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ।


ਇਹ ਵੀ ਪੜ੍ਹੋ: Black Paper: ਕਾਂਗਰਸ ਲਿਆਏਗੀ ਬਲੈਕ ਪੇਪਰ; ਭਾਜਪਾ ਸਰਕਾਰ ਨੂੰ ਵਿਖਾਏਗੀ ਸ਼ੀਸ਼ਾ